ਸ੍ਰੀ ਫ਼ਤਹਿਗੜ੍ਹ ਸਾਹਿਬ/23 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਦੇ ਬਿਜ਼ਨਸ ਮੈਨੇਜਮੈਂਟ ਅਤੇ ਕਾਮਰਸ ਵਿਭਾਗ ਵੱਲੋਂ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ ਦੌਰਾਨ “ਡਿਵੈਲਪਿੰਗ ਸੌਫਟ ਸਕਿੱਲ ਐਂਡ ਕਾਨਫੀਡੈਂਸ ਬਿਲਡਿੰਗ” ਵਿਸ਼ੇ ‘ਤੇ ਗੈਸਟ ਲੈਕਚਰ ਕਰਵਾਇਆ ਗਿਆ। ਪ੍ਰੋਗਰਾਮ ਦੇ ਸ਼ੁਰੂ ਵਿੱਚ ਡਾ. ਮਨਪ੍ਰੀਤ ਕੌਰ, ਸਹਾਇਕ ਪ੍ਰੋਫੈਸਰ, ਬਿਜ਼ਨਸ ਮੈਨੇਜਮੈਂਟ ਅਤੇ ਕਾਮਰਸ ਵਿਭਾਗ ਨੇ ਡਾ. ਬਲਜੀਤ ਕੌਰ, ਸਹਾਇਕ ਪ੍ਰੋਫੈਸਰ, ਅੰਗਰੇਜ਼ੀ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦਾ ਮੁੱਖ ਬੁਲਾਰੇ ਵਜੋਂ ਅਤੇ ਡਾ. ਰਜਨੀ ਸਲੂਜਾ, ਮੁਖੀ, ਬਿਜ਼ਨਸ ਮੈਨੇਜਮੈਂਟ ਅਤੇ ਕਾਮਰਸ ਵਿਭਾਗ ਨੂੰ ਜੀ ਆਈਆਂ ਆਖਿਆ।ਇਸ ਮੌਕੇ ਡਾ.ਮਨਪ੍ਰੀਤ ਕੌਰ ਨੇ ਜਾਣ ਪਛਾਣ ਕਰਵਾਉਂਦਿਆਂ ਦੱਸਿਆ ਕਿ ਡਾ. ਬਲਜੀਤ ਕੌਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸੋਨ ਤਗਮਾ ਜੇਤੂ ਹਨ ਅਤੇ ਰੋਲ ਆਫ਼ ਆਨਰ ਐਵਾਰਡ ਦੇ ਵੀ ਹਾਸਿਲ ਹਨ। ਉਨ੍ਹਾਂ ਕੋਲ ਅਧਿਆਪਨ ਅਤੇ ਖੋਜ ਦਾ ਇੱਕ ਦਹਾਕੇ ਤੋਂ ਵੱਧ ਦਾ ਤਜਰਬਾ ਹੈ ਅਤੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਰਸਾਲਿਆਂ ਵਿੱਚ ਪ੍ਰਕਾਸ਼ਿਤ 20 ਤੋਂ ਵੱਧ ਖੋਜ ਪੱਤਰ ਹਨ।ਡਾ. ਬਲਜੀਤ ਕੌਰ ਨੇ ਆਪਣੇ ਲੈਕਚਰ ਦੌਰਾਨ ਸੌਫਟ ਸਕਿੱਲ ਦੇ ਵੱਖ-ਵੱਖ ਹਿੱਸਿਆਂ ਜਿਵੇਂ ਕਿ ਲੀਡਰਸ਼ਿਪ ਸਕਿੱਲ, ਲਿਸਨਿੰਗ ਸਕਿੱਲ, ਟਾਈਮ ਮੈਨੇਜਮੈਂਟ, ਸਟ੍ਰੈਸ ਮੈਨੇਜਮੈਂਟ ਅਤੇ ਕਮਿਊਨਿਕੇਸ਼ਨ ਸਕਿੱਲ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਸਕਾਰਾਤਮਕ ਬਾਡੀ ਲੈਂਗੂਏਜ ਦੀ ਮਹੱਤਤਾ ਬਾਰੇ ਵੀ ਗੱਲ ਕੀਤੀ ਅਤੇ ਵਿਿਦਆਰਥੀਆਂ ਨੂੰ ਸਕਾਰਾਤਮਕ ਬਾਡੀ ਲੈਂਗੂਏਜ ਵਿਕਸਿਤ ਕਰਨ ਅਤੇ ਉਹਨਾਂ ਦੀ ਸਮੁੱਚੀ ਸ਼ਖਸੀਅਤ ਨੂੰ ਨਿਖਾਰਨ ਵਿੱਚ ਮਦਦ ਕਰਨ ਲਈ ਵੱਖ-ਵੱਖ ਸੁਝਾਅ ਅਤੇ ਗੁਣ ਦੱਸੇ।ਵਿਭਾਗ ਦੀ ਮੁਖੀ ਡਾ. ਰਜਨੀ ਸਲੂਜਾ ਨੇ ਰਸਮੀ ਤੌਰ 'ਤੇ ਧੰਨਵਾਦ ਕੀਤਾ। ਉਨ੍ਹਾਂ ਵਿਭਾਗ ਨੂੰ ਅਜਿਹੇ ਸਮਾਗਮ ਕਰਵਾਉਣ ਲਈ ਵਧਾਈ ਦਿੱਤੀ। ਇਸ ਮੌਕੇ ਸਹਾਇਕ ਡਾਇਰੈਕਟਰ ਮੀਡੀਆ ਅਵਤਾਰ ਸਿੰਘ, ਡਾ. ਬਲਦੀਪ ਸਿੰਘ ਸਹਾਇਕ ਪ੍ਰੋਫੈਸਰ, ਸਨੀ ਸੁਰਯਾਵੰਸ਼ੀ ਸਹਾਇਕ ਪ੍ਰੋਫੈਸਰ, ਡਾ. ਮਨੋਜ ਕੁਮਾਰ ਸਹਾਇਕ ਪ੍ਰੋਫੈਸਰ ਅਤੇ ਮਨਮੀਤ ਸਿੰਘ ਸਹਾਇਕ ਪ੍ਰੋਫੈਸਰ ਵੀ ਹਾਜ਼ਰ ਸਨ।