ਬਲਵੀਰ ਲਹਿਰਾ
ਮੱਖੂ/24 ਅਗਸਤ :
ਪੰਜਾਬ ਸਰਕਾਰ ਵੱਲੋਂ ਚਲਾਈ ਰਾਜ ਪੱਧਰੀ ਵਿਸ਼ੇਸ਼ ਸਫਾਈ ਮਹਿੰਮ ਅਧੀਨ ਤਹਿਤ ਦਫਤਰ ਨਗਰ ਪੰਚਾਇਤ ਮੱਖੂ ਦੇ ਕਾਰਜ ਸਾਧਕ ਅਫਸਰ ਸ਼੍ਰੀਮਤੀ ਪੂਨਮ ਭਟਨਾਗਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਗਰ ਪੰਚਾਇਤ ਮੱਖੂ ਵੱਲੋਂ ਕੰਪੋਸਟ ਪੀਟਾਂ ਵਿੱਚ ਤਿਆਰ ਕੀਤੀ ਗਈ ਜੈਵਿਕ ਖਾਦ ਸਟਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਰਿੰਦਰ ਕਟਾਰੀਆ, ਉਦੇਸ਼ ਕਟਾਰੀਆ ਦੀ ਅਗਵਾਈ ਵਿੱਚ ਲਗਾਇਆ ਗਿਆ। ਇਸ ਮੌਕੇ ਲੋਕਾਂ ਨੂੰ ਮੁਫ਼ਤ ਜੈਵਿਕ ਖਾਦ ਵੰਡੀ ਗਈ। ਇਸ ਮੌਕੇ ਸੈਂਟਰੀ ਇੰਚਾਰਜ ਰਾਜ ਕਮਲ ਦੱਸਿਆ ਕਿ ਰਾਜ ਪੱਧਰੀ ਵਿਸ਼ੇਸ਼ ਸਫਾਈ ਮੁਹਿੰਮ ਤਹਿਤ ਨਗਰ ਪੰਚਾਇਤ ਮੱਖੂ ਵੱਲੋ ਸ਼ਹਿਰ ਨਿਵਾਸੀਆਂ ਨੂੰ ਆਪਣੇ ਘਰਾਂ ਵਿੱਚ ਗਿੱਲੇ ਕੁੱੜੇ ਤੋ ਜੈਵਿਕ ਖਾਦ ਤਿਆਰਕਰਨ ਦੀ ਵਿਧੀ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ 'ਆਪ' ਆਗੂ ਨਰਿੰਦਰ ਕਟਾਰੀਆ, ਉਦੇਸ਼ ਕਟਾਰੀਆ ਵੱਲੋ ਸ਼ਹਿਰ ਨਿਵਾਸੀਆਂ ਨੂੰ ਇਸ ਸਫਾਈ ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨ ਅਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਨਗਰ ਪੰਚਾਇਤ ਮਖੂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ। ਇਸ ਸਫਾਈ ਮੁਹਿੰਮ ਵਿੱਚ ਸ਼ਹਿਰ ਦੇ ਸੀਨੀਅਰ ਸਿਟੀਜਨ, ਲਕਸ਼ੇ ਯੂਥ ਕੱਲਬ ਦੇ ਪ੍ਰਧਾਨ ਰਜੀਵ ਕਪੂਰ ਅਤੇ ਦਫਤਰੀ ਸਟਾਫ ਨੇ ਆਪਣਾ ਯੋਗਦਾਨ ਪਾਇਆ। ਇਸ ਮੌਕੇ ਜਤਿੰਦਰ ਗਰੋਵਰ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਅਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਸੁਧੀਰ ਕੁਮਾਰ, ਰੋਹਿਤ ਕੁਮਾਰ, ਅਮਰੀਕ ਮਸੀਹ, ਰਾਜੂ ਮੇਟ ਆਦਿ ਹਾਜ਼ਰ ਸਨ।