ਬਲਵਿੰਦਰ ਰੈਤ
ਨੂਰਪੁਰ ਬੇਦੀ, 23 ਅਗਸਤ
ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਤਹਿਤ ਵਾਲੀਬਾਲ ਤੇ ਬੈਡਮਿੰਟਨ ਦੇ ਮੁਕਾਬਲੇ ਕਨਵੀਨਰ ਪਿ੍ਰੰਸੀਪਲ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ ਵਿਖੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਬਲਾ ਦੇ ਅੱਜ ਦੂਸਰੇ ਦਿਨ ਵਾਲੀਬਾਲ ਅਤੇ ਬੈਡਮਿੰਟਨ ਦੇ ਅੰਡਰ 14 ,17 ਅਤੇ 19 ਸਾਲ ਵਰਗ ਦੇ ਰੋਮਾਂਚਕ ਅਤੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਅੱਜ ਦੂਸਰੇ ਦਿਨ ਦੀਆਂ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਸ੍ਰੀ ਸੀਮੈਂਟ ਦੇ ਰੀਜਨ ਹੈੱਡ ਸ਼੍ਰੀ ਦਵਿੰਦਰ ਬਾਜਵਾ,ਪੰਜਾਬੀ ਲੋਕ ਗਾਇਕ ਪੰਮਾ ਡੁੰਮੇਵਾਲ,ਦੇ ਵਲੋ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਤੇ ਪਹੁੰਚੇ ਮੁੱਖ ਮਹਿਮਾਨਾਂ ਨੂੰ ਸਕੂਲ ਚੇਅਰਮੈਨ ਸ਼੍ਰੀ ਅਮਿਤ ਚੱਡਾ ਸਕੂਲ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਮਨ ਕੁਮਾਰ ਚੱਡਾ ਅਤੇ ਸਕੂਲ ਮੈਨੇਜਿੰਗ ਡਾਇਰੈਕਟਰ ਸ਼੍ਰੀ ਕੇਸ਼ਵ ਕੁਮਾਰ ਦੇ ਵੱਲੋਂ ਫੁੱਲਾਂ ਦਾ ਬੁੱਕੇ ਦੇ ਕੇ ਸੁਵਾਗਤ ਕੀਤਾ ਗਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪਹੁੰਚੇ ਦਵਿੰਦਰ ਬਾਜਵਾ ਨੇ ਮੰਚ ਤੋਂ ਸੰਬੋਧਨ ਕਰਦਿਆਂ ਹੋਇਆਂ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਧਿਆਨ ਦੇਣ ਦੇ ਲਈ ਪ੍ਰੇਰਿਆ ਉੱਥੇ ਹੀ ਉਹਨਾ ਕਿਹਾ ਕਿ ਖੇਡ ਟੂਰਨਾਮੈਂਟਾਂ ਦੌਰਾਨ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦਿਆਂ ਇਸ ਗੱਲ ਦੀ ਪੂਰੀ ਆਸ ਬੱਝਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਇਹ ਖੇਡ ਹੀਰੇ ਵੱਖ-ਵੱਖ ਖੇਡਾਂ ਵਿੱਚ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਸੂਬੇ ਦਾ ਨਾਮ ਰੌਸ਼ਨ ਕਰਨਗੇ। ਉੱਥੇ ਹੀ ਇਸ ਮੌਕੇ ਤੇ ਪੰਜਾਬੀ ਲੋਕ ਗਾਇਕ ਪੰਮਾ ਡੂਮੇਵਾਲ ਦੇ ਵਲੋਂ ਆਪਣੇ ਗੀਤ ਦੇ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਸਰੀਰ ਨੂੰ ਸੰਭਾਲਣ ਦੇ ਲਈ ਸੁਨੇਹਾ ਦਿੱਤਾ।
ਇਸ ਮੌਕੇ ਤੇ ਵਾਲੀਬਾਲ ਟੂਰਨਾਮੈਂਟ ਦੇ ਉਪ ਕਨਵੀਨਰ ਸ੍ਰੀ ਗੁਰਵਿੰਦਰ ਸਸਕੌਰ ਨੇਂ ਕਰਵਾਏ ਗਏ ਮੈਚਾਂ ਸਬਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਅੰਡਰ 14 ਸਾਲ ਚਮਕੌਰ ਸਾਹਿਬ ਫਾਈਨਲ ਚ, ਜਦ ਕਿ ਨੂਰਪੁਰ ਬੇਦੀ ਅਤੇ ਸ੍ਰੀ ਅਨੰਦਪੁਰ ਸਾਹਿਬ ਸਮੀਫਾਈਨਲ ਦੇ ਵਿੱਚ ਪਹੁੰਚੀਆਂ ਹਨ। ਇਸੇ ਤਰ੍ਹਾਂ ਅੰਡਰ 17 ਸਾਲ ਮੀਆਂਪੁਰ ਫਾਈਨਲ ਚ ਜਦ ਕਿ ਤਖਤਗੜ੍ਹ ਅਤੇ ਨੂਰਪੁਰ ਬੇਦੀ ਸਮੀਫਾਈਨਲ ਚ ਪੁੱਜੀਆਂ ਹਨ। ਇਸੇ ਤਰ੍ਹਾਂ ਬੈਡਮਿੰਟਨ ਦੇ ਉਪ ਕਨਵੀਨਰ ਸ੍ਰੀ ਬਿਮਲ ਸੈਣੀ ਨੇਂ ਦੱਸਿਆ ਹੈ ਕਿ ਅੱਜ ਅੰਡਰ 14 ਚ ਤਖਤਗੜ੍ਹ ਤੇ ਨੂਰਪੁਰ ਬੇਦੀ,ਅਤੇ ਭਲਾਣ ਤੇ ਸ੍ਰੀ ਆਨੰਦਪੁਰ ਸਾਹਿਬ ਦੇ ਵਿਚਕਾਰ ਸਮੀਫਾਈਨਲ ਮੈਚ ਖੇਡਿਆ ਜਾਵੇਗਾ। ਉੱਥੇ ਹੀ ਅੰਡਰ 17 ਚ ਰੂਪਨਗਰ ਤੇ ਤਖ਼ਤਗੜ ਅਤੇ ਘਨੌਲੀ ਤੇ ਨੰਗਲ ਵਿਚਕਾਰ ਸਮੀਫਾਈਨਲ ਮੈਚ ਖੇਡਿਆ ਜਾਵੇਗਾ। ਇਸ ਮੋਕੇ ਅਵਿਨਾਸ਼ ਕੁਮਾਰ, ਧਰਮਵੀਰ ਸਿੰਘ,ਮਨਜੀਤ ਕੌਰ, ਅੰਤਰਪ੍ਰੀਤ ਸਿੰਘ,ਮਨਦੀਪ ਕੌਰ, ਗੁਰਪ੍ਰੀਤ ਕੌਰ,ਬਿਕਰਮਜੀਤ ਸਿੰਘ, ਰਜਿੰਦਰ ਕੁਮਾਰ,ਅਜੀਤ ਪਾਲ ਸਿੰਘ,ਲਖਬੀਰ ਸਿੰਘ,ਰਾਜੀਵ ਕੁਮਾਰ ਇਕਬਾਲ ਸਿੰਘ,ਰਜੇਸ਼ ਗਲੇਰੀਆ,ਸੁਮਨ ਦੇਵੀ ,ਲਖਬੀਰ ਕੌਰ,ਜਗਤਾਰ ਸਿੰਘ,ਦੀਪੰਕਰ, ਮੈਡਮ ਸੁਰਿੰਦਰ ਕੌਰ, ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਸਨ।