ਸੁਰਿੰਦਰ ਗੋਇਲ, ਬਰਨਾਲਾ, 17 ਅਗਸਤ:
ਵਿਦਿਆਰਥੀਆਂ ਨੂੰ ਵੱਖ-ਵੱਖ ਤਿਉਹਾਰਾਂ ਨਾਲ ਜੋੜੀ ਰੱਖਣ ਲਈ ਪੰਜਾਬ ਮਲਟੀਪਰਪਜ ਮੈਡੀਕਲ ਕਾਲਜ ਸ਼ਹਿਣਾ ਵਿਖੇ ਸਾਉਣ ਮਹੀਨੇ ਦੇ ਚੱਲਦਿਆਂ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। । ਇਸ ਸਮੇਂ ਸੰਸਥਾ ਦੇ ਚੇਅਰਮੈਨ ਪਵਨ ਕੁਮਾਰ ਧੀਰ ਨੈਸ਼ਨਲ ਐਵਾਰਡੀ ਨੇ ਕਿਹਾ ਕਿ ਸਉਣ ਦਾ ਮਹੀਨਾ ਪੰਜਾਬੀ ਸੱਭਿਆਚਾਰ 'ਚ ਇਕ ਖਾਸ ਮਹੱਤਵ ਰੱਖਦਾ ਹੈ। ਖਾਸ ਕਰਕੇ ਕੁੜੀਆਂ ਲਈ ਇਹ ਮਹੀਨਾ ਲੰਮੀਆਂ ਉਡੀਕਾਂ ਬਾਅਦ ਆਉਂਦਾ ਹੈ । ਇਸ ਦਿਨ ਕੁੜੀਆਂ ਮਹਿੰਦੀ ਲਗਵਾਉਂਦੀਆਂ ਹਨ ਤੇ ਪੀਂਘਾ ਝੂਟਦੀਆਂ ਹਨ ਤੇ ਮਨ ਦੇ ਸਾਰੇ ਚਾਅ ਖੁੱਲ ਕੇ ਸਾਂਝੇ ਕਰਦੀਆਂ ਹਨ। ਇਸ ਤਿਉਹਾਰ ਨੂੰ ਮਨਾਉਣ ਦੇ ਸਮੇਂ ਨਰਸਿੰਗ ਤੇ ਫਾਰਮੇਸੀ ਦੀਆਂ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲੈਂਦੇ ਆ ਗਿੱਧਾ ਪਾਇਆ ਤੇ ਵੱਖ-ਵੱਖ ਸੱਭਿਆਚਾਰਕ ਆਈਟਮਾਂ ਪੇਸ਼ ਕੀਤੀਆਂ। ਇਸ ਦੌਰਾਨ ਸੰਸਥਾ ਦੇ ਅਧਿਆਪਕਾਂ ਨੇ ਵੀ ਵਿਦਿਆਰਥਣਾਂ ਨਾਲ ਹਿੱਸਾ ਲਿਆ ਤੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸੰਸਥਾ ਦੀ ਡਾਇਰੈਕਟਰ ਉਰਮਿਲਾ ਧੀਰ, ਸੋਨਿਕਾ ਦੁੱਗਲ, ਪ੍ਰਿੰਸੀਪਲ ਤਜਿੰਦਰ ਪਾਲ ਕੌਰ, ਕਮਲ ਗੋਇਲ, ਵਾਇਸ ਪ੍ਰਿੰਸੀਪਲ ਮੈਡਮ ਰਾਜਵੀਰ ਕੌਰ ਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਨਾਲ ਖੁਸ਼ੀ ਸਾਂਝੀ ਕੀਤੀ।