ਫ਼ਤਹਿਗੜ੍ਹ ਸਾਹਿਬ, 22 ਅਗਸਤ:
(ਰਵਿੰਦਰ ਸਿੰਘ ਢੀਂਡਸਾ)
“ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਨੌਜਵਾਨ ਅੰਮ੍ਰਿਤਪਾਲ ਸਿੰਘ ਵਿਰਕ ਦੀਆਂ ਲੰਮੇ ਸਮੇ ਤੋਂ ਪੰਥਕ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਅਤੇ ਸਟੇਟ ਪ੍ਰਧਾਨ ਹਰਜੀਤ ਸਿੰਘ ਵਿਰਕ ਨਾਲ ਹਰ ਖੇਤਰ ਵਿਚ ਸਹਿਯੋਗ ਕਰਨ ਦੀਆਂ ਕਾਰਵਾਈਆਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੂੰ ਹਰਿਆਣਾ ਸਟੇਟ ਦੇ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਵੱਜੋ ਨਿਯੁਕਤੀ ਕਰਨ ਦੀ ਸਿਫਾਰਿਸ ਕੀਤੀ ਹੈ । ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਸਤਖਤਾਂ ਹੇਠ ਪਾਰਟੀ ਮੁੱਖ ਦਫਤਰ ਤੋ ਜਾਰੀ ਕੀਤੇ ਗਏ ਇਸ ਬਿਆਨ ਰਾਹੀ ਅੰਮ੍ਰਿਤਪਾਲ ਸਿੰਘ ਵਿਰਕ ਨੂੰ ਜਿਥੇ ਇਸ ਨਿਯੁਕਤੀ ਹੋਣ ਉਤੇ ਮੁਬਾਰਕਬਾਦ ਦਿੱਤੀ ਜਾਂਦੀ ਹੈ, ਉਥੇ ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਅੰਮ੍ਰਿਤਪਾਲ ਸਿੰਘ ਵਿਰਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀਆਂ ਕੌਮਾਂਤਰੀ ਅਤੇ ਇੰਡੀਆਂ ਪੱਧਰ ਦੀਆਂ ਕੌਮ ਪ੍ਰਤੀ ਅਤੇ ਸਿਆਸੀ ਨੀਤੀਆ, ਸਿਧਾਤਾਂ ਉਤੇ ਪਹਿਰਾ ਦਿੰਦੇ ਹੋਏ ਹਰਿਆਣਾ ਸੂਬੇ ਵਿਚ ਹਰਜੀਤ ਸਿੰਘ ਵਿਰਕ ਨਾਲ ਮੋਢੇ ਨਾਲ ਮੋਢਾ ਜੋੜਦੇ ਹੋਏ ਜਿਥੇ ਸਮੁੱਚੇ ਜਿ਼ਲ੍ਹਿਆਂ ਵਿਚ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀਆਂ ਯੂਨਿਟਾਂ ਨੂੰ ਖੜ੍ਹਾ ਕਰਨਗੇ, ਉਥੇ ਆਉਣ ਵਾਲੀਆ ਹਰਿਆਣਾ ਸਟੇਟ ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੇ ਅਸਰ ਰਸੂਖ ਅਤੇ ਸਾਧਨਾਂ ਦੀ ਵਰਤੋ ਕਰਦੇ ਹੋਏ ਪਾਰਟੀ ਵੱਲੋ ਹਰਿਆਣਾ ਵਿਚ ਖੜ੍ਹੇ ਹੋਣ ਵਾਲੇ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਵਿਚ ਕੋਈ ਕਸਰ ਬਾਕੀ ਨਹੀ ਛੱਡਣਗੇ ।”ਇਹ ਜਾਣਕਾਰੀ ਪਾਰਟੀ ਮੁੱਖ ਦਫਤਰ ਤੋ ਪ੍ਰੈਸ ਦੇ ਨਾਮ ਜਾਰੀ ਕੀਤੀ ਗਈ ।