ਸੰਗਰੂਰ 23 ਅਗਸਤ (ਹਰਜਿੰਦਰ ਦੁੱਗਾਂ)
ਸ੍ਰੀ ਸਰਤਾਜ ਸਿੰਘ ਚਾਹਲ , ਐਸ.ਐਸ.ਪੀ. ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਸੰਗਰੂਰ ਦੇ ਥਾਣਾ ਸਾਇਬਰ ਕਰਾਇਮ ਅਤੇ ਟੈਕਨੀਕਲ ਸੈਲ ਵੱਲੋਂ ਪੂਰੀ ਮਿਹਨਤ ਤੇ ਤਨਦੇਹੀ ਨਾਲ ਕਾਰਵਾਈ ਕਰਦੇ ਹੋਏ ਆਮ ਪਬਲਿਕ ਦੇ ਵੱਖ-ਵੱਖ ਸਮੇਂ ਪਰ ਗੁੰਮ ਹੋਏ, 50 ਮੋਬਾਇਲ ਫੋਨ ਟਰੇਸ ਕਰਕੇ ਉਹਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ। ਸ੍ਰੀ ਚਾਹਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਸੰਗਰੂਰ ਦੇ ਵੱਖ-ਵੱਖ ਸਾਂਝ ਕੇਦਰਾਂ, ਥਾਣਾ ਸਾਇਬਰ ਕਰਾਇਮ, ਟੈਕਨੀਕਲ ਸੈਲ ਸੰਗਰੂਰ ਪਾਸ ਅਤੇ ਸੀ, ਈ ,ਆਈ ,ਆਰ, ਪੋਰਟਲ ਪਰ ਆਮ ਪਬਲਿਕ ਵੱਲੋਂ ਮੋਬਾਇਲ ਫੋਨ ਗੁੰਮ ਹੋਣ ਸਬੰਧੀ ਮਿਸੰਗ ਰਿਪੋਰਟ ਦਰਜ ਕਰਵਾਈ ਜਾਂਦੀ ਹੈ। ਜਿਨ੍ਹਾਂ ਨੂੰ ਟਰੇਸ ਕਰਨ ਲਈ ਸ੍ਰੀ ਨਵਰੀਤ ਸਿੰਘ ਵਿਰਕ, ਕਪਤਾਨ ਪੁਲਿਸ (ਪੀ.ਬੀ.ਆਈ) ਸੰਗਰੂਰ ਦੀ ਅਗਵਾਈ ਹੇਠ ਥਾਣਾ ਸਾਇਬਰ ਕਰਾਇਮ ਅਤੇ ਟੈਕਨੀਕਲ ਸੈੱਲ ਸੰਗਰੂਰ ਵੱਲੋਂ ਤਕਨੀਕੀ ਸਾਧਨਾਂ ਦੀ ਵਰਤੋਂ ਕਰਦੇ ਹੋਏ ਕਾਰਵਾਈ ਅਮਲ ਵਿੱਚ ਲਿਆਂਦੀ ਗਈ।ਪਿਛਲੇ ਸਮੇਂ ਦੌਰਾਨ ਜਿਲ੍ਹਾ ਸੰਗਰੂਰ ਦੇ ਵੱਖ-ਵੱਖ ਸਾਂਝ ਕੇਦਰਾਂ, ਥਾਣਾ ਸਾਇਬਰ ਕਰਾਇਮ, ਟੈਕਨੀਕਲ ਸੈੱਲ ਸੰਗਰੂਰ ਅਤੇ ਪੋਰਟਲ ਪਰ ਗੁੰਮ ਹੋਏ ਮੋਬਾਇਲ ਫੋਨਾਂ ਦੀਆਂ ਮੌਸੂਲ ਹੋਈਆਂ ਕੰਪਲੇਂਟਾਂ ਪਰ ਕਾਰਵਾਈ ਕਰਦੇ ਹੋਏ 50 ਮੋਬਾਇਲ ਫੋਨ (ਪੰਜਾਬ ਦੇ ਵੱਖ-ਵੱਖ ਜਿਲਆਂ ਤੋਂ) ਟਰੇਸ ਕਰਕੇ ਉਹਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ ਹਨ। ਸੰਗਰੂਰ ਪੁਲਿਸ ਦੇ ਇਸ ਕਾਰਜ ਦੀ ਆਮ ਪਬਲਿਕ ਵੱਲੋਂ ਸਲਾਘਾ ਕੀਤੀ ਜਾ ਰਹੀ ਹੈ। ਆਮ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਜਦੋਂ ਵੀ ਕਿਸੇ ਵਿਅਕਤੀ ਦਾ ਮੋਬਾਇਲ ਫੋਨ ਗੁੰਮ ਹੋ ਜਾਂਦਾ ਹੈ ਤਾਂ ਤੁਰੰਤ ਨੇੜਲੇ ਥਾਣੇ ਵਿੱਚ ਬਣੇ ਸਾਂਝ ਕੇਂਦਰ ਜਾਂ ਪੋਰਟਲ ਪਰ ਮਿਸੰਗ ਰਿਪੋਰਟ ਦਰਜ ਕਰਵਾਈ ਜਾਵੇ ਅਤੇ ਜੇਕਰ ਕਿਸੇ ਨੂੰ ਕੋਈ ਮੋਬਾਇਲ ਫੋਨ ਗਿਰਆ ਮਿਲ ਜਾਂਦਾ ਹੈ ਤਾਂ ਉਸ ਨੂੰ ਨੇੜਲੇ ਥਾਣੇ ਜਾਂ ਸਾਇਬਰ ਕਰਾਇਮ/ਟੈਕਨੀਕਲ ਸੈਲ ਸੰਗਰੂਰ ਦੇ ਸਪੁਰਦ ਕੀਤਾ ਜਾਵੇ ਤਾਂ ਜੋ ਉਹ ਮੋਬਾਇਲ ਫੋਨ ਉਸ ਦੇ ਅਸਲ ਮਾਲਕ ਦੇ ਹਵਾਲੇ ਕੀਤਾ ਜਾ ਸਕੇ।