ਤਰਨਤਾਰਨ 28 ਅਗਸਤ (ਸੁਖਵਿੰਦਰ ਸਹੋਤਾ )
ਸ਼੍ਰੀ ਗੁਰੂ ਅਮਰਦਾਸ ਸਪੋਰਟਸ ਕਲੱਬ ਸ਼੍ਰੀ ਗੋਇੰਦਵਾਲ ਸਾਹਿਬ ਵਲੋਂ 18 ਸਤੰਬਰ ਦਿਨ ਬੁੱਧਵਾਰ ਨੂੰ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾਂ ਜੋਤੀ ਜੋਤ ਅਤੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਤਾਗੱਦੀ ਦਿਵਸ ਦੇ ਸ਼ਤਾਬਦੀ ਸਮਾਗਮ ਮੌਕੇ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਕਰਵਾਏ ਜਾ ਰਹੇ 11 ਵੇਂ ਕਬੱਡੀ ਟੂਰਨਾਮੈਂਟ ਸਬੰਧੀ ਇਕ ਅਹਿਮ ਮੀਟਿੰਗ ਆਰ ਕੇ ਰੈਸਟੋਰੈਂਟ ਵਿਖੇ ਕੀਤੀ ਗਈ। ਇਸ ਮੌਕੇ ਖੇਡ ਮੇਲੇ ਦੀਆਂ ਮੁਕੰਮਲ ਤਿਆਰੀਆ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ । ਕਲੱਬ ਪ੍ਰਧਾਨ ਫਤਿਹ ਸਿੰਘ , ਮੈਂਬਰ ਹਰਦਿਆਲ ਸਿੰਘ ਕੰਗ , ਪਹਿਲਵਾਨ ਗੁਰਅਵਤਾਰ ਸਿੰਘ ਬੱਬੂ ,ਦਿਲਬਾਗ ਸਿੰਘ ਤੁੜ , ਬਿੱਕਾ ਲਾਹੌਰੀਆ ਅਤੇ ਸਰਪੰਚ ਹਰਪਾਲ ਸਿੰਘ ਭੱਲਾ ਨੇ ਦੱਸਿਆ ਕਿ ਇਸ ਇੱਕ ਰੋਜ਼ਾ ਟੂਰਨਾਂਮੈਂਟ ਵਿੱਚ ਅੰਤਰਰਾਸ਼ਟਰੀ ਕਲੱਬਾਂ ਦੇ ਚਾਰ ਮੈਚ ਕਰਵਾਏ ਜਾਣਗੇ । ਇਸ ਤੋਂ ਇਲਾਵਾ ਚਾਰ ਲੋਕਲ ਕਲੱਬਾਂ ਦੇ ਮੈਚ ਵੀ ਕਰਵਾਏ ਜਾਣਗੇ । ਉਹਨਾਂ ਦੱਸਿਆ ਕਿ ਜੇਤੂ ਟੀਮਾਂ ਦੀ ਹੌਸਲਾ ਅਫਜ਼ਾਈ ਲਈ ਆਕਰਸ਼ਿਤ ਇਨਾਮ ਰੱਖੇ ਗਏ ਹਨ । ਉਹਨਾਂ ਦੱਸਿਆ ਕਿ ਹਰ ਸਾਲ ਕਰਵਾਏ ਜਾਂਦੇ ਇਸ ਕਬੱਡੀ ਕੱਪ ਦੇ ਇਸ ਵਾਰ 11ਵੇਂ ਐਡੀਸ਼ਨ ਵਿੱਚ ਨਿਵੇਕਲਾ ਉਪਰਾਲਾ ਕਰਦਿਆਂ ਹੋਇਆਂ ਉੱਭਰਦੇ ਖਿਡਾਰੀਆਂ ਦੀਆਂ ਚੋਟੀ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ। ਉਹਨਾਂ ਅੱਗੇ ਦੱਸਿਆ ਕਿ ਇਸ ਮੌਕੇ ਹਰ ਸਾਲ ਦੀ ਤਰ੍ਹਾਂ ਪ੍ਰਮੁੱਖ ਸਖਸ਼ੀਅਤਾਂ ਸੁਸ਼ੋਭਿਤ ਹੋਣਗੀਆਂ । ਇਸ ਮੌਕੇ ਕਲੱਬ ਵੱਲੋਂ ਸਮੂਹ ਸੰਗਤ ਨੂੰ ਇਸ ਖੇਡ ਮੇਲੇ ਵਿੱਚ ਪਹੁੰਚ ਕੇ ਰੌਣਕਾਂ ਵਧਾਉਣ ਲਈ ਅਪੀਲ ਵੀ ਕੀਤੀ ਗਈ। ਇਸ ਮੌਕੇ ਫਤਿਹ ਸਿੰਘ ,ਹਰਦਿਆਲ ਸਿੰਘ ਕੰਗ,ਬੱਬੂ ਪਹਿਲਵਾਨ,ਸਤਨਾਮ ਸਿੰਘ ਠੇਕੇਦਾਰ ,ਰਾਣਾ ਰੱਤੋਕੇ,ਸਤਨਾਮ ਸਿੰਘ ਤੁੜ ,ਡਾਕਟਰ ਜਗਦੀਸ਼ ਸਿੰਘ,ਗੁਰਦਿਆਲ ਸਿੰਘ ਢੋਟੀ,ਬਚਿੱਤਰ ਸਿੰਘ ਲਹੌਰੀਆ, ਵਿੱਕੀ ਜੰਮੂ ,ਜੋਬਨ ਸਿੰਘ , ਹਰਦੀਪ ਸਿੰਘ ਹੰਸਾਵਾਲਾ ,ਜਿੰਦਰਪਾਲ ਸਿੰਘ,ਜੋਬਨ ਜੇ ਸੀ ਬੀ ਵਾਲੇ ,ਅੰਬਾ ,ਅਰਸ਼, ਜੱਜੋ , ਨੂਰ ਧੂੰਦਾ,ਹਰਭਜਨ ਸਿੰਘ ,ਬਲਬੀਰ ਚੰਦ ਆਦਿ ਨੇ ਖੇਡ ਮੇਲੇ ਨੂੰ ਸਫ਼ਲ ਬਣਾਉਣ ਲਈ ਆਪਣੇ ਵਿਚਾਰ ਪੇਸ਼ ਕੀਤੇ।