ਭੀਖੀ 28 ਅਗਸਤ ( ਡੀ.ਪੀ. ਜਿੰਦਲ)
ਏਥੇ ਮੂਲਾ ਸਿੰਘ ਵਾਲਾ ਰੋਡ ’ਤੇ ਸਥਿਤ ਸਰਵਹਿੱਤਕਾਰੀ ਵਿੱਦਿਆ ਮੰਦਰ (ਸੀ.ਬੀ.ਐਸ.ਈ.) ਦੇ ਪਿ੍ਰੰਸੀਪਲ ਡਾ.ਗਗਨਦੀਪ ਪਰਾਸ਼ਰ ਨੇ ਦੱਸਿਆ ਹੈ ਕਿ ਇਸ ਸਕੂਲ ਦੇ ਬੱਚਿਆਂ ਨੇ ਸ਼੍ਰੀ ਤਾਰਾ ਚੰਦ ਵਿੱਦਿਆ ਮੰਦਰ ਵਿਖੇ ਹੋਏ ਵਿਭਾਗ ਪੱਧਰੀ ਵਿਗਿਆਨ ਮੇਲੇ ਵਿੱਚ ਹਿੱਸਾ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਮੋਹਰੀ ਪੁਜੀਸਨਾਂ ਹਾਸਲ ਕੀਤੀਆਂ ਹਨ। ਉਹਨਾਂ ਦੱਸਿਆ ਕਿ ਇਹਨਾਂ ਅੱਵਲ ਬੱਚਿਆਂ ਦੀ ਸਕੂਲ ਵਿੱਚ ਹੌਂਸਲਾ ਅਫਜਾਈ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਵਿਗਿਆਨ ਮੇਲੇ ਦੌਰਾਨ ਵਿਗਿਆਨ ਗਰੁੱਪ ਵਿੱਚ ਮਾਡਲ ਪ੍ਰਦਰਸ਼ਨੀ ’ਚ ਸ਼ਿਸ਼ੂ ਵਰਗ ਵਿੱਚ 3 ਪਹਿਲੇ , 2 ਦੂਸਰੇ ਅਤੇ ਬਾਲ ਵਰਗ ਦੇ ਵਿਦਿਆਰਥੀਆਂ ਨੇ 1 ਪਹਿਲਾ , 3 ਦੂਸਰੇ ਅਤੇ 1 ਤੀਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ । ਇਸੇ ਤਰ੍ਹਾਂਵਿਗਿਆਨ ਗਰੁੱਪ ਵਿੱਚ ਕਿਸ਼ੋਰ ਵਰਗ ਦੇ ਵਿਦਿਆਰਥੀਆਂ ਨੇ ਮਾਡਲ ਪ੍ਰਦਰਸ਼ਨੀ ਦੌਰਾਨ 3 ਪਹਿਲੇ, 1 ਦੂਸਰਾ ਅਤੇ 1 ਤੀਸਰਾ ਸਥਾਨ ਪ੍ਰਾਪਤ ਕੀਤਾ ਹੈ । ਇਸ ਤੋਂ ਇਲਾਵਾ ਕੰਪਿਊਟਰ ਮੁਕਾਬਲਿਆਂ ਵਿੱਚ ਬਾਲ ਵਰਗ ਦੇ ਵਿਦਿਆਰਥੀਆਂ ਨੇ 3 ਪਹਿਲੇ , 2 ਦੂਸਰੇ ਸਥਾਨ ਪ੍ਰਾਪਤ ਕੀਤੇ ਹਨ । ਕਿਸ਼ੋਰ ਵਰਗ ਦੇ ਵਿਦਿਆਰਥੀਆਂ ਨੇ ਮਾਡਲ ਪ੍ਰਦਰਸ਼ਨੀ ਵਿੱਚ 2 ਪਹਿਲੇ ਅਤੇ 2 ਦੂਸਰੇ ਸਥਾਨ ਪ੍ਰਾਪਤ ਕੀਤੇ ਹਨ । ਉਹਨਾਂ ਦੱਸਿਆ ਕਿ ਗਣਿਤ ਮਾਡਲ ਪ੍ਰਦਰਸ਼ਨੀ ਵਿੱਚ ਸ਼ਿਸ਼ੂ ਵਰਗ ਦੇ 3 ਮਾਡਲ ਪਹਿਲੇ ਸਥਾਨ ’ਤੇ ਰਹੇ । ਬਾਲ ਵਰਗ ਵਿੱਚ 1 ਪਹਿਲੇ ਅਤੇ 1 ਦੂਸਰੇ ਸਥਾਨ ’ਤੇ ਰਿਹਾ । ਇਸੇ ਪ੍ਰਕਾਰ ਕਿਸ਼ੋਰ ਵਰਗ ਵਿੱਚ 2 ਪਹਿਲੇ ਅਤੇ 1 ਤੀਸਰੇ ਸਥਾਨ ’ਤੇ ਰਿਹਾ । ਡਾ. ਪਰਾਸ਼ਰ ਅਤੇ ਪ੍ਰਬੰਧਕ ਕਮੇਟੀ ਨੇ ਇਨ੍ਹਾਂ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।