ਲਾਲੜੂ , 24 ਅਗਸਤ (ਚੰਦਰਪਾਲ ਅੱਤਰੀ)
ਸੀਨੀਅਰ ਕਪਤਾਨ ਪੁਲਿਸ ਜ਼ਿਲਾ ਐਸ.ਏ.ਐਸ ਨਗਰ, ਕਪਤਾਨ ਪੁਲਿਸ ਸਥਾਨਕ ਪੁਲਿਸ ਕਮ ਜਿਲ੍ਹਾ ਕਮਿਊਨਟੀ ਪੁਲਿਸ ਅਫਸਰ, ਜਿਲਾ ਐਸ.ਏ.ਐਸ ਨਗਰ ਦੇ ਦਿਸਾ ਨਿਰਦੇਸ ਅਨੁਸਾਰ ਸਰਕਾਰੀ ਹਾਈ ਸਕੂਲ ਨੰਗਲ ਸਲੇਮਪੁਰ ਦੇ ਐਸਪੀਸੀ (ਸਟੂਡੈਂਟ ਪੁਲਿਸ ਕੈਡਿਟ) ਦੇ ਵਿਦਿਆਥੀਆਂ ਨੂੰ ਥਾਣਾ ਸਾਂਝ ਕੇਂਦਰ ਲਾਲੜੂ ਅਤੇ ਥਾਣਾ ਲਾਲੜੂ ਦਾ ਦੌਰਾ ਕਰਵਾਇਆ ਗਿਆ। ਐਸਪੀਸੀ ਦੇ ਵਿਦਿਆਥੀਆਂ ਨੂੰ ਥਾਣਾ ਸਾਂਝ ਕੇਂਦਰ ਲਾਲੜੂ ਅਤੇ ਥਾਣਾ ਲਾਲੜੂ ਦੇ ਕੰਮਕਾਰ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਕੰਮ ਕਾਰ ਬਾਰੇ ਸਮਝਾਇਆ। ਵਿਦਿਆਰਥੀਆਂ ਨੇ ਕਿਹਾ ਕਿ ਇਸ ਦੌਰੇ ਦਾ ਉਨ੍ਹਾਂ ਨੂੰ ਭਰਪੂਰ ਲਾਭ ਹੋਇਆ ਹੈ ਅਤੇ ਉਨ੍ਹਾਂ ਨੇ ਸਾਂਝ ਕੇਂਦਰ ਅਤੇ ਥਾਣੇ ਵਿੱਚ ਕੀਤੇ ਜਾਣ ਵਾਲੇ ਕੰਮਾਂ ਕਾਰਾਂ ਬਾਰੇ ਜਾਣਿਆ। ਸਾਂਝ ਕੇਂਦਰ ਲਾਲੜੂ ਦੇ ਏਐਸਆਈ ਸੁਰਜੀਤ ਸਿੰਘ ਨੇ ਵਿਦਿਆਰਥੀਆਂ ਦਾ ਸਾਂਝ ਕੇਂਦਰ ਵਿੱਚ ਆਉਣ ‘ਤੇ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਕਾਨੂੰਨ ਸਮੇਤ ਥਾਣੇ ਵਿੱਚ ਹੋਣ ਵਾਲੀਆਂ ਸਾਰੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਹਾਸਿਲ ਕਰਵਾਉਣਾ ਸੀ ਤਾਂ ਜੋ ਵਿਦਿਆਰਥੀ ਸਮਾਜ ਵਿੱਚ ਕਾਨੂੰਨ ਸਬੰਧੀ ਅਤੇ ਨਸ਼ੇ ਵਿਰੁੱਧ ਅਵਾਜ ਬੁਲੰਦ ਕਰ ਸਕਣ। ਇਸ ਮੌਕੇ ਥਾਣੇਦਾਰ ਭੁਪਿੰਦਰ ਸਿੰਘ ਇੰਚਾਰਜ ਸਬ ਡਵੀਜਨ ਸਾਂਝ ਕੇਂਦਰ ਡੇਰਾਬੱਸੀ, ਮਹਿਲਾ ਹੌਲਦਾਰ ਸਤਵਿੰਦਰ ਕੌਰ ਥਾਣਾ ਸਾਂਝ ਕੇਂਦਰ ਲਾਲੜੂ, ਥਾਣਾ ਲਾਲੜੂ ਦੇ ਏਆਸਆਈ ਜਸਵਿੰਦਰ ਸਿੰਘ ਅਤੇ ਮਨਿੰਦਰ ਸਿੰਘ , ਸਰਕਾਰੀ ਹਾਈ ਸਕੂਲ ਨੰਗਲ ਸਲੇਮਪੁਰ ਦੇ ਪਿ੍ਰਸੀਪਲ ਨਵਜੀਤ ਸਿੰਘ, ਅਧਿਆਪਕ ਅਨੀਲ ਕੁਮਾਰ ਅਤੇ ਅਧਿਆਪਕਾ ਸਾਵਿਆ ਸੈਣੀ ਆਦਿ ਵੀ ਹਾਜ਼ਰ ਸਨ।