ਬਰਨਾਲਾ, 21 ਅਗਸਤ ਧਰਮਪਾਲ ਸਿੰਘ, ਬਲਜੀਤ ਕੌਰ-
ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਬਰਨਾਲਾ ਮੈਡਮ ਸੁਖਮੀਤ ਕਰ ਦੀ ਅਦਾਲਤ ਨੇ ਇੱਕ ਚੈੱਕ ਬਾਂਊਸ ਦੇ ਮਾਮਲੇ ਦਾ ਫੈਸਲਾ ਸੁਣਾਉਂਦਿਆਂ ਕੇਸ ਵਿੱਚ ਨਾਮਜ਼ਦ ਗੁਰਵਿੰਦਰ ਸਿੰਘ ਬਾਜਵਾ ਪੁੱਤਰ ਹਰਦੇਵ ਸਿੰਘ ਬਾਜਵਾ ਕਿੰਗਜ ਗਰੁੱਪ ਨੂੰ ਬਚਾਓ ਪੱਖ ਦੇ ਵਕੀਲ ਦਵਿੰਦਰਪ੍ਰੀਤ ਸ਼ਰਮਾ ਭਦੌੜ ਵਾਲਿਆਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਬਾ-ਇੱਜਤ ਬਰੀ ਕਰ ਦਿੱਤਾ ਕੈਸ ਦੀ ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਬਾਜਵਾ ਨੇ ਸ੍ਰੀ ਰਾਮ ਸਿਟੀ ਯੂਨੀਅਨ ਫਾਇਨੈਂਸ ਲਿਮਿਟਡ ਤੋਂ 16 ਲੱਖ 42 ਹਜ਼ਾਰ ਰੁਪਏ ਲਏ। ਸੀ, ਜਿਸ ਬਦਲੇ ਗੁਰਵਿੰਦਰ ਸਿੰਘ ਬਾਜਵਾ ਨੇ ਉਕਤ ਫਾਇਨੈਂਸ ਲਿਮਟਿਡ ਨੂੰ 167 लॅध 42 ਹਜ਼ਾਰ ਰੁਪਏ ਦਾ ਇੱਕ ਚੈੱਕ ਦੇ ਦਿੱਤਾ ਸੀ, ਜਦ ਫਾਇਨੈਂਸ ਲਿਮਟਿਡ ਵੱਲੋਂ ਚੈੱਕ ਬੈਂਕ ਵਿੱਚ ਲਾਇਆ ਗਿਆ ਤਾਂ ਖਾਤੇ ਵਿੱਚ ਪੈਸੇ ਨਾ ਹੋਣ ਕਾਰਨ ਚੈੱਕ ਬਾਂਊਸ ਹੋ ਗਿਆ ਜਿਸ ਤੋਂ ਬਾਅਦ ਫਾਇਨੈਂਸ ਲਿਮਟਿਡ ਵੱਲੋਂ 138 ਐਨ.ਆਈ ਐਕਟ ਤਹਿਤ ਮਾਨਯੋਗ ਅਦਾਲਤ ਵਿੱਚ ਇਸਤਗਾਸਾ ਦਇਰ ਕਰ ਦਿੱਤਾ, ਅਦਾਲਤ ਵਿੱਚ ਚੱਲੀ ਅਦਾਲਤੀ ਕਾਰਵਾਈ ਦੌਰਾਨ ਮਦਈ ਧਿਰ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੀ ਅਤੇ ਵਕੀਲ ਦਵਿੰਦਰਪ੍ਰੀਤ ਸ਼ਰਮਾ ਭਦੌੜ ਵਾਲਿਆਂ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਦਿੱਤੀਆਂ ਗਈਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਬਰਨਾਲਾ ਮੈਡਮ ਸੁਖਮੀਤ ਕੌਰ ਨੇ ਕੇਸ ਵਿੱਚ ਨਾਮਜ਼ਦ ਗੁਰਵਿੰਦਰ ਸਿੰਘ ਬਾਜਵਾ ਨੂੰ ਬਾ-ਇੱਜਤ ਬਰੀ ਕਰ ਦਿੱਤਾ