Wednesday, November 27, 2024  

ਪੰਜਾਬ

ਬੈਂਕ ਕਰਮਚਾਰੀ ਬਣ ਕੇ ਰਿਟਾਇਰਡ ਅਧਿਆਪਕਾ ਦੇ ਘਰ ਆਏ ਠੱਗਾਂ ਨੇ ਉਸਦੇ ਖਾਤੇ 'ਚੋਂ ਉਡਾਏ 104998/- ਰੁਪਏ

August 22, 2024

ਸ੍ਰੀ ਫ਼ਤਹਿਗੜ੍ਹ ਸਾਹਿਬ/22 ਅਗਸਤ:
(ਰਵਿੰਦਰ ਸਿੰਘ ਢੀਂਡਸਾ)

ਸਾਈਬਰ ਅਪਰਾਧ ਨਾਲ ਜੁੜੇ ਮਾਮਲਿਆਂ ਨੂੰ ਨਜਿੱਠਣ ਲਈ ਸਥਾਪਿਤ ਕੀਤੇ ਗਏ ਨਵੇਂ ਸਾਈਬਰ ਕਰਾਈਮ ਪੁਲਿਸ ਸਟੇਸ਼ਨ ਫ਼ਤਹਿਗੜ੍ਹ ਸਾਹਿਬ ਵੱਲੋਂ ਪਹਿਲਾ ਮੁਕੱਦਮਾ ਦਰਜ ਕਰਦੇ ਹੋਏ ਸਾਈਬਰ ਠੱਗੀ ਦੇ ਇੱਕ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੇ ਜਾਣ ਦਾ ਸਮਾਚਾਰ ਹੈ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰਿਟਾਇਰਡ ਅਧਿਆਪਕਾ ਸੁਰਿੰਦਰ ਕੌਰ(70) ਵਾਸੀ ਫ਼ਤਹਿਗੜ੍ਹ ਸਾਹਿਬ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਗਾਏ ਸਨ ਉਸਦਾ ਬਚਤ ਖਾਤਾ ਸਟੇਟ ਬੈਂਕ ਆਫ ਇੰਡੀਆ ਦੀ ਸਰਹਿੰਦ ਸ਼ਹਿਰ ਬ੍ਰਾਂਚ ਵਿਖੇ ਹੈ ਜਿਸ ਵਿੱਚ ਉਸਦੀ ਪੈਨਸ਼ਨ ਆਉਂਦੀ ਹੈ ਤੇ ਮਿਤੀ 13/7/24 ਨੂੰ ਦੁਪਹਿਰ ਕਰੀਬ 2 ਵਜੇ ਜਦੋਂ ਉਹ ਘਰ ਵਿੱਚ ਇਕੱਲੀ ਸੀ ਤਾਂ ਉਸਦੇ ਘਰ ਆਏ 2 ਨਾਮਾਲੂਮ ਵਿਅਕਤੀਆਂ ਨੇ ਕਿਹਾ ਕਿ ਉਹ ਐਸ.ਬੀ.ਆਈ. ਬੈਂਕ ਤੋਂ ਉਸਦਾ ਬੈਂਕ ਖਾਤਾ ਅਪਡੇਟ ਕਰਨ ਲਈ ਆਏ ਹਨ ਜਿਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਉਸਨੂੰ ਵਿਸ਼ਵਾਸ਼ 'ਚ ਲੈਂਦੇ ਹੋਏ ਉਸਦਾ ਮੋਬਾਈਲ ਫੋਨ ਲੈ ਲਿਆ ਤੇ ਉਸਨੂੰ ਗੱਲਾਂ 'ਚ ਲਗਾ ਕੇ ਉਸਦੇ ਮੋਬਾਈਲ ਨਾਲ ਛੇੜਛਾੜ ਕਰਨ ਉਪਰੰਤ ਉਕਤ ਵਿਅਕਤੀ ਚਲੇ ਗਏ।ਸ਼ਿਕਾਇਤਕਰਤਾ ਨੇ ਦੱਸਿਆ ਕਿ ਕੁਝ ਦਿਨ ਬਾਅਦ ਉਸਨੇ ਜਦੋਂ ਬੈਂਕ 'ਚ ਜਾ ਕੇ ਆਪਣੇ ਖਾਤੇ ਦੀ ਸਟੇਟਮੈਂਟ ਕਢਵਾਈ ਤਾਂ ਉਸਨੂੰ ਪਤਾ ਲੱਗਾ ਕਿ ਉਸਦੇ ਖਾਤੇ 'ਚੋਂ 104998/- ਟਰਾਂਸਫਰ ਹੋ ਚੁੱਕੇ ਸਨ ਜਿਸ ਸਬੰਧੀ ਉਸਨੇ ਬੈਂਕ ਅਧਿਕਾਰੀਆਂ ਨੂੰ ਦੱਸਿਆ ਕਿ ਦੋ ਬੈਂਕ ਕਰਮਚਾਰੀ ਖਾਤਾ ਅਪਡੇਟ ਕਰਨ ਲਈ ਉਸਦੇ ਘਰ ਆਏ ਸਨ ਜਿਸ 'ਤੇ ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਉਨਾਂ ਦਾ ਕੋਈ ਵੀ ਕਰਮਚਾਰੀ ਉਸਦੇ ਘਰ ਨਹੀਂ ਗਿਆ।ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਕਤ ਨਾਮਾਲੂਮ ਵਿਅਕਤੀਆਂ ਨੇ ਸਾਜ਼ਿਸ਼ ਰਚਕੇ ਧੋਖਾਧੜੀ ਰਾਹੀਂ ਉਸਦੇ ਖਾਤੇ 'ਚੋਂ 104998/- ਕਿਸੇ ਹੋਰ ਅਕਾਊਂਟ 'ਚ ਟਰਾਂਸਫਰ ਕੀਤੇ ਹਨ।ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਨਾਮਾਲੂਮ ਵਿਅਕਤੀਆਂ ਵਿਰੁੱਧ ਅ/ਧ 318(4),61(2) ਬੀ.ਐਨ.ਐਸ. ਤਹਿਤ ਮੁਕੱਦਮਾ ਨੰਬਰ 1 ਦਰਜ ਕਰਕੇ ਥਾਣਾ ਸਾਈਬਰ ਕ੍ਰਾਈਮ ਫ਼ਤਹਿਗੜ੍ਹ ਸਾਹਿਬ ਦੇ ਸਹਾਇਕ ਥਾਣੇਦਾਰ ਜਗਰੂਪ ਸਿੰਘ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਜਾਬ ਪੁਲਿਸ ਨੇ ਇੱਕ ਹੋਰ ਚੋਟੀ ਦੇ ਨਸ਼ਾ ਤਸਕਰ ਨੂੰ ਰੋਕਥਾਮ ਲਈ ਹਿਰਾਸਤ ਵਿੱਚ ਲਿਆ ਹੈ

ਪੰਜਾਬ ਪੁਲਿਸ ਨੇ ਇੱਕ ਹੋਰ ਚੋਟੀ ਦੇ ਨਸ਼ਾ ਤਸਕਰ ਨੂੰ ਰੋਕਥਾਮ ਲਈ ਹਿਰਾਸਤ ਵਿੱਚ ਲਿਆ ਹੈ

ਸੜਕ ਸੁਰੱਖਿਆ ਮੁਲਾਜ਼ਮਾਂ ਕੋਲੋਂ ਸ਼ਹਿਰੀ ਟਰੈਫਿਕ ਡਿਊਟੀ ਲਈ ਜਾਵੇ:- ਲੋਕ ਸੇਵਾ ਸਿਟੀ ਕਲੱਬ ਭਿੱਖੀਵਿੰਡ

ਸੜਕ ਸੁਰੱਖਿਆ ਮੁਲਾਜ਼ਮਾਂ ਕੋਲੋਂ ਸ਼ਹਿਰੀ ਟਰੈਫਿਕ ਡਿਊਟੀ ਲਈ ਜਾਵੇ:- ਲੋਕ ਸੇਵਾ ਸਿਟੀ ਕਲੱਬ ਭਿੱਖੀਵਿੰਡ

ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 13 ਲੱਖ ਰੁਪਏ ਠੱਗੇ: ਮਾਮਲਾ ਦਰਜ

ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 13 ਲੱਖ ਰੁਪਏ ਠੱਗੇ: ਮਾਮਲਾ ਦਰਜ

ਮਾਤਾ ਗੁਜਰੀ ਕਾਲਜ ਦੇ ਰਾਜਨੀਤੀ ਵਿਗਿਆਨ ਵਿਭਾਗ ਨੇ ਮਨਾਇਆ 75ਵਾਂ ਸੰਵਿਧਾਨ ਦਿਵਸ 

ਮਾਤਾ ਗੁਜਰੀ ਕਾਲਜ ਦੇ ਰਾਜਨੀਤੀ ਵਿਗਿਆਨ ਵਿਭਾਗ ਨੇ ਮਨਾਇਆ 75ਵਾਂ ਸੰਵਿਧਾਨ ਦਿਵਸ 

ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਭਾਰਤੀ ਸੰਵਿਧਾਨ ‘ਤੇ ਵਿਸ਼ੇਸ਼ ਲੈਕਚਰ

ਆਮ ਆਦਮੀ ਪਾਰਟੀ ਦੀ ਸ਼ੁਕਰਾਨਾ ਯਾਤਰਾ ਲੋਕਾਂ ਦੇ ਵਿਸ਼ਵਾਸ ਅਤੇ ਜਿੱਤ ਦਾ ਜਸ਼ਨ

ਆਮ ਆਦਮੀ ਪਾਰਟੀ ਦੀ ਸ਼ੁਕਰਾਨਾ ਯਾਤਰਾ ਲੋਕਾਂ ਦੇ ਵਿਸ਼ਵਾਸ ਅਤੇ ਜਿੱਤ ਦਾ ਜਸ਼ਨ

ਨਸ਼ੇ ਵਾਲੀਆਂ ਗੋਲੀਆਂ ਰੱਖਣ ਦੇ ਮਾਮਲੇ 'ਚ ਤਿੰਨ ਔਰਤਾਂ ਸਣੇ ਚਾਰ ਜਣਿਆਂ ਨੂੰ ਕੈਦ ਤੇ ਜੁਰਮਾਨਾ

ਨਸ਼ੇ ਵਾਲੀਆਂ ਗੋਲੀਆਂ ਰੱਖਣ ਦੇ ਮਾਮਲੇ 'ਚ ਤਿੰਨ ਔਰਤਾਂ ਸਣੇ ਚਾਰ ਜਣਿਆਂ ਨੂੰ ਕੈਦ ਤੇ ਜੁਰਮਾਨਾ

ਪੰਜਾਬ 'ਬਾਲ ਵਿਆਹ ਮੁਕਤ ਭਾਰਤ' ਮੁਹਿੰਮ ਦੀ ਮੇਜ਼ਬਾਨੀ ਕਰੇਗਾ

ਪੰਜਾਬ 'ਬਾਲ ਵਿਆਹ ਮੁਕਤ ਭਾਰਤ' ਮੁਹਿੰਮ ਦੀ ਮੇਜ਼ਬਾਨੀ ਕਰੇਗਾ

ਦੇਸ਼ ਭਗਤ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਸੰਵਿਧਾਨ ਦਿਵਸ 

ਦੇਸ਼ ਭਗਤ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਸੰਵਿਧਾਨ ਦਿਵਸ