ਆਦਮਪੁਰ, 23 ਅਗਸਤ (ਕਰਮਵੀਰ ਸਿੰਘ)
ਪਿੰਡ ਡਰੋਲੀ ਕਲਾਂ ਵਿਖੇ ਹਰ ਸਾਲ ਦੀ ਤਰ੍ਹਾਂ ਸ਼ਹੀਦ ਬਾਬਾ ਮਤੀ ਸਾਹਿਬ ਜੀ ਯਾਦਗਾਰੀ ਸਾਲਾਨਾ ਖੇਡ ਮੇਲਾ ਸ਼ਹੀਦ ਬਾਬਾ ਮਤੀ ਮੈਮੋਰੀਅਲ ਸੋਸਾਇਟੀ ਡਰੋਲੀ ਕਲਾਂ, ਸਮੂਹ ਸਾਧ ਸੰਗਤ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਿਸਦੀ ਸ਼ੁਰੂਆਤ ਡੇਰਾ ਸੰਤਗੜ੍ਹ ਜਬੜਾਂ ਤੋਂ ਸੰਤ ਸਰਵਣ ਸਿੰਘ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਕੇ ਕੀਤੀ ਗਈ। ਅੱਜ ਖੇਡ ਮੇਲੇ ਦੀ ਸ਼ੁਰੂਆਤ ਦੌਰਾਨ ਆਲ ਓਪਨ ਫੁਟਬਾਲ ਮੁਕਾਬਲਿਆਂ ਦੌਰਾਨ ਕਾਲਰਾ ਪਿੰਡ ਅਤੇ ਬਡੋ ਸਕੂਲ, ਮੰਗੂਵਾਲ ਅਤੇ ਭੁੰਗਰਨੀ, ਯੂਨਾਈਟਡ ਯੂ.ਐਸ.ਏ, ਬਾਈ.ਵੀ.ਐਫ.ਸੀ ਲੁਧਿਆਣਾ ਵਿਚਕਾਰ ਮੁਕਾਬਲੇ ਕਰਵਾਏ ਗਏ। ਉਪਰੰਤ ਲਿਦੜਾਂ ਅਤੇ ਜਗਜੀਤਪੁਰ, ਰਾਮਪੁਰ ਸੁਨੜਾ ਅਤੇ ਪਧਿਆਣਾ, ਬੋਪਾਰਾਏ ਅਤੇ ਨੰਗਲ ਸਲਾਲਾ, ਬਗਾਣਾ ਅਤੇ ਕਾਲਰਾ, ਫਗਲਾਣਾ ਅਤੇ ਹਰਿਆਣਾ ਜੱਟਾਂ, ਕੰਗਣੀ ਆਲ ਅਤੇ ਚੱਕ ਰਾਜੂ, ਘੁੜਿਆਲ ਅਤੇ ਦੁਗਾਂ, ਬੋਹਣ ਪੱਟੀ ਅਤੇ ਹਰਦੋ ਫਰਾਲਾ, ਲੁਟੇਰਾ ਕਲਾਂ ਅਤੇ ਹਕੂਮਤਪੁਰ, ਡਮੇਲੀ ਅਤੇ ਕੰਗਣੀਵਾਲ, ਅਜਨੋਹਾ ਅਤੇ ਹੇੜੀਆਂ, ਹਾਰਟ ਅਤੇ ਹੁਕੜਾ ਵਿਚਕਾਰ ਵੀ ਫਸਮੇ ਮੁਕਾਬਲੇ ਹੋਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਹੀਦ ਬਾਬਾ ਮਤੀ ਮੈਮੋਰੀਅਲ ਸੋਸਾਇਟੀ ਡਰੋਲੀ ਕਲਾਂ ਦੇ ਪ੍ਰਧਾਨ ਗੁਰਮੀਤ ਸਿੰਘ, ਐਨ.ਆਰ.ਆਈ. ਜਸਵੀਰ ਸਿੰਘ, ਪ੍ਰਧਾਨ ਕੁਲਵਿੰਦਰ ਸਿੰਘ, ਪ੍ਰਧਾਨ ਅਮਰਜੀਤ ਸਿੰਘ ਕੂਕਾ, ਸਰਪੰਚ ਰਸ਼ਪਾਲ ਸਿੰਘ, ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ, ਸੈਕਟਰੀ ਅਰਮਿੰਦਰ ਸਿੰਘ, ਸਟੇਜ ਸੈਕਟਰੀ ਹਰਜਾਪ ਸਿੰਘ, ਕੈਸ਼ੀਅਰ ਰਨਵੀਰ ਸਿੰਘ, ਜਸਵਿੰਦਰ ਕੁਮਾਰ, ਕਬੱਡੀ ਇੰਚਾਰਜ ਅਵਤਾਰ ਸਿੰਘ, ਗੁਰਜੀਤ ਸਿੰਘ, ਬਬਲਾ, ਅਮਰੀਕ ਸਿੰਘ, ਬੱਬੂ, ਰਾਕੇਸ਼ ਕੁਮਾਰ, ਜਰਨੈਲ ਸਿੰਘ, ਆਦਿ ਹਾਜ਼ਰ ਸਨ।