ਸ੍ਰੀ ਫ਼ਤਹਿਗੜ੍ਹ ਸਾਹਿਬ/14 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਪਿੰਡ ਰਿਉਣਾ ਉੱਚਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਧਾਇਕ ਲਖਬੀਰ ਸਿੰਘ ਰਾਏ ਦੀ ਰਹਿਨੁਮਾਈ ਹੇਠ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪਿੰਡ ਦੀਆਂ ਕੁੜੀਆਂ ਅਤੇ ਔਰਤਾਂ ਮੈਂ ਇਕੱਠੀਆਂ ਹੋ ਕੇ ਗਿੱਧਾ ਪਾਇਆ, ਬੋਲੀਆਂ ਪਾਈਆਂ ਅਤੇ ਪੀਂਘਾਂ ਝੂਟਦੇ ਹੋਏ ਇੱਕ ਦੂਜੀ ਨੂੰ ਮਿਲ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਪਿੰਡ ਦੀ ਪ੍ਰਬੰਧਕ ਕਮੇਟੀ ਵੱਲੋਂ ਸੱਥ ਦੇ ਵਿੱਚ ਕੁੜੀਆਂ ਦੇ ਮਨੋਰੰਜਨ ਲਈ ਡੀਜੇ, ਬੈਠਣ ਦੇ ਲਈ ਕੁਰਸੀਆਂ ਅਤੇ ਖਾਣ ਪੀਣ ਵਗੈਰਾ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਜੀਤ ਸਿੰਘ ਰਿਉਣਾ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਵਿਧਾਇਕ ਲਖਬੀਰ ਸਿੰਘ ਰਾਏ ਦੇ ਕਹਿਣ ਉੱਤੇ ਉਨਾਂ ਨੇ ਪਿੰਡ ਵਿੱਚ ਇਸ ਤਿਉਹਾਰ ਨੂੰ ਵੱਡੇ ਪੱਧਰ ਤੇ ਮਨਾਉਣਾ ਸ਼ੁਰੂ ਕੀਤਾ ਸੀ ਜਿਨਾਂ ਦੀ ਹੌਸਲਾ ਅਫਜਾਈ ਸਦਕਾ ਹੁਣ ਪਿੰਡ ਰਿਉਣਾ ਉੱਚਾ ਦੀਆਂ ਤੀਆਂ ਇਲਾਕੇ ਵਿੱਚ ਮਸ਼ਹੂਰ ਹੋ ਗਈਆਂ ਹਨ। ਉਹਨਾਂ ਦੱਸਿਆ ਕਿ ਪਿੰਡ ਦੀਆਂ ਜਿਹੜੀਆਂ ਵੀ ਕੁੜੀਆਂ ਅਤੇ ਔਰਤਾਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈਆਂ ਹਨ ਸਾਰਿਆਂ ਨੂੰ ਤੀਆਂ ਦਾ ਸੰਧਾਰਾ ਦਿੱਤਾ ਵੀ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਅਥਾਹ ਯਤਨ ਕਰ ਰਹੇ ਹਨ,ਤੇ ਲਗਭਗ 70 ਫੀਸਦੀ ਪਿੰਡਾਂ ਦੇ ਵਿੱਚੋਂ ਸੂਬੇ ਦੇ ਰੰਗਲੇ ਪ੍ਰੋਗਰਾਮਾਂ ਦੀ ਮਹਿਕ ਆਉਣੀ ਸ਼ੁਰੂ ਹੋ ਗਈ ਹੈ। ਇਸ ਮੌਕੇ ਪ੍ਰਬੰਧਕ ਕਮੇਟੀ ਅਤੇ ਮੌਤਵਰਾਂ ਤੇ ਮਹਿਮਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਹਰਵਿੰਦਰ ਕੌਰ, ਪ੍ਰਿਤਪਾਲ ਸਿੰਘ ਜੱਸੀ, ਗੁਰਸਤਿੰਦਰ ਸਿੰਘ ਜੱਲਾ, ਥਾਣਾ ਮੂਲੇਪੁਰ ਦੇ ਮੁਖੀ ਰਾਜਵੰਤ ਸਿੰਘ, ਰੁਪਿੰਦਰ ਸਿੰਘ ਪਿੰਦਰੀ, ਜਸਵਿੰਦਰ ਸਿੰਘ ਰਿਉਣਾ ਭੋਲਾ, ਦੀਪ ਕੁਮਾਰ ਸਾਬਕਾ ਸਰਪੰਚ, ਲਖਵਿੰਦਰ ਸਿੰਘ ਫੌਜੀ, ਕੁਲਵੰਤ ਸਿੰਘ, ਮਦਨ ਗੋਪਾਲ, ਕਰਨੈਲ ਸਿੰਘ, ਸੁਖਵਿੰਦਰ ਸਿੰਘ, ਸੁਰਜੀਤ ਸਿੰਘ, ਸੰਤ ਸਿੰਘ, ਜੀਤਾ ਰਾਮ ਅਤੇ ਬਾਬੂ ਰਾਮ ਵੀ ਹਾਜ਼ਰ ਸਨ।