ਨੰਗਲ, 24 ਅਗਸਤ (ਸਤਨਾਮ ਸਿੰਘ)
ਸ੍ਰੀ ਗੁਰੂ ਤੇਗ ਬਹਾਦੁਰ ਸਕੂਲ ਨੰਗਲ ਦੀ ਪ੍ਰਬੰਧਕ ਕਮੇਟੀ ਅਤੇ ਪਿ੍ਰੰਸੀਪਲ ਸ਼੍ਰੀ ਦੇਵ ਰਾਮ ਧਾਮੀ ਦੀ ਦੇਖ ਰੇਖ ਵਿੱਚ ਸਕੂਲ ਦੇ ਨੰਨ੍ਹੇ ਮੁੰਨੇ ਵਿਦਿਆਰਥੀਆਂ ਦੀ ਜਨਮ ਅਸ਼ਟਮੀ ਤੇ ਫੈਂਸੀ ਡ੍ਰੈੱਸ ਪ੍ਰਤੀਯੋਗਤਾ ਅਤੇ ਜਨਮ ਅਸ਼ਟਮੀ ਦਾ ਤਿਓਹਾਰ ਮਨਾਇਆ ਗਿਆ। ਇਸ ਪ੍ਰਤੀਯੋਗਤਾ ਵਿੱਚ ਤੀਜੀ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਗਿਆ। ਭਿੰਨ ਭਿੰਨ ਵੇਸ਼ ਭੂਸ਼ਾ ਵਿੱਚ ਸੱਜੇ ਬੱਚੇ, ਰੰਗ ਬਿਰੰਗੇ ਫੁੱਲਾਂ ਦਾ ਆਬਾਸ ਦੇ ਰਹੇ ਸੀ।
ਪਿ੍ਰੰਸੀਪਲ ਧਾਮੀ ਨੇ ਕਿਹਾ ਕਿ ਜਨਮ ਅਸ਼ਟਮੀ ਦਾ ਤਿਓਹਾਰ ਭਗਵਾਨ ਸ਼੍ਰੀ ਕਿ੍ਰਸ਼ਨ ਜੀ ਨਾਲ ਸੰਬੰਧਤ ਹੈ। ਇਸ ਲਈ ਬੱਚੇ ਇਸ ਮੌਕੇ ਤੇ ਬੱਚੇ ਸ਼੍ਰੀ ਕਿ੍ਰਸ਼ਨ ਜੀ ਤੇ ਰਾਧਾ ਰਾਣੀ ਦੇ ਰੂਪ ਵਿੱਚ ਸੱਜੇ ਹੋਏ ਸੀ। ਉਹ ਪੰਛੀਆਂ ਦੀ ਤਰ੍ਹਾਂ ਚਹਿਕ ਰਹੇ ਸੀ। ਇਸ ਮੌਕੇ ਤੇ ਪਿ੍ਰੰਸੀਪਲ ਦੇਵ ਰਾਮ ਧਾਮੀ ਨੇ ਸ਼੍ਰੀ ਕਿ੍ਰਸ਼ਨ ਜੀ ਦੇ ਜੀਵਨ ਬਾਰੇ ਬੱਚਿਆਂ ਨੂੰ ਦੱਸਿਆ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀਆਂ ਕਿਰਿਆਵਾਂ ਬੱਚਿਆਂ ਵਿੱਚ ਪੜ੍ਹਾਈ ਦੀ ਰੁੱਚੀ ਪੈਦਾ ਕਰਦੀਆਂ ਹਨ ਅਤੇ ਬੱਚਿਆਂ ਦਾ ਮਨੋਰੰਜਨ ਵੀ ਹੁੰਦਾ ਹੈ। ਇਸ ਤਰਾਂ ਦੀਆਂ ਕਿਰਿਆਵਾਂ ਬਹੁ ਪੱਖੀ ਵਿਕਾਸ ਕਰਦੀਆਂ ਹਨ। ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਅਤੇ ਪਿ੍ਰੰਸੀਪਲ ਵਲੋਂ ਬੱਚਿਆਂ ਨੂੰ ਇਸ ਮੌਕੇ ਤੇ ਉਨ੍ਹਾਂ ਦੀ ਹੌਸਲਾ ਵਧਾਉਣ ਲਈ ਇਨਾਮ ਵੰਡੇ ਗਏ ਅਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ।
ਇਸ ਮੌਕੇ ਤੇ ਸੁਤੰਤਰਤਾ ਦਿਵਸ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਪਿ੍ਰੰਸੀਪਲ ਅਤੇ ਕਮੇਟੀ ਮੈਂਬਰ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਕੂਲ ਸਟਾਫ ਸ਼੍ਰੀਮਤੀ ਹਰਪ੍ਰੀਤ ਕੌਰ, ਨੀਲਮ, ਸੋਨੀਆ ਕਾਲੀਆਂ, ਨੀਨਾ ਨੰਦਾ, ਪਰਵੀਨ ਕੁਮਾਰੀ, ਕਿਰਨਜੀਤ ਕੌਰ, ਪਰਮਜੀਤ ਕੌਰ ਹਾਜ਼ਿਰ ਸਨ।