ਸ੍ਰੀ ਫ਼ਤਹਿਗੜ੍ਹ ਸਾਹਿਬ/ 16 ਅਗਸਤ:
(ਰਵਿੰਦਰ ਸਿੰਘ ਢੀਂਡਸਾ)
“ਜੋ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਦਫਤਰ ਤੋਂ ਮੇਰੇ ਦਸਤਖਤਾਂ ਹੇਠ ਇਮਾਨ ਸਿੰਘ ਮਾਨ ਨੂੰ ਸੀਨੀਅਰ ਮੀਤ ਪ੍ਰਧਾਨ ਦੇ ਤੌਰ ਤੇ ਪਾਸ ਹੋਏ ਮਤੇ ਸੰਬੰਧੀ ਖਬਰ ਪ੍ਰਕਾਸਿਤ ਹੋਈ ਹੈ, ਉਹ ਜੁਬਾਨੀ ਤੌਰ ਤੇ ਪੀ.ਏ.ਸੀ ਮੀਟਿੰਗ ਵਿਚ ਮਤਾ ਪਾਸ ਹੋਇਆ ਸੀ । ਲੇਕਿਨ ਲਿਖਤੀ ਤੌਰ ਤੇ ਸਾਡੇ ਕੋਲ ਕੋਈ ਵੀ ਪੀ.ਏ.ਸੀ ਦਾ ਫੈਸਲਾ ਨਹੀ ਸੀ ਆਇਆ । ਜਿਸ ਕਾਰਨ ਮੇਰੇ ਕੋਲ ਲਿਖਤੀ ਹੁਕਮ ਆਉਣ ਤੋ ਬਿਨ੍ਹਾਂ ਦਿੱਤਾ ਗਿਆ ਉਪਰੋਕਤ ਇਮਾਨ ਸਿੰਘ ਮਾਨ ਸੰਬੰਧੀ ਬਿਆਨ ਗਲਤੀ ਨਾਲ ਪ੍ਰੈਸ ਨੂੰ ਜਾਰੀ ਹੋ ਗਿਆ ਹੈ । ਜਿਸ ਲਈ ਮੈਂ ਪਾਰਟੀ ਪ੍ਰਧਾਨ, ਸਮੁੱਚੇ ਅਹੁਦੇਦਾਰ ਸਾਹਿਬਾਨ ਅਤੇ ਸਮੁੱਚੀ ਪਾਰਟੀ ਤੋਂ ਇਸ ਹੋਈ ਗਲਤੀ ਲਈ ਜਿਥੇ ਆਤਮਿਕ ਤੌਰ ਤੇ ਮੁਆਫ਼ੀ ਚਾਹੁੰਦਾ ਹਾਂ, ਉਥੇ ਸਭਨਾਂ ਨੂੰ ਵਿਸ਼ਵਾਸ ਦਿਵਾਉਦਾ ਹਾਂ ਕਿ ਪੀ.ਏ.ਸੀ ਵੱਲੋਂ ਲਿਖਤੀ ਮਤਾ ਪਾਸ ਹੋਣ ਤੋ ਬਿਨ੍ਹਾਂ ਜਾਂ ਪਾਰਟੀ ਪ੍ਰਧਾਨ ਵੱਲੋ ਮਿਲੇ ਹੁਕਮਾਂ ਤੋ ਬਿਨ੍ਹਾਂ ਇਸ ਤਰ੍ਹਾਂ ਦੀ ਕੋਈ ਨਿਯੁਕਤੀ ਜਾਂ ਹੋਰ ਕਿਸੇ ਫੈਸਲੇ ਸੰਬੰਧੀ ਐਲਾਨ ਕਦਾਚਿਤ ਨਹੀ ਹੋਵੇਗਾ । ਜਿਨ੍ਹਾਂ ਸੱਜਣਾਂ ਨੂੰ ਮੇਰੇ ਵੱਲੋ ਦਿੱਤੇ ਗਏ ਇਸ ਬਿਆਨ ਉਪਰੰਤ ਆਤਮਿਕ ਸੱਟ ਵੱਜੀ ਹੈ, ਉਨ੍ਹਾਂ ਤੋਂ ਮੁਆਫ਼ੀ ਚਾਹੁੰਦਾ ਹੋਇਆ ਉਮੀਦ ਕਰਦਾ ਹਾਂ ਕਿ ਉਹ ਮੇਰੇ ਪ੍ਰਤੀ ਇਸ ਤਰ੍ਹਾਂ ਦੀ ਕੋਈ ਨਿੱਜੀ ਨਫਰਤ ਨਹੀ ਰੱਖਣਗੇ । ਬਲਕਿ ਪਾਰਟੀ ਦੇ ਵੱਡੇ ਆਜਾਦੀ ਦੇ ਸੰਘਰਸ਼ ਦੇ ਮਿਸਨ ਲਈ ਪਾਰਟੀ ਨੂੰ ਅਤੇ ਪਾਰਟੀ ਪ੍ਰਧਾਨ ਨੂੰ ਮਜ਼ਬੂਤੀ ਦਿੰਦੇ ਰਹਿਣਗੇ ।” ਇਹ ਵਿਚਾਰ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਇਮਾਨ ਸਿੰਘ ਮਾਨ ਸੰਬੰਧੀ ਪਾਰਟੀ ਦਫਤਰ ਤੋ ਆਪਣੇ ਦਸਤਖਤਾਂ ਹੇਠ ਜਾਰੀ ਹੋਏ ਗਲਤ ਬਿਆਨ ਤੋਂ ਸਮੁੱਚੇ ਪਾਰਟੀ ਅਹੁਦੇਦਾਰਾਂ ਤੋਂ ਮੁਆਫ਼ੀ ਮੰਗਦੇ ਹੋਏ ਅਤੇ ਭਵਿੱਖ ਵਿਚ ਪੀ.ਏ.ਸੀ ਦੇ ਕਿਸੇ ਤਰ੍ਹਾਂ ਦੇ ਵੀ ਹੋਣ ਵਾਲੇ ਫੈਸਲੇ ਜਾਂ ਨਿਯੁਕਤੀ ਤੋਂ ਬਿਨ੍ਹਾਂ ਬਿਆਨ ਜਾਰੀ ਨਾ ਕਰਨ ਦਾ ਵਿਸ਼ਵਾਸ ਦਿਵਾਉਦੇ ਹੋਏ ਪ੍ਰਗਟ ਕੀਤੇ।