ਰਾਜ ਭਟੋਆ
ਬੰਗਾ/24, ਅਗਸਤ:
ਜਨਵਾਦੀ ਇਸਤਰੀ ਸਭਾ ਵਲੋਂ ਕਲਕੱਤਾ ਦੇ ਆਰ ਜੀ ਕਰ ਹਸਪਤਾਲ ਦੀ ਟਰੇਨੀ ਡਾਕਟਰ ਮੋਮਿਤਾ ਦੇਬਨਾਥ ਜੋ ਕਿ 36 ਘੰਟੇ ਦੀ ਡਿਊਟੀ ਮਗਰੋਂ ਕਮਰੇ ਵਿੱਚ ਆਰਾਮ ਕਰਨ ਲਈ ਗਈ,ਦੇ ਘਿਨਾਉਣੇ ਬਲਾਤਕਾਰ ਮਗਰੋਂ ਕੀਤੇ ਕਤਲ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।ਇਸ ਮੌਕੇ ਤੇ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਨਵਾਦੀ ਇਸਤਰੀ ਸਭਾ ਦੀ ਸੂਬਾਈ ਜਾਇੰਟ ਸਕੱਤਰ ਸੁਨੀਤਾ ਤਲਵੰਡੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਛੋਟੀ ਉਮਰ ਦੀ ਬੱਚੀ ਤੋਂ ਲੈਕੇ ਬਜ਼ੁਰਗ ਔਰਤ ਤੱਕ ਸੁਰੱਖਿਅਤ ਨਹੀਂ ਹਰ ਆਏ ਦਿਨ ਆਸਿਫਾ ਕਾਂਡ, ਦਾਮਿਨੀ ਕਾਂਡ,ਹਾਥਰਸ ਕਾਂਡ ਨਿਰਭੈਆ ਕਾਂਡ।ਹਰ ਦਿਨ ਬਲਾਤਕਾਰ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਕਿਉਂਕਿ ਦੋਸ਼ੀ ਹਮੇਸ਼ਾਂ ਹੀ ਮੌਜੂਦਾ ਸਰਕਾਰਾਂ ਦੇ ਮੰਤਰੀ ਜਾਂ ਉਨ੍ਹਾਂ ਦੇ ਚਹੇਤੇ ਹੁੰਦੇ ਹਨ। ਸਰਕਾਰਾਂ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬਜਾਏ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਜਿਸ ਕਰਕੇ ਗੈਂਗਰੇਪ ਵਧ ਰਹੇ ਹਨ। ਸਰਕਾਰਾਂ ਦੇ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਅਰੇ ਖੋਖਲੇ ਸਾਬਿਤ ਹੋ ਰਹੇ ਹਨ। ਅੱਜ ਲੋੜ ਹੈ ਸਾਨੂੰ ਆਪਣੀਆਂ ਬੱਚੀਆਂ ਨੂੰ ਇਨ੍ਹਾਂ ਵਿਰੁੱਧ ਆਵਾਜ਼ ਉਠਾਉਣ ਦੀ।ਇਸ ਮੌਕੇ ਤੇ ਬਲਵੀਰ ਕੌਰ, ਜਸਵੀਰ ਕੌਰ,ਭੋਲੀ, ਸੰਦੀਪ ਕੌਰ, ਬਲਜੀਤ ਕੌਰ, ਪਰਮਜੀਤ ਕੌਰ , ਜਸਵੰਤ ਕੌਰ, ਸਰਬਜੀਤ ਕੌਰ, ਕੁਲਵਿੰਦਰ ਕੌਰ, ਅਮਰਜੀਤ ਕੌਰ ਗੁਰਜੀਤ ਕੌਰ, ਗੁਰਨੇਕ ਸਿੰਘ ਸ਼ੇਰਾ ਗੋਲਡੀ ਆਦਿ ਹਾਜ਼ਰ ਸਨ।