ਨਾਭਾ 24 ਅਗਸਤ (ਵਰਿੰਦਰ ਵਰਮਾ)
ਜੀ ਬੀ ਇੰਟਰਨੈਸ਼ਨਲ ਸਕੂਲ, ਨਾਭਾ ਵਿਖੇ 'ਪੁਸਤਕ ਮੇਲਾ' ਲਗਾਇਆ ਗਿਆ। ਇਸ ਮੌਕੇ ਮੇਲੇ ਦਾ ਉਦਘਾਟਨ ਸਕੂਲ ਦੀ ਡਾਇਰੈਕਟਰ ਅੰਸ਼ੂ ਬਾਂਸਲ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੇਲੇ ਦੇ ਆਯੋਜਨ ਦਾ ਮਕਸਦ ਦੱਸਦਿਆਂ ਸਕੂਲ ਡਾਇਰੈਕਟਰ ਅੰਸ਼ੂ ਬਾਂਸਲ ਜੀ ਨੇ ਕਿਹਾ ਕਿ ਕਿਤਾਬ ਜਿਸ ਨੂੰ ਮਨੁੱਖ ਦੀ ਸਭ ਤੋਂ ਚੰਗੀ ਦੋਸਤ ਕਿਹਾ ਜਾਂਦਾ ਹੈ, ਉਨ੍ਹਾਂ ਦੀ ਥਾਂ ਅੱਜ ਮੋਬਾਈਲ ਅਤੇ ਇੰਟਰਨੈੱਟ ਨੇ ਲੈ ਲਈ ਹੈ। ਕੰਪਿਊਟਰ ਅਤੇ ਮੋਬਾਈਲ ਦੇ ਯੁੱਗ ਵਿੱਚ ਨੌਜਵਾਨ ਪੀੜ੍ਹੀ ਕਿਤਾਬਾਂ ਤੋਂ ਦੂਰ ਹੋ ਕੇ ਮੋਬਾਈਲ ਫ਼ੋਨ ਨੂੰ ਆਪਣਾ ਸੱਚਾ ਮਿੱਤਰ ਸਮਝਣ ਲੱਗ ਪਈ ਹੈ, ਜਿਸ ਕਾਰਨ ਵਿਦਿਆਰਥੀਆਂ ਦਾ ਧਿਆਨ ਪੁਸਤਕਾਂ ਵੱਲ ਖਿੱਚਣ ਅਤੇ ਉਨ੍ਹਾਂ ਨੂੰ ਪੁਸਤਕਾਂ ਤੋਂ ਜਾਣੂ ਕਰਵਾਉਣ ਲਈ ਇਸ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਅੰਸ਼ੂ ਬਾਂਸਲ ਜੀ ਨੇ ਕਿਹਾ ਕਿ ਨੌਜਵਾਨਾਂ ਨੂੰ ਰੀਲਾਂ ਅਤੇ ਵੀਡੀਓ ਬਣਾਉਣ ਦੀ ਬਜਾਏ ਕਿਤਾਬਾਂ ਨਾਲ ਸਮਾਂ ਬਤੀਤ ਕਰਨਾ ਚਾਹੀਦਾ ਹੈ ਅਤੇ ਜਦੋਂ ਵੀ ਤੁਸੀਂ ਕਿਸੇ ਦਾ ਸਨਮਾਨ ਕਰਨਾ ਚਾਹੁੰਦੇ ਹੋ, ਤੁਹਾਨੂੰ ਉਸ ਨੂੰ ਤੋਹਫ਼ੇ ਵਜੋਂ ਕਿਤਾਬਾਂ ਦੇਣੀਆਂ ਚਾਹੀਦੀਆਂ ਹੈ। ਸਕੂਲ ਦੇ ਵਿਹੜੇ ਵਿੱਚ ਲਗਾਇਆ ਗਿਆ। ਇਹ ਮੇਲਾ ਇੱਕ ਜਾਦੂਈ ਬਜ਼ਾਰ ਵਰਗਾ ਲੱਗ ਰਿਹਾ ਸੀ, ਜਿਸ ਵਿੱਚ ਛੋਟੇ ਬੱਚਿਆਂ ਦੀ ਕਲਪਨਾ ਨੂੰ ਜਗਾਉਣ ਵਾਲੀਆਂ ਕਿਤਾਬਾਂ ਤੋਂ ਲੈ ਕੇ ਵੱਡੀ ਉਮਰ ਦੇ ਵਿਦਿਆਰਥੀਆਂ ਲਈ ਮਨਮੋਹਕ ਕਹਾਣੀਆਂ ਨਾਲ ਭਰੀਆਂ ਕਿਤਾਬਾਂ ਵੀ ਸ਼ਾਮਲ ਸਨ। ਹਰ ਜਮਾਤ ਦੇ ਵਿਦਿਆਰਥੀਆਂ ਨੇ ਉਤਸੁਕਤਾ ਨਾਲ ਨਾ ਸਿਰਫ ਹਿੱਸਾ ਲਿਆ ਬਲਕਿ ਆਪਣੇ ਮਾਪਿਆਂ ਨਾਲ ਆਪਣੀ ਪਸੰਦ ਦੀਆਂ ਕੁਝ ਕਿਤਾਬਾਂ ਵੀ ਖਰੀਦੀਆਂ।ਸਕੂਲ ਦੀ ਪਿ੍ਰੰਸੀਪਲ ਪੂਨਮ ਰਾਣੀ ਜੀ ਨੇ ਕਿਹਾ ਕਿ ਅੱਜ ਦੇ ਮੇਲੇ ਨੇ ਵਿਦਿਆਰਥੀਆਂ ਨੂੰ ਨਾ ਸਿਰਫ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ, ਬਲਕਿ ਹੋਰ ਜ਼ਿਆਦਾ ਸੁਪਨੇ ਵੇਖਣ ਅਤੇ ਹੋਰ ਸਿੱਖਣ ਦੀ ਜਿੱਗਿਆਸਾ ਰੱਖਣ ਲਈ ਵੀ ਪ?ੋਤਸਾਹਿਤ ਕੀਤਾ। ਸਕੂਲ ਦੀ ਵਾਈਸ ਪਿ੍ਰੰਸੀਪਲ ਦਿਵਿਆ ਸ਼ਰਮਾ ਜੀ ਨੇ ਵਿਦਿਆਰਥੀਆਂ ਨੂੰ ਪਾਠਕ੍ਰਮ ਤੋਂ ਇਲਾਵਾ ਹੋਰ ਕਿਤਾਬਾਂ ਪੜ?ਨ ਲਈ ਵੀ ਪ?ੇਰਿਤ ਕਰਦੇ ਹੋਏ ਕਿਹਾ ਕਿ ਹਰ ਵਿਦਿਆਰਥੀ ਨੂੰ ਅੱਜ ਤੋਂ ਹੀ ਰੁਟੀਨ ਵਿੱਚ ਆਪਣੀ ਰੁਚੀ ਅਨੁਸਾਰ ਕਿਤਾਬਾਂ ਪੜ੍ਹਨ ਦੀ ਆਦਤ ਪਾਉਣੀ ਪਵੇਗੀ।