ਰੂਪਨਗਰ, 16 ਅਗਸਤ
ਮਿਤੀ 15-08-2024 ਨੂੰ ਰੇਂਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਮੋਹਾਲੀ ਰੇਂਜ ਰੂਪਨਗਰ ਦੀ ਟੀਮ ਇੰਚਾਰਜ ਸੁਖਵਿੰਦਰ ਸਿੰਘ ਐਸ.ਆਈ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇੜੇ ਟੀ-ਪੁਆਇੰਟ ਲੋਟਸ ਵਿਲਾ ਰੋਡ ਲਾਡਰਾਂ ਤੋ ਖਰੜ੍ਹ ਰੋਡ ਮੌਜੂਦ ਸੀ ਤਾ ਇੰਚਾਰਜ ਐਸ.ਆਈ ਸੁਖਵਿੰਦਰ ਸਿੰਘ ਨੂੰ ਇਤਲਾਹ ਮਿਲੀ ਕਿ ਹਰਦੀਪ ਸਿੰਘ ਉਰਫ ਹੰਨੀ ਪੁੱਤਰ ਲੇਟ ਸਵਿੰਦਰ ਸਿੰਘ ਵਾਸੀ ਪਿੰਡ ਜਾਗੋਵਾਲ ਬਾਂਗਰ, ਜਿਲ੍ਹਾ ਗੁਰਦਾਸਪੁਰ ਅਤੇ ਅਮਨ ਪੁੱਤਰ ਪਠਾਨ ਵਾਸੀ ਤਲਵਾੜਾ ਬਸਤੀ, ਸ੍ਰੀ ਹਰਗੋਬਿੰਦਪੁਰ ਜਿਲ੍ਹਾ ਗੁਰਦਾਸਪੁਰ ਜੋ ਕਿ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਜੋ ਕਿ ਹੁਣ ਵੀ ਕਰਿਸ਼ਟਲ ਹੋਮਜ ਸੈਕਟਰ 115 ਖਰੜ੍ਹ ਤੋ ਲਾਡਰਾਂ - ਖਰੜ੍ਹ ਮੇਨ ਰੋਡ ਵੱਲ ਨੂੰ ਪੈਦਲ ਹੀ ਆ ਰਹੇ ਹਨ।ਜਿਨ੍ਹਾ ਪਾਸੋ ਹੈਰਇਨ ਬ੍ਰਾਮਦ ਹੋ ਸਕਦੀ ਹੈ। ਸੂਚਨਾ ਪੱਕੀ ਤੇ ਭਰੋਸੇਯੋਗ ਹੋਣ ਤੇ ਹਰਦੀਪ ਸਿੰਘ ਉਰਫ ਹੰਨੀ ਅਤੇ ਅਮਨ ਉਕਤਾਨ ਖਿਲਾਫ ਥਾਣਾ ਸਦਰ ਖਰੜ੍ਹ ਵਿਖੇ ਮੁਕੱਦਮਾ ਨੰਬਰ 220 ਮਿਤੀ 15.08.2024 ਅ/प 21,29/61/85 NDPS Act ਤਹਿਤ ਮੁਕੱਦਮਾ ਦਰਜ ਕਰਵਾਇਆ ਗਿਆ ਅਤੇ ਹਰਦੀਪ ਸਿੰਘ ਉਰਫ ਹੰਨੀ ਅਤੇ ਅਮਨ ਉਕਤਾਨ ਨੂੰ ਨੇੜੇ ਟੀ- ਪੁਆਇੰਟ ਲੋਟਸ ਵਿਲਾ ਰੋਡ ਲਾਡਰਾਂ ਤੋ ਖਰੜ੍ਹ ਰੋਡ ਤੋ ਕਾਬੂ ਕਰਕੇ ਉਹਨਾਂ ਪਾਸੋ 200 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਜੋ ਦੋਸ਼ੀਆਨ ਬਹੁਤ ਹੀ ਚੁਸਤ ਅਤੇ ਚਲਾਕ ਹਨ। ਦੋਸ਼ੀਆਨ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਸ਼ੀਆਨ ਦੇ ਇਸ ਹੈਰੋਇਨ ਨਸ਼ਾ ਦੇ ਧੰਦੇ ਸਬੰਧੀ ਬੈਕਵਰਡ ਅਤੇ ਫਾਰਵਰਡ ਲਿੰਕ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਕਿ ਉਹ ਇਹ ਨਸ਼ਾ ਕਿਥੋ ਲੈ ਕੇ ਆਉਦੇ ਹਨ ਅਤੇ ਅੱਗੇ ਕਿਸ-ਕਿਸ ਨੂੰ ਵੇਚਦੇ ਹਨ।