ਰੋਮੀ ਕਪੂਰ/ ਸੁਰਿੰਦਰ ਦਮਦਮੀ
ਕੋਟਕਪੂਰਾ, 24 ਅਗਸਤ:
ਪੱਤਰਕਾਰਾਂ ਦੀਆਂ ਮੁਸ਼ਕਿਲਾਂ ਅਤੇ ਅਧਿਕਾਰਾਂ ਨੂੰ ਮੁੱਖ ਰੱਖਦੇ ਹੋਏ ਨਾਮਵਰ ਸੰਸਥਾ ਪੰਜਾਬ ਪ੍ਰੈਸ ਐਸੋਸੀਏਸ਼ਨ ਮੂਹਰੇ ਹੋ ਕੇ ਕੰਮ ਕਰ ਰਹੀ ਹੈ 9 ਐਸੋਸੀਏਸ਼ਨ ਦੇ ਸਰਗਰਮ ਆਗੂ ਕ੍ਰਿਸ਼ਨ ਢੀਗੜਾ ਮੀਤ ਪ੍ਰਧਾਨ ਪੰਜਾਬ ਅਤੇ ਕਿਰਨਜੀਤ ਕੌਰ ਬਰਗਾੜੀ ਮੁੱਖ ਸਲਾਹਕਾਰ ਪੰਜਾਬ ਦੇ ਯਤਨ ਸਦਕਾ ਕੋਟਕਪੂਰਾ ਦੇ ਸਮੂਹ ਪੱਤਰਕਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸਥਾਨਕ ਗੁਰੂ ਕਿਰਪਾ ਡਿਪਾਰਟਮੈਂਟਲ ਸਟੋਰ ਵਿਖੇ ਹੋਈ। ਇਸ ਮੀਟਿੰਗ ਵਿੱਚ ਪੰਜਾਬ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ ਸੰਧੂ, ਸਤਬੀਰ ਸਿੰਘ ਬਰਾੜ ਜਨਰਲ ਸਕੱਤਰ ਪੰਜਾਬ ਅਤੇ ਕੁਲਬੀਰ ਸਿੰਘ ਬਰਾੜ ਸਹਾਇਕ ਸਕੱਤਰ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ9 ਇਸ ਮੌਕੇ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਹਰਪ੍ਰੀਤ ਸਿੰਘ ਚਾਨਾ ਨੇ ਪੱਤਰਕਾਰਾਂ ਨਾਲ ਸਮਾਜ ਵਿੱਚ ਹੋ ਰਹੇ ਵਿਤਕਰੇ ਅਤੇ ਹੋਰ ਮੁਸ਼ਕਿਲਾਂ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਮੂਹ ਪੱਤਰਕਾਰਾਂ ਨੂੰ ਇੱਕ ਮੰਚ ਤੇ ਇਕੱਠੇ ਹੋਣ ਲਈ ਜਾਗਰੂਕ ਕੀਤਾ। ਜਿਸ ਨੂੰ ਮੁੱਖ ਰੱਖਦੇ ਹੋਏ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਸਹਿਮਤੀ ਨਾਲ ਕੋਟਕਪੂਰਾ ਇਕਾਈ ਦਾ ਗਠਨ ਕੀਤਾ ਗਿਆ। ਜਿਸ ਵਿੱਚ ਹਰਿੰਦਰ ਸਿੰਘ ਅਹੂਜਾ ਨੂੰ ਸਰਪ੍ਰਸਤ, ਹਰਜੀਤ ਸਿੰਘ ਬਰਾੜ ਨੂੰ ਪ੍ਰਧਾਨ, ਜਸਵਿੰਦਰ ਸਿੰਘ ਜੱਸੀ ਨੂੰ ਚੇਅਰਮੈਨ, ਸੁਖਚੈਨ ਸਿੰਘ ਜੀਵਨ ਵਾਲਾ ਨੂੰ ਜਨਰਲ ਸਕੱਤਰ, ਰਮੇਸ਼ ਕੁਮਾਰ ਗਾਬਾ ਸੀਨੀਅਰ ਮੀਤ ਪ੍ਰਧਾਨ, ਅਸ਼ੋਕ ਦੂਆ ਮੁਖ ਸਲਾਹਕਾਰ, ਬ੍ਰਹਮ ਪ੍ਰਕਾਸ਼ ਸਲਾਹਕਾਰ, ਸੋਨੂ ਮੋਂਗਾ ਖਜਾਨਚੀ, ਰਾਹੁਲ ਬਰਗਾੜੀ ਪੀਆਰਓ ਅਤੇ ਰਜਿੰਦਰ ਕੁਮਾਰ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ। ਇਸ ਮੌਕੇ ਪੰਜਾਬ ਪ੍ਰਧਾਨ ਗੁਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਵਿੱਚ ਉਹਨਾਂ ਨੂੰ ਪੱਤਰਕਾਰਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਜਲਦੀ ਹੀ ਪੰਜਾਬ ਦੇ ਸਾਰੇ ਬਲਾਕਾਂ ਅਤੇ ਜਿਲਿਆਂ ਵਿੱਚ ਇਕਾਈਆਂ ਦਾ ਗਠਨ ਮੁਕੰਮਲ ਕਰ ਦਿੱਤਾ ਜਾਵੇਗਾ। ਨਵ ਨਿਯੁਕਤ ਇਕਾਈ ਦੇ ਗਠਨ ਤੇ ਖੁਸ਼ੀ ਪ੍ਰਗਟ ਕਰਦਿਆਂ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਸੱਗੂ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ, ਅਜੇਪਾਲ ਸਿੰਘ ਸੰਧੂ ਸੀਨੀਅਰ ਕਾਂਗਰਸੀ ਆਗੂ, ਕੁਲਤਾਰ ਸਿੰਘ ਬਰਾੜ ਸੰਧਵਾਂ ਅਕਾਲੀ ਆਗੂ, ਦਮਨ ਛਾਬੜਾ, ਰਘਬੀਰ ਸਾਦਿਕ, ਅਸ਼ੋਕ ਗੋਇਲ ਪ੍ਰਧਾਨ ਆੜਤੀਆ ਐਸੋਸੀਏਸ਼ਨ, ਸ੍ਰੀ ਬਾਲਾ ਜੀ ਲੰਗਰ ਸੇਵਾ ਸਮਤੀ ਮੁੱਖ ਸੇਵਾਦਾਰ ਦੀਪਕ ਗੋਇਲ ਅਤੇ ਕਰਨ ਗੋਇਲ ਨੇ ਵਧਾਈ ਦਿੱਤੀ।