ਕੁਲਸੀਰ ਸਿੰਘ ਔਜਲਾ
ਦਿੜ੍ਹਬਾ /23 ਅਗਸਤ
ਸਥਾਨਕ ਕਸਬਾ ਦੇ ਚੌਂਕ ਵਿੱਚ ਸਥਿਤ ਗਰਗ ਖੱਦਰ ਸਟੋਰ ਅਤੇ ਗਰਗ ਫੈਸ਼ਨ ਜੋਨ ਵਾਲਿਆਂ ਦੇ ਸ਼ੋਰੂਮ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਜਿੱਥੇ ਦੇਖਦੇ ਹੀ ਦੇਖਦੇ ਕਾਲੇ ਧੂਏ ਦੇ ਗਵਾਰ ਅਸਮਾਨ ਵਿੱਚ ਉੱਡੇ ਜਿੱਥੇ ਦੇਖਦੇ ਹੀ ਦੇਖਦੇ ਪੂਰੇ ਬਾਜ਼ਾਰ ਵਿੱਚ ਹਾਹਾਕਾਰ ਮੱਚ ਗਈ ਅਤੇ ਸਹਿਮ ਦਾ ਮਾਹੌਲ ਬਣ ਗਿਆ ਉਸ ਤੋਂ ਬਾਅਦ ਦੁਕਾਨਦਾਰਾਂ ਅਤੇ ਸ਼ਹਿਰ ਦੇ ਸਮਾਜਸੇਵੀ ਲੋਕਾਂ ਨੇ ਅੱਗ ਤੇ ਕਾਬੂ ਪਾਉਣ ਲਈ ਕਈ ਘੰਟੇ ਤੱਕ ਜੱਦੋ ਜਾਹਿਦ ਕੀਤੀ ਇਸ ਮੌਕੇ ਦਿੜ੍ਹਬਾ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੇ ਵੱਲੋਂ ਵੀ ਅੱਗ ਬੁਝਾਉਣ ਵਾਸਤੇ ਕਾਫੀ ਮਿਹਨਤ ਕੀਤੀ ਗਈ। ਜਿੱਥੇ ਫਾਇਰ ਬਿ੍ਰਗੇਡ ਦੀਆਂ ਦੋ ਗੱਡੀਆਂ ਸੁਨਾਮ ਅਤੇ ਦੋ ਗੱਡੀਆਂ ਸੰਗਰੂਰ ਤੋਂ ਆਈਆਂ ਉੱਥੇ ਹੀ ਆੜਤੀ ਐਸੋਸੀਏਸ਼ਨ ਵੱਲੋਂ ਦਿੱਤੀ ਫਾਇਰ ਬਿ੍ਰਗੇਡ ਉਹ ਵੀ ਮੌਕੇ ਤੇ ਪਹੁੰਚੀ ਜਿੱਥੇ ਪੰਜ ਗੱਡੀਆਂ ਨੇ ਅੱਗ ਤੇ ਕਾਬੂ ਪਾਉਣ ਲਈ ਕੋਸ਼ਿਸ਼ ਜਾਰੀ ਰੱਖੀ, ਲੰਮੀ ਜੱਦੋ ਜਹਿਦ ਬਾਅਦ ਸ਼ਹਿਰ ਵਾਸੀਆਂ ਦੇ ਸਹਿਯੋਗ ਸਦਕਾ ਅੱਗ ਤੇ ਕਾਬੂ ਪਾ ਲਿਆ ਗਿਆ , ਅੱਗ ਨਾਲ ਲੱਖਾਂ ਰੁਪਏ ਦਾ ਸਮਾਨ ਵੀ ਸੜ ਕੇ ਸਵਾਹ ਹੋ ਗਿਆ, ਦੁਕਾਨ ਵਿੱਚ ਗੱਦੇ, ਕੰਬਲ, ਰਜਾਈਆਂ,ਮੈਂਟ, ਸੋਫ਼ੇ ਕਵਰ,ਤੋਂ ਇਲਾਵਾ ਬੈਡ ਸ਼ੀਟ ,ਚੱਦਰਾਂ, ਪਰਦੇ ਅਤੇ ਹੋਰ ਵੀ ਬਹੁਤ ਸਾਰੀਆਂ ਮਹਿੰਗੀਆਂ ਵਸਤੂਆਂ ਮੌਜੂਦ ਸਨ ਜਿਨਾਂ ਨੂੰ ਅੱਗ ਪੈਣ ਕਰਕੇ ਸਾਰਾ ਕੁਝ ਸੜ ਕੇ ਸਵਾਹ ਹੋ ਗਿਆ ਇਕ ਫਲੋਰ ਪੂਰੀ ਤਰ੍ਹਾਂ ਅੱਗ ਨਾਲ ਖਤਮ ਹੋ ਗਈ ਅਤੇ ਇੱਕ ਫਲੋਰ ਦੇ ਵਿੱਚ ਜੋ ਸਮਾਨ ਸੀ ਉਹ ਪਾਣੀ ਨਾਲ ਖਰਾਬ ਹੋ ਗਿਆ ਜਿੱਥੇ ਆਮ ਲੋਕਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗ ਦੇ ਕਾਰਨਾਂ ਦਾ ਕੁਝ ਨਹੀਂ ਪਤਾ ਲੱਗਿਆ ਪ੍ਰੰਤੂ ਅੱਗ ਨਾਲ ਨੁਕਸਾਨ ਬਹੁਤ ਜਿਆਦਾ ਹੋ ਗਿਆ ਅਤੇ ਪ੍ਰਸ਼ਾਸਨ ਅਤੇ ਆਮ ਲੋਕਾਂ ਨੇ ਜਦੋ ਜਹਿਦ ਕਰਕੇ ਅੱਗ ਤੇ ਕਾਬੂ ਪਾਇਆ, ਇਸ ਘਟਨਾ ਵਿੱਚ ਜਾਨੀ ਨੁਕਸਾਨ ਤੋਂ ਵੀ ਬਚਾ ਰਿਹਾ ਉਧਰ ਦੁਕਾਨ ਮਾਲਕ ਜੈਕੀ ਗਰਗ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਸਾਨੂੰ ਸਵੇਰੇ ਦੁਕਾਨ ਖੋਲਣ ਤੇ ਹੀ ਪਤਾ ਲੱਗਿਆ ਕਿ ਉੱਪਰੋਂ ਧੂਆਂ ਨਿਕਲ ਰਿਹਾ ਅਤੇ ਜਿਸ ਤੋਂ ਬਾਅਦ ਦੇਖਿਆ ਤਾਂ ਅੱਗ ਭਿਆਨਕ ਰੂਪ ਧਾਰਨ ਕਰ ਚੁੱਕੀ ਸੀ, ਅੱਗ ਨਾਲ ਨੁਕਸਾਨ ਬਹੁਤ ਵੱਡੀ ਮਾਤਰਾ ਵਿੱਚ ਹੋ ਗਿਆ ਪ੍ਰੰਤੂ ਹਜੇ ਕੋਈ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਉਨ੍ਹਾਂ ਕਿਹਾ ਕਿ ਜੇਕਰ ਅੱਗ ਤੇ ਸਮਾਂ ਰਹਿੰਦਿਆਂ ਕਾਬੂ ਨਾ ਪਾਇਆ ਜਾਂਦਾ ਤਾਂ ਪੂਰੇ ਬਜ਼ਾਰ ਦਾ ਅੰਦਰ ਨੁਕਸਾਨ ਹੋ ਸਕਦਾ ਸੀ ਉਧਰ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਓਐਸਡੀ ਤਪਿੰਦਰ ਸਿੰਘ ਸੋਹੀ ਵੀ ਮੌਕੇ ਤੇ ਪਹੁੰਚ ਗਏ ਸਨ, ਡੀਐਸਪੀ ਦਿੜ੍ਹਬਾ ਪਿ੍ਰਥਵੀ ਸਿੰਘ ਚਾਹਲ ਅਤੇ ਤਹਿਸੀਲਦਾਰ ਸੁਮਿਤ ਢਿੱਲੋ ਨੇ ਵੀ ਮੌਕੇ ਤੇ ਭੀੜ ਨੂੰ ਕੰਟਰੋਲ ਕਰਨ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਇਸ ਮੌਕੇ ਹਰ ਵਿਅਕਤੀ ਵੱਲੋਂ ਅੱਗ ਉੱਪਰ ਕਾਬੂ ਪਾਉਣ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਸੀ।ਇਸ ਮੌਕੇ ਧਰਮਪਾਲ ਗਰਗ ਪ੍ਰਧਾਨ ਕਰਿਆਨਾ ਐਸੋਸੀਏਸ਼ਨ ਦਿੜ੍ਹਬਾ ਆਪਣੇ ਸਾਥੀਆਂ ਸਮੇਤ ਅੱਗ ਬੁਝਾਉਣ ਲਈ ਡਟੇ ਹੋਏ ਸਨ।