ਜਲਾਲਾਬਾਦ, 23 ਅਗਸਤ (ਕੇਵਲ ਕ੍ਰਿਸ਼ਨ ਕੰਬੋਜ)
ਸ਼੍ਰੀ ਬ੍ਰਾਹਮਣ ਸਭਾ (ਰਜਿ.) ਜਲਾਲਾਬਾਦ ਦਾ ਇਕ ਡੈਪੂਟੇਸ਼ਨ ਅੱਜ ਪ੍ਰਧਾਨ ਰਾਜਪਾਲ ਸ਼ਰਮਾ ਦੀ ਅਗੁਵਾਈ ਹੇਠ ਸਬ ਡਵੀਜਨ ਜਲਾਲਾਬਾਦ ਦੇ ਨਵੇ ਆਏ ਡੀ.ਐਸ.ਪੀ. ਜਤਿੰਦਰ ਸਿੰਘ ਗਿੱਲ ਨੂੰ ਮਿਲਿਆ। ਇਸ ਮੌਕੇ ਹੋਰਾਂ ਤੋਂ ਇਲਾਵਾ ਮਾਰਕਿਟ ਕਮੇਟੀ ਜਲਾਲਾਬਾਦ ਦੇ ਚੇਅਰਮੈਨ ਦੇਵਰਾਜ ਸ਼ਰਮਾ,ਸੰਦੀਪ ਕੁਮਾਰ ਕਾਪੜੀ, ਅਸ਼ੋਕ ਕੁਮਾਰ ਸਕੱਤਰ, ਰਾਜੇਸ਼ ਕੁਮਾਰ ਪੱਪੀ ਉਪ ਪ੍ਰਧਾਨ, ਪਵਨ ਸ਼ਰਮਾ, ਮਹਿੰਗਾ ਰਾਮ, ਰਮੇਸ਼ ਸ਼ਰਮਾ ਮੁੱਖ ਸੇਵਾਦਾਰ, ਸੰਦੀਪ ਆਦਿ ਮੌਜੂਦ ਸਨ। ਇਸ ਮੌਕੇ ਬ੍ਰਾਹਮਣ ਸਭਾ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਡੀ.ਐਸ.ਪੀ. ਜਤਿੰਦਰ ਸਿੰਘ ਗਿੱਲ ਨੂੰ ਗੁਲਦਸਤਾ ਭੇਂਟ ਕੀਤਾ ਅਤੇ ਜਲਾਲਾਬਾਦ ਸ਼ਹਿਰ ਵਿਚ ਹਰ ਪੱਖੋ ਅਮਨ ਸ਼ਾਂਤੀ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਡੀ.ਐਸ.ਪੀ. ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੁਲਸ ਦਾ ਮੁੱਢਲਾ ਫਰਜ ਹੈ ਕਿ ਲੋਕਾਂ ਦੀ ਸੁਰੱਖਿਆ ਕਰਨਾ ਅਤੇ ਅਮਨ ਸ਼ਾਂਤੀ ਵਾਲਾ ਮਾਹੌਲ ਬਣਾਈ ਰੱਖਣਾ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਆਪਣੇ ਕੰਮ ਕਾਜ ਕਰਵਾਉਣ ਲਈ ਬੇਝਿਜਕ ਹੋ ਕੇ ਮਿਲ ਸਕਦਾ ਹੈ। ਉਨ੍ਹਾਂ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਪੁਲਸ ਨੂੰ ਹਰ ਸਹਿਯੋਗ ਕੀਤਾ ਜਾਵੇ ਅਤੇ ਸਮਾਜ ਵਿਰੋਧੀ ਅਨਸਰਾਂ ਬਾਰੇ ਪੁਲਸ ਨੂੰ ਜਾਣਕਾਰੀ ਦੇਣ, ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ।