ਭਵਾਨੀਗੜ੍ਹ, 21 ਅਗਸਤ (ਰਾਜ ਖੁਰਮੀ)
ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ਨੰਬਰ 7 ਅਤੇ ਬੁੱਧਵਾਰ ਤੜਕੇ ਭਿਆਨਕ ਸੜਕ ਹਾਦਸਾ ਵਾਪਰਿਆ। ਕੱਚਾ ਕੋਲਾ ਲੈ ਕੇ ਗੁਜਰਾਤ ਤੋਂ ਆ ਰਿਹਾ ਟਰੱਕ ਇੱਥੇ ਭਵਾਨੀਗੜ੍ਹ ਨੇੜੇ ਬੇਕਾਬੂ ਹੁੰਦਾ ਹੋਇਆ ਹਾਈਵੇਅ ਉੱਪਰ ਪਟਿਆਲਾ ਰੋਡ 'ਤੇ ਲੱਗੇ ਇੱਕ। ( ਬਿਜਲੀ ਦੇ ਟਰਾਂਸਫਾਰਮਰ 'ਤੇ ਪਲਟ ਗਿਆ। ਟਰਾਂਸਫਾਰਮਰ ਨਾਲ ਟਕਰਾਉਣ ਮਗਰੋਂ ਤੁਰੰਤ ਟਰੱਕ ਨੂੰ ਭਿਆਨਕ ਅੱਗ ਲੱਗ ਗਈ ਤੇ ਟਰੱਕ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਘਟਨਾ ਦੌਰਾਨ ਟਰੱਕ ਦਾ ਡਰਾਈਵਰ ਤੇ ਸਹਾਇਕ ਵਾਲ-ਵਾਲ ਬਚ ਗਏ। ਸੂਚਨਾ ਮਿਲਣ 'ਤੇ ਪੁਲਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਤੇ ਟਰੱਕ ਵਿੱਚ ਸਵਾਰ ਲੋਕਾਂ ਨੂੰ ਬਚਾਇਆ। ਜਾਣਕਾਰੀ ਅਨੁਸਾਰ ਰਾਤ ਕਰੀਬ 2:20 ਵਜੇ ਕੰਡਲਾ ਪੋਰਟ (ਗੁਜਰਾਤ) ਤੋਂ ਮੰਡੀ ਗੋਬਿੰਦਗੜ੍ਹ ਵੱਲ ਕੱਚਾ ਕੋਲਾ ਲੈ ਕੇ ਆ ਰਿਹਾ ਟਰੱਕ ਜਦੋਂ ਭਵਾਨੀਗੜ੍ਹ ਤੋਂ 'ਲੰਘ ਰਿਹਾ ਸੀ ਤਾਂ ਪਟਿਆਲਾ ਵੱਲ ਜਾਂਦੇ ਸਮੇ ਹਾਈਵੇਅ ਤੇ ਬੇਕਾਬੂ ਹੋ ਕੇ ਇੱਥੇ ਨੀਲਕੰਠ ਸਿਟੀ गेट ਦੇ ਬਿਲਕੁੱਲ ਸਾਹਮਣੇ ਬਿਜਲੀ ਦੇ 'ਟਰਾਂਸਫਾਰਮਰ ਨਾਲ ਟਕਰਾ ਗਿਆ। ਟਰਾਂਸਫਾਰਮਰ ਨਾਲ ਟਕਰਾਉਣ ਤੋਂ ਤੁਰੰਤ ਬਾਅਦ ਟਰੱਕ ਨੂੰ ਅੱਗ ਲੱਗ ਗਈ ਤੇ ਟਰੱਕ ਧੂ-ਧੂ ਕੇ ਸੜਨ ਲੱਗਾ। ਇਸ ਦੌਰਾਨ ਟਰੱਕ ਦੇ ਡਰਾਈਵਰ ਲਿਖਾਰਾਮ ਵਾਸੀ ਬੀਕਾਨੇਰ (ਰਾਜਸਥਾਨ) ਤੇ ਉਸਦੇ ਸਹਾਇਕ ਨੇ ਟਰੱਕ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਘਟਨਾ ਸਬੰਧੀ ਪੁਲਸ ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਤੇ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਟਰੱਕ ਨੂੰ ਲੱਗੀ ਭਿਆਨਕ ਅੱਗ ਤੇ ਕਾਬੂ ਪਾਇਆ। ਹਾਲਾਂਕਿ ਸਹਾਇਕ ਨੇ ਦੱਸਿਆ ਕਿ ਟਾਇਰ ਫਟਣ ਕਾਰਨ ਟਰੱਕ ਹਾਈਵੇਅ ਤੇ ਕੰਟਰੋਲ ਤੋਂ ਬਾਹਰ ਹੋ ਗਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ ਪਰ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਟਰੱਕ ਦਾ ਡਰਾਈਵਰ ਕਥਿਤ ਨਸ਼ੇ ਚ ਧੁੱਤ ਸੀ ਜਿਸ ਕਾਰਨ ਉਹ ਗੱਡੀ ਤੋਂ ਆਪਣਾ ਸੰਤੁਲਨ ਗਵਾ ਬੈਠਾ ਤੇ ਵੱਡਾ ਹਾਦਸਾ ਵਾਪਰ ਗਿਆ। ਦੂਜੇ ਪਾਸੇ ਟਰੱਕ ਦੇ ਪਲਟ ਜਾਣ ਕਾਰਨ ਦੇਰ ਰਾਤ ਤੋਂ ਸਵੇਰ ਤੱਕ ਹਾਈਵੇਅ ਤੇ ਆਵਾਜਾਈ ਪ੍ਰਭਾਵਿਤ ਰਹੀ। ਸਵੇਰ ਸਮੇਂ ਮੌਕੇ ਓਤੇ ਪਹੁੰਚੇ ਟਰੈਫਿਕ ਪੁਲਸ ਮੁਲਾਜ਼ਮਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਨੁਕਸਾਨੇ ਟਰੱਕ ਨੂੰ ਹਾਈਵੇਅ ਤੋਂ ਹਟਾ ਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ। ਦੂਜੇ ਪਾਸੇ ਬਿਜਲੀ ਵਿਭਾਗ ਦੇ ਜੇ ਈ ਮੇਜਰ ਸਿੰਘ ਤੇ ਹੋਰ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਿੱਚ ਪਾਵਰਕੌਮ ਦਾ 3 ਤੋਂ 4 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਨੈਸ਼ਨਲ ਹਾਈਵੇ ਦੀ ਪ੍ਰਾਪਟੀ ਨੂੰ ਵੀ ਨੁਕਸਾਨ ਪਹੁੰਚਿਆ ਹੈ।