ਵਿਕਾਸ ਕੁਮਾਰ
ਅੰਮ੍ਰਿਤਸਰ 24 ਅਗਸਤ:
ਬ੍ਰਾਈਟ ਡੇ ਸਕੂਲ, ਬਟਾਲਾ ਰੋਡ ਵਿਖੇ ਡਾਇਰੈਕਟ ਰਾਜ ਮਹਾਜਨ ਅਤੇ ਪਿ੍ਰੰਸੀਪਲ ਰਸ਼ਮੀ ਮਹਾਜਨ ਵੱਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਧਾਰਮਿਕ ਪ੍ਰੋਗਰਾਮ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਜਿਸ 'ਚ ਮੁੱਖ ਮਹਿਮਾਨ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਤਰਫੋਂ ਕੋਰ ਕਮੇਟੀ ਦੇ ਮੈਂਬਰ ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਅਤੇ 'ਆਪ' ਆਗੂ ਅਸ਼ੋਕ ਡਿੰਪੀ ਚੌਹਾਨ ਅਤੇ ਸੂਬਾ ਪ੍ਰਧਾਨ ਅਨੁਜ ਖੇਮਕਾ ਨੇ ਸ਼ਿਰਕਤ ਕੀਤੀ ਅਤੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਛੋਟੇ ਛੋਟੇ ਬੱਚਿਆਂ ਨੇ ਰਾਧਾ ਕ੍ਰਿਸ਼ਨ ਗੋਪਾਲ ਦੀ ਭੇਸ਼ਭੂਸ਼ਾ ਵਿੱਚ ਪੁਸ਼ਾਕਾ ਪਾ ਕੇ ਡਾਂਸ ਕੀਤਾ! ਪ੍ਰੋਗਰਾਮ ਵਿੱਚ ਬੋਲਦਿਆਂ ਡਿੰਪੀ ਚੌਹਾਨ ਅਤੇ ਖੇਮਕਾ ਨੇ ਕਿਹਾ ਕਿ ਧਾਰਮਿਕ ਤਿਉਹਾਰ ਸਾਡੇ ਭਾਰਤੀ ਸੱਭਿਆਚਾਰ ਦੀ ਪਛਾਣ ਹਨ। ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਧਰਮ ਅਤੇ ਜਾਤ ਤੋਂ ਉੱਪਰ ਉੱਠ ਕੇ ਅਜਿਹੇ ਧਾਰਮਿਕ ਪ੍ਰੋਗਰਾਮ ਕਰਵਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਧਾਰਮਿਕ ਸੱਭਿਆਚਾਰ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਇਸ ਰਾਹੀਂ ਬੱਚਿਆਂ ਨੂੰ ਧਾਰਮਿਕ ਸੱਭਿਆਚਾਰ ਅਤੇ ਗਿਆਨ ਬਾਰੇ ਜਾਣਕਾਰੀ ਮਿਲਦੀ ਹੈ। ਡਿੰਪੀ ਚੌਹਾਨ ਨੇ ਸਕੂਲ ਦੇ ਬੱਚਿਆਂ ਅਤੇ ਸਟਾਫ਼ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੰਦੇ ਹੋਏ ਬੱਚਿਆਂ ਨੂੰ ਸ਼੍ਰੀ ਕ੍ਰਿਸ਼ਨ ਜੀ ਦੇ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ । ਪ੍ਰੋਗਰਾਮ ਵਿੱਚ ਈਸ਼ਾਨ ਮਹਾਜਨ,ਮੈਡਮ ਸੋਨੀਆ,ਨੀਲਮ ਠਾਕੁਰ,ਹੇਮਾ ਮੈਡਮ,ਜੋਤੀ ਮੈਡਮ,ਮਨਦੀਪ ਮੈਡਮ ਸਹਿਤ ਸਾਰੇ ਸਟਾਫ ਨੇ ਭਾਗ ਲਿਆ!