ਸ੍ਰੀ ਫਤਿਹਗੜ੍ਹ ਸਾਹਿਬ/20 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਅੱਜ ਵਿਸ਼ਵ ਜਾਗ੍ਰਿਤੀ ਮਿਸ਼ਨ ਦੇ ਜਗਦੀਸ਼ ਵਰਮਾ ਅਤੇ ਵਿਨੈ ਗੁਪਤਾ ਪ੍ਰੋਜੈਕਟ ਚੇਅਰਮੈਨ (ਨੇਤਰਦਾਨ) ਦੇ ਯਤਨਾਂ ਨਾਲ ਸਰਹਿੰਦ ਦੇ ਨਿਵਾਸੀ ਨਰਿੰਦਰ ਕੁਮਾਰ ਸਿਆਲ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਦਾਨ ਕਰਵਾਈਆਂ ਗਈਆਂ।ਵਿਸ਼ਵ ਜਾਗ੍ਰਿਤੀ ਮਿਸ਼ਨ ਨਾਲ ਲੰਮੇ ਸਮੇਂ ਤੋਂ ਜੁੜੇ ਉੱਘੇ ਸਮਾਜ ਸੇਵੀ ਡਾ. ਹਿਤੇਂਦਰ ਸੂਰੀ ਨੇ ਦੱਸਿਆ ਕਿ ਨੇਤਰਦਾਨ ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਡਾ. ਮੁਕੇਸ਼ ਕੁਮਾਰ ਅਤੇ ਡਾ. ਅਮਰਜੀਤ ਪਾਲ ਦੀ ਟੀਮ ਨੇ ਕੀਤਾ, ਜਿਸ ਲਈ ਮਿਸ਼ਨ ਨੇਤਰਦਾਨੀ ਪਰਿਵਾਰ ਦੇ ਮੈਂਬਰਾਂ ਪੁਸ਼ਪਾ ਦੇਵੀ, ਹੇਮੰਤ ਸਿਆਲ, ਪ੍ਰਵੀਨ ਸਿਆਲ, ਨਿਤਿਨ ਸਿਆਲ ਅਤੇ ਸਮੂਹ ਸਿਆਲ ਪਰਿਵਾਰ ਦਾ ਧੰਨਵਾਦ ਕਰਦਾ ਹੈ। ਡਾ. ਹਿਤੇਂਦੇਰ ਸੂਰੀ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਅੱਖਾਂ ਦਾ ਦਾਨ ਮਹਾਂਦਾਨ ਹੈ ਜਿਸ ਵਿੱਚ ਸਹਿਯੋਗ ਦੇ ਕੇ ਆਪਾਂ ਮਨੁੱਖਤਾ ਦਾ ਵੱਡਾ ਭਲਾ ਕਰ ਸਕਦੇ ਹਾਂ ਕਿਉਂਕਿ ਇੱਕ ਵਿਅਕਤੀ ਵੱਲੋਂ ਦਾਨ ਕੀਤੀਆਂ ਗਈਆਂ ਅੱਖਾਂ ਦੋ ਵਿਅਕਤੀਆਂ ਦੀ ਜ਼ਿੰਦਗੀ ਰੁਸ਼ਨਾ ਸਕਦੀਆਂ ਹਨ।