ਮੱਲਪੁਰ ਅੜਕਾਂ 23 ਅਗਸਤ 2024
(ਜਗਤਾਰ ਸਿੰਘ ਜੱਬੋਵਾਲ)
ਮਾਨਯੋਗ ਸਪੈਸਲ ਡਾਇਰੈਕਟਰ ਜਨਰਲ ਪੁਲਿਸ ਕਮਿਉਨਿਟੀ ਅਫੇਅਰ ਡਵੀਜਨ ਪੰਜਾਬ ਜੀ, ਅਤੇ ਡਾ. ਮਹਿਤਾਬ ਸਿੰਘ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ,ਸ੍ਰੀ ਮੁਕੇਸ਼ ਕੁਮਾਰ ਪੁਲਿਸ ਕਪਤਾਨ ਜਾਂਚ ਕਮ ਜਿਲਾ ਕਮਿਉਨਿਟੀ ਪੁਲਿਸ ਅਫਸਰ ਸ਼ਹੀਦ ਭਗਤ ਸਿੰਘ ਨਗਰ ਦੀਆਂ ਹਦਾਇਤਾਂ ਅਨੁਸਾਰ 1si ਕੁਲਦੀਪ ਰਾਜ ਇੰਚਾਰਜ ਸਬ ਡਵੀਜਨ ਸਾਂਝ ਕੇਂਦਰ ਨਵਾਂਸਾਹਿਰ ਅਤੇ ਮੁੱਖ ਸਿਪਾਹੀ ਮਦਨ ਗੋਪਾਲ ਸਾਂਝ ਕੇਂਦਰ ਨਵਾਂਸਹਿਰ ਵੱਲੋ 78S ਹਿਆਲਾ ਵਿਖ਼ੇ ਸਕੂਲ ਸਟਾਫ ਦੇ ਸਹਿਯੋਗ ਨਾਲ SP3 ਪ੍ਰੋਗਰਾਮ ਤਹਿਤ ਬੱਚਿਆਂ ਨੂੰ ਇੰਡੋਰ ਐਕਟੀਵਿਟੀ ਤਹਿਤ attitude ਵਿਸ਼ੇ ਤੇ ਸੰਬੋਧਨ ਕੀਤਾ ਗਿਆ ਅਤੇ outdoor ਐਕਟੀਵਿਟੀ ਤਹਿਤ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਬੱਚਿਆਂ ਨੂੰ ਟ੍ਰੈਫਿਕ ਰੂਲਜ਼, ਵਾਤਾਵਰਣ ਦੀ ਸਾਂਭ ਸੰਭਾਲ ਸੰਬੰਧੀ ਅਵੇਅਰ ਕਰਨ ਸਬੰਧੀ ਇਕ ਜਾਗਰੁਕਤਾ ਸੈਮੀਨਾਰ ਕੀਤਾ ਗਿਆ ਇਸ ਤੋਂ ਇਲਾਵਾ ਸਕੂਲ ਸਟਾਫ ਤੇ ਬੱਚਿਆਂ ਨੂੰ ਸਾਝ ਕੇਂਦਰਾ ਵਿੱਚ ਦਿਤੀਆ ਜਾਂਦੀਆ ਸੇਵਾਵਾ, ਟਰੈਫਿਕ ਰੂਲ, ਸਾਈਬਰ ਕਰਾਈਮ, ਅਤੇ 18 ਸਾਲ ਤੋ ਘੱਟ ਉਮਰ ਦੇ ਬੱਚਿਆ ਵੱਲੋ 2 ਵਹੀਲਰ, 4 ਵਹੀਲਰ, ਵਹੀਕਲ ਚਲਾਉਣ ਤੇ ਮਾਪਿਆ ਦੇ ਖਿਲਾਫ ਹੋਣ ਵਾਲੀ ਕਾਰਵਾਈ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ ਇਸ ਮੌਕੇ ਤੇ ਸਕੂਲ ਸਟਾਫ ਹਾਜਰ ਸੀ