ਸ੍ਰੀ ਫ਼ਤਹਿਗੜ੍ਹ ਸਾਹਿਬ/14 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਅੱਜ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਐਨਐਸਐਸ ਯੂਨਿਟ ਦੇ ਪ੍ਰੋਗਰਾਮ ਅਫ਼ਸਰ ਪ੍ਰੋ.ਹਰਪ੍ਰੀਤ ਸਿੰਘ ਅਤੇ ਡਾ. ਜਸਵੀਰ ਕੌਰ ਵੱਲੋਂ ਆਜ਼ਾਦੀ ਦਿਵਸ ਨੂੰ ਸਮਰਪਿਤ 'ਹਰ ਘਰ ਤਿਰੰਗਾ' ਥੀਮ ਦੇ ਅੰਤਰਗਤ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕਰਦਿਆਂ ਕਾਲਜ ਪ੍ਰਿੰਸੀਪਲ ਡਾ.ਵਨੀਤਾ ਗਰਗ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ । ਉਹਨਾਂ ਦੱਸਿਆ ਕਿ ਜੇਕਰ ਸਾਡੇ ਨੌਜਵਾਨ ਦੇਸ਼ ਆਜ਼ਾਦ ਕਰਵਾਉਣ ਲਈ ਸੰਘਰਸ਼ ਨਾ ਕਰਦੇ ਤਾਂ ਸਾਨੂੰ ਆਜ਼ਾਦੀ ਮਿਲਣੀ ਮੁਸ਼ਕਿਲ ਸੀ ਤੇ ਅਜ਼ਾਦੀ ਦੇ ਇਸ ਦਿਹਾੜੇ ਪਿੱਛੇ ਸੰਘਰਸ਼ਾਂ ਦੀ ਲੰਬੀ ਦਾਸਤਾਨ ਹੈ। ਇਸ ਮੌਕੇ ਕਰਵਾਏ ਗਏ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਪਹਿਲੇ ,ਦੂਜੇ ਅਤੇ ਤੀਜੇ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਵਿੱਚ ਨੈਨਾ, ਸੁਖਦੀਪ ਕੌਰ, ਹਰਪ੍ਰੀਤ ਕੌਰ, ਸ਼ਰਨਜੀਤ ਕੌਰ, ਗੁਰਲੀਨ ਕੌਰ, ਕਾਜਲ ,ਸਰਬਜੀਤ ਕੌਰ, ਨਿਸ਼ੂ ,ਦਮਨ ,ਨਿਸ਼ਾ ,ਰਮਨਦੀਪ ਕੌਰ, ਜਸਲੀਨ ਕੌਰ ,ਹਰਸ਼ਿਤਾ, ਜਸ਼ਨਪ੍ਰੀਤ ਕੌਰ, ਹਰਸ਼ੀਤਾ, ਹਰਪ੍ਰੀਤ ਕੌਰ, ਸਿਮਰਨਜੀਤ ਕੌਰ ,ਆਰਤੀ ਅਤੇ ਸ੍ਰਿਸ਼ਟੀ ਨੇ ਵੀ ਹਿੱਸਾ ਲਿਆ। ਐਨਐਸਐਸ ਟੀਮ ਦੇ ਸਹਾਇਕ ਪ੍ਰੋਗਰਾਮ ਅਫ਼ਸਰ ਪ੍ਰੋ. ਮਨਦੀਪ ਕੌਰ ਅਤੇ ਡਾ. ਜਸਬੀਰ ਸਿੰਘ ਵੀ ਇਸ ਸਮੇਂ ਮੌਜੂਦ ਸਨ। ਕਾਲਜ ਪ੍ਰਿੰਸੀਪਲ ਡਾ.ਵਨੀਤਾ ਗਰਗ ਨੇ ਸਮੁੱਚੀ ਟੀਮ,ਸਟਾਫ਼ ਅਤੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ।