ਮੋਹਾਲੀ 28 ਅਗਸਤ ( ਹਰਬੰਸ ਬਾਗੜੀ )
ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਗਿੰਨੀ ਦੁੱਗਲ ਜੀ ਅਤੇ ਜਿਲਾ ਕੈਰੀਅਰ ਗਾਈਡੈਂਸ ਕੋਆਰਡੀਨੇਟਰ ਸ੍ਰੀ ਸੁਸ਼ੀਲ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਹਾਈ ਸਕੂਲ ਦਾਊ ਵਿਖੇ ਕੈਰੀਅਰ ਗਾਈਡੈਂਸ ਗਤੀਵਿਧੀਆਂ ਦੇ ਤਹਿਤ ਬਲਾਕ ਪੱਧਰੀ ਕੰਪਿਊਟਰ ਟਾਈਪਿੰਗ (ਹਿੰਦੀ, ਪੰਜਾਬੀ, ਇੰਗਲਿਸ਼ ) ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਜ਼ਿਲ੍ਹੇ ਦੇ ਖਰੜ-1 ਬਲਾਕ ਦੇ ਵੱਖ ਵੱਖ 11 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ । ਬਲਾਕ ਕੈਰੀਅਰ ਅਧਿਆਪਕ ਸਤਵੰਤ ਕੌਰ ਅਤੇ ਸਕੂਲ ਮੁਖੀ ਸ੍ਰੀਮਤੀ ਕਿਰਨ ਕੁਮਾਰੀ ਜੀ ਵੱਲੋਂ ਵਿਭਾਗੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਬੜੇ ਹੀ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਇਹ ਮੁਕਾਬਲਾ ਕਰਵਾਇਆ। ਕੰਪਿਊਟਰ ਅਧਿਆਪਕਾ ਸ੍ਰੀਮਤੀ ਅੰਜਲੀ ਜੈਨ, ਸ੍ਰੀਮਤੀ ਮਨਜਿੰਦਰ ਕੌਰ ਅਤੇ ਸਕੂਲ ਦੇ ਕੈਰੀਅਰ ਗਾਈਡੈਂਸ ਅਧਿਆਪਕ ਸ੍ਰੀਮਤੀ ਚਾਰੂ ਸ਼ਰਮਾ ਨੇ ਬਹੁਤ ਹੀ ਬਰੀਕੀ ਅਤੇ ਸੂਝ ਬੂਝ ਨਾਲ ਵਿਦਿਆਰਥੀਆਂ ਤੋਂ ਕੰਪਿਊਟਰ ਤੇ ਟਾਈਪਿੰਗ ਕਰਵਾਈ । ਪੰਜਾਬੀ ਟਾਈਪਿੰਗ ਮੁਕਾਬਲੇ ਵਿੱਚ ਗੌਰਵ ਸਰਕਾਰੀ ਹਾਈ ਸਕੂਲ ਨਿਆਂ ਗਾਓ ਨੇ ਪਹਿਲਾ ਸਥਾਨ, ਅਮਨਜੋਤ ਕੌਰ ਸਰਕਾਰੀ ਹਾਈ ਸਕੂਲ ਦਾਊ ਨੇ ਦੂਜਾ ਸਥਾਨ, ਸਮਾਨਿਆ ਸਰਕਾਰੀ ਹਾਈ ਸਕੂਲ ਬਲੌਗੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਗਰੇਜ਼ੀ ਭਾਸ਼ਾ ਟਾਈਪਿੰਗ ਮੁਕਾਬਲੇ ਵਿੱਚ ਕੁੰਦਨ ਕੁਮਾਰ ਸਰਕਾਰੀ ਹਾਈ ਸਕੂਲ ਦਾਊਂ ਨੇ ਪਹਿਲਾ ਸਥਾਨ, ਹਰਸ਼ਵੀਰ ਸਿੰਘ ਸਰਕਾਰੀ ਹਾਈ ਸਕੂਲ ਲਾਂਡਰਾਂ ਨੇ ਦੂਜਾ ਸਥਾਨ ਸਾਹਿਲ ਸਰਕਾਰੀ ਹਾਈ ਸਕੂਲ ਨਿਆ ਸ਼ਹਿਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸੈਕੰਡਰੀ ਵਿਭਾਗ ਵਿੱਚ ਅੰਗਰੇਜ਼ੀ ਭਾਸ਼ਾ ਟਾਈਪਿੰਗ ਵਿੱਚ ਰਾਜਪ੍ਰੀਤ ਕੌਰ ਸੀਨੀਅਰ ਸੈਕੰਡਰੀ ਸਕੂਲ ਮਛਲੀ ਕਲਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਹਨਾ ਭਾਸ਼ਾ ਟਾਈਪਿੰਗ ਮੁਕਾਬਲਿਆਂ ਦਾ ਮੰਤਵ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਵਿਦਿਆਰਥੀ ਸਕੂਲਾਂ ਵਿੱਚ ਪੜ੍ਹਾਏ ਜਾ ਰਹੇ ਕੰਪਿਊਟਰ ਵਿਸ਼ੇ ਦੇ ਗਿਆਨ ਨੂੰ ਵੱਧ ਤੋਂ ਵੱਧ ਗ੍ਰਹਿਣ ਕਰਨ ਅਤੇ ਆਪਣੇ ਜੀਵਨ ਵਿੱਚ ਕੰਪਿਊਟਰ ਟਾਈਪਿੰਗ ਕਿੱਤਾ ਅਪਣਾ ਕੇ ਸਵੈ ਰੋਜ਼ਗਾਰ ਪ੍ਰਾਪਤ ਕਰਨ ।