ਰਾਜਪੁਰਾ 23 ਅਗਸਤ ( ਡਾ ਗੁਰਵਿੰਦਰ ਅਮਨ )
ਰਾਜਪੁਰਾ ਸਦਰ ਪੁਲਿਸ ਨੂੰ ਇਕ ਨਾਕੇ ਦੌਰਾਨ ਵੱਡੀ ਕਾਮਯਾਬੀ ਮਿਲੀ ਜਦੋਂ ਲਵਲੀ ਯੂਨੀਵਰਸਿਟੀ ਜਲੰਧਰ ਦੀ ਵਿਦੇਸ਼ੀ ਵਿਦਿਆਰਥਣ ਕੋਲੋਂ ਨਸ਼ੀਲੀ ਦਵਾਈ ਦੀ ਸ਼ੀਸ਼ੀਆਂ ਬਰਾਮਦ ਹੋਈਆਂ। ਪ੍ਰੈਸ ਵਾਰਤਾ ਵਿਚ ਸਥਾਨਕ ਡੀਐਸਪੀ ਘਨੌਰ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਥਾਣਾ ਸਦਰ ਦੇ ਐਸਐਚਓ ਕ੍ਰਿਪਾਲ ਸਿੰਘ ਮੋਹੀ ਦੀ ਅਗਵਾਈ ਹੇਠ ਬਸੰਤਪੁਰਾ ਕੋਲ ਨਾਕਾ ਬੰਦੀ ਕੀਤੀ ਹੋਈ ਸੀ ਜਿੱਥੇ ਇਕ ਵਿਦੇਸ਼ੀ ਲੜਕੀ ਪੁਲਿਸ ਨੂੰ ਦੇਖ ਕੇ ਭੱਜਣ ਦੀ ਤਕ ਵਿਚ ਸੀ ਕਿ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਅਤੇ ਮਹਿਲਾ ਹਵਾਲਦਾਰ ਪਰਮਜੀਤ ਕੌਰ ਅਤੇ ਪੁਲਿਸ ਪਾਰਟੀ ਦੀ ਮੁਸ਼ਤੈਦੀ ਕਰਦਿਆਂ ਇਕ ਵਿਦੇਸ਼ੀ ਲੜਕੀ ਨੂੰ ਘੇਰ ਲਿਆ ਉਸ ਦੇ ਬੈਗ ਦੀ ਤਲਾਸ਼ੀ ਦੌਰਾਨ ਉਸ ਕੋਲੋਂ 45 ਸ਼ੀਸ਼ੀਆਂ ਨਸ਼ੀਲੀ ਦਵਾਈ ਕੋਡਰਿਲ ਟੀ ਬਰਾਮਦ ਹੋਈਆਂ। ਉਸ ਲਾਡੀ ਨੇ ਆਪਣਾ ਨਾਮ ਬਰਨੀਸ਼ ਚੈਲੇਮਾ ਪੁੱਤਰੀ ਇਜ਼ਕੀਲ ਮਾਡੂ ਵਾਸੀ ਸੀ-21 ਥਾਣਾ ਅਲਿਆਸ਼ ,ਜੈਬੀਆ ਦੱਸਿਆ। ਉਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਦੀ ਵਿਦਿਆਰਥਣ ਹੈ।ਇਹ ਨਸ਼ਾ ਉੱਥੇ ਹੋਰ ਵਿਦਿਆਰਥੀਆਂ ਨੂੰ ਵੇਚਣਾ ਸੀ। ਉਸ ਨੇ ਦੱਸਿਆ ਕਿ ਮੇਰਾ ਭਰਾ ਵੀ ਉਸੇ ਯੂਨੀਵਰਸਿਟੀ ਵਿਚ ਵਿਦਿਆਰਥੀ ਸੀ ਜੋ ਜੋ ਨਸ਼ਾ ਵੇਚਣ ਦੇ ਜ਼ੁਰਮ ਕਾਰਨ ਕਪੂਰਥਲਾ ਜੇਲ ਬੰਦ ਹੈ। ਇਸ ਨਾਈਜ਼ੀਰੀਨ ਲੜਕੀ ਨੂੰ ਕਾਬੂ ਕਰਕੇ ਰਿਮਾਂਡ ਲਿਆ ਗਿਆ ਤੇ ਪੁੱਛਗਿੱਛ ਜਾਰੀ ਹੈ।