ਨੰਗਲ, 23 ਅਗਸਤ (ਸਤਨਾਮ ਸਿੰਘ)
ਇਸ ਵਿੱਚ ਕੋਈ ਦੋਹਰਾਏ ਨਹੀਂ ਕਿ ਸਿੱਖਿਆ ਦੇ ਮਿਆਰ ਨੂੰ ਉੁਚਾ ਚੁੱਕਣ ਲਈ ਪੰਜਾਬ ਸਰਕਾਰ ਹਰ ਸੰਭਵ ਉਪਰਾਲਾ ਕਰ ਰਹੀ ਹੈ। ਨਿੱਜੀ ਸਕੂਲਾਂ ਦੀ ਤਰਜ ਤੇ ਹੁਣ ਬਣਦੀਆਂ ਸਹੂਲਤਾਂ ਸਰਕਾਰੀ ਸਕੂਲਾਂ ਨੂੰ ਮਿਲਣ ਲੱਗ ਪਈਆਂ ਹਨ। ਜੇਕਰ ਤੁਸੀਂ ਸਾਡੇ ਸਕੂਲ ਦਾ ਦਿ੍ਰਸ਼ ਵੇਖ ਲਵੋਗੇ ਤਾਂ ਪਤਾ ਲੱਗ ਜਾਵੇਗਾ ਕਿ ਸਕੂਲ ਵਿੱਚ ਕੀ ਕੀ ਤਬਦੀਲੀਆਂ ਵੇਖਣ ਨੂੰ ਮਿਲੀਆਂ ਹਨ। ਅਸੀਂ ਧੰਨਵਾਦੀ ਹਾਂ ਪੰਜਾਬ ਦੇ ਨੌਜਵਾਨ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੇ, ਜਿਨ੍ਹਾਂ ਦਾ ਮੁੱਖ ਮਕਸਦ ਹੀ ਬੱਚਿਆਂ ਦੇ ਭੱਵਿਖ ਨੂੰ ਸਵਾਰਨਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਕਾਰੀ ਪ੍ਰਾਈਮਰੀ ਸਕੂਲ ਡੱਬਲ ਐੱਫ ਦੀ ਸਕੂਲ ਮੁਖੀ ਮੈਡਮ ਉਮਾ ਦੇਵੀ ਵੱਲੋਂ ਪੱਤਰਕਾਰਾਂ ਨਾਲ ਕੀਤਾ ਗਿਆ।
ਸਕੂਲ ਮੁਖੀ ਨੇ ਕਿਹਾ ਕਿ ਬੱਚਿਆਂ ਦੇ ਭੱਵਿਖ ਦੇ ਨਾਲ ਨਾਲ ਪੰਜਾਬ ਸਰਕਾਰ ਨੂੰ ਹੁਣ ਮਿਡ-ਡੇ-ਮਿਲ ‘ਚ ਕੰਮ ਕਰ ਰਹੇ ਵਰਕਰਾਂ ਦੀ ਵੀ ਚਿੰਤਾ ਹੈ ਕਿਉਂਕਿ ਉਨ੍ਹਾਂ ਦੀ ਹੌਂਸਲਾ ਅਫਜਾਈ ਲਈ ਕਈ ਤਰ੍ਹਾਂ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਜੇ ਗੱਲ ਬੀਤੇ ਦਿਨ ਦੀ ਕਰੀਏ ਤਾਂ ਸੈਂਟਰ ਪੱਧਰੀ ਹੋਏ ਮਿੱਡ-ਡੇ-ਮਿੱਲ ਕੁੱਕਾਂ ਦੇ ਮੁਕਬਲਿਆਂ ਵਿੱਚ ਸਰਕਾਰੀ ਪ੍ਰਾਈਮਰੀ ਸਮਾਰਟ ਸਕੂਲ ਡੱਬਲ ਐੱਫ ਬਲਾਕ ਨੰਗਲ ਦੀ ਕੁੱਕ ਅਨਿਤਾ ਨੇ ਪਹਿਲਾਂ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਇਸ ਚੰਗੇ ਕਾਰਜ ਲਈ ਸਾਡੇ ਸਕੂਲ ਸਟਾਫ ਵੱਲੋਂ ਦੋਨਾਂ ਕੁੱਕਾਂ ਨੂੰ ਮੁਬਾਰਕਵਾਦ ਦਿੱਤੀ ਗਈ ਅਤੇ ਉਨ੍ਹਾਂ ਦੇ ਕੰਮਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਸ. ਮਨਦੀਪ ਸਿੰਘ ਨੇ ਕਿਹਾ ਕਿ ਸਕੂਲ ਆਫ ਐਮੀਨੈਂਸ, ਸੀਨੀਅਰ ਸਕੈਂਡਰੀ ਸਕੂਲ ਲੜਕੀਆਂ ਨੂੰ ਸਕਿਓਰਿਟੀ ਗਾਰਡ ਤੇ ਟਰਾਂਸਪੋਰਟ ਦੀ ਸੁਵਿਧਾ ਦੇਣਾ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ। ਜਿਸਦੀ ਅੱਜ ਹਰ ਘਰ ਵਿੱਚ ਚਰਚਾ ਹੈ। ਇਸ ਮੌਕੇ ਮੈਡਮ ਤਰਨਜੀਤ ਕੌਰ, ਕੁਮਾਰੀ ਸੀਮਾ ਅਤੇ ਪਰਮਜੀਤ ਕੌਰ ਹਾਜ਼ਰ ਸਨ।