ਬਲਵੀਰ ਲਹਿਰਾ
ਮੱਖੂ/23 ਅਗਸਤ :
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਲ੍ਹਾ ਫਿਰੋਜ਼ਪੁਰ ਦੇ ਜੋਨ ਮਖੂ ਦੀਆਂ ਇਕਾਈਆਂ ਵਿੱਚ ਵਾਧਾ ਕਰਦਾ ਹੋਏ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਜਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਵੱਲੋਂ ਪਿੰਡ ਬੂਹ ਗੁਜ਼ਰਾ, ਲੱਲੇ, ਸ਼ੇਰੇ ਮਡਾਰ, ਮਾਹਲੇ ਵਾਲਾ, ਸਿਲੇਵਿੰਡ, ਮੁੰਡੀ ਛੁਰੀਮਾਰਾ, ਵਾੜਾ ਸੁਲੇਮਾਨ, ਕੁੱਸੂ ਵਾਲਾ ਮੋੜ, ਸ਼ਰਫਲੀ ਸ਼ਾਹ ਆਦਿ ਦੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਨੂੰ ਜਥੇਬੰਦੀ ਵਿੱਚ ਸ਼ਾਮਿਲ ਕੀਤਾ ਗਿਆ ਤੇ ਜਥੇਬੰਦੀ ਦੇ ਸੰਵਿਧਾਨ ਤੋਂ ਜਾਣੂ ਕਰਵਾਉਂਦਿਆਂ ਜੀ ਆਇਆ ਆਖਿਆ ਗਿਆ। ਜਿਲ੍ਹਾ ਆਗੂ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਬੰਦੀ ਵਿੱਚ ਸ਼ਾਮਿਲ ਕਿਸਾਨਾਂ ਮਜ਼ਦੂਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਜਥੇਬੰਦੀ ਦੇ ਸੰਵਿਧਾਨ ਅਨੁਸਾਰ ਰਹਿ ਕੇ ਜਥੇਬੰਦੀ ਲਈ ਕੰਮ ਕਰਨਗੇ ਤੇ ਹਰ ਸਮੇਂ ਲੋਕਾਂ ਦੀਆਂ ਮੁਸ਼ਕਿਲਾਂ 'ਤੇ ਜਥੇਬੰਦੀ ਦੇ ਔਕੜ ਸਮੇਂ ਵਿੱਚ ਪੂਰੀ ਤਨਦੇਹੀ ਨਾਲ ਸਾਥ ਨਿਭਾਉਣਗੇ। ਇਸ ਮੌਕੇ ਅਮਨਦੀਪ ਸਿੰਘ ਕੱਚਰਭੰਨ, ਸਾਹਿਬ ਸਿੰਘ ਦੀਨੇਕੇ, ਲਖਵਿੰਦਰ ਸਿੰਘ ਬਸਤੀ ਨਾਮਦੇਵ, ਗੁਰਮੀਤ ਸਿੰਘ, ਲਖਵਿੰਦਰ ਸਿੰਘ ਫੌਜੀ, ਮਹਿੰਦਰ ਸਿੰਘ ਸ਼ੇਰੇ ਮਡਾਰ, ਸਰਵਣ ਸਿੰਘ ਸਰਫਲੀ ਸ਼ਾਹ, ਮਹਿਲ ਸਿੰਘ ਸਿਲੇਵਿੰਡ, ਸੁਰਜੀਤ ਸਿੰਘ ਮਾਹਲੇਵਾਲਾ, ਹਰਜੀਤ ਸਿੰਘ ਕੁੱਸੂ ਵਾਲਾ ਮੋੜ, ਸੇਵਾ ਸਿੰਘ ਮੁੰਡੀ ਛੁਰੀਮਾਰ, ਹਰਜੀਤ ਸਿੰਘ ਆਦਿ ਆਗੂ ਹਾਜ਼ਰ ਸਨ।