ਮੱਲਪੁਰ ਅੜਕਾਂ 28 ਅਗਸਤ 2024 (ਜਗਤਾਰ ਸਿੰਘ ਜੱਬੋਵਾਲ)
25 ਅਗਸਤ ਤੋਂ 8 ਸਤੰਬਰ ਤੱਕ ਦੇਸ਼ ਭਰ ਵਿੱਚ ਅੱਖਾਂ ਦਾਨ ਜਾਗਰੂਕਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਅੱਜ ਨੇਤਰਦਾਨ ਸੰਸਥਾ ਦੀ ਜਾਗਰੂਕਤਾ ਮੁਹਿੰਮ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਡੀ.ਐਸ.ਪੀ ਸਿਟੀ ਸ਼੍ਰੀ ਰਾਜ ਕੁਮਾਰ ਬਜਾੜ ਜੀ ਨੇ ਮਰਨ ਉਪਰੰਤ ਅੱਖਾਂ ਦਾਨ ਕਰਨ ਦਾ ਫਾਰਮ ਭਰਿਆ। ਨੇਤਰਦਾਨ ਸੰਸਥਾ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਡੀ.ਐਸ.ਪੀ ਰਾਜਕੁਮਾਰ ਨੂੰ ਰਾਸ਼ਟਰਪਤੀ ਐਵਾਰਡ, ਡੀਜੀਪੀ ਡਿਸਕ ਨਾਲ ਅਤੇ ਜਿਲ੍ਹਾਂ ਪ੍ਰਸ਼ਾਸਨ ਵੱਲੋ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹ ਇਸ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਹਮੇਸ਼ਾ ਪੂਰਾ ਸਹਿਯੋਗ ਦਿੰਦੇ ਹਨ! ਅੱਜ ਫਾਰਮ ਭਰ ਕੇ ਹੋਰ ਲੋਕਾਂ ਨੂੰ ਵੀ ਮਰਨ ਉਪਰੰਤ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਡੀ.ਐਸ.ਪੀ ਰਾਜਕੁਮਾਰ ਨੇ ਕਿਹਾ ਕਿ ਅੱਖਾਂ ਦਾਨ ਇੱਕ ਮਹਾਨ ਦਾਨ ਹੈ! ਸਾਨੂੰ ਸਾਰਿਆਂ ਨੂੰ ਇਸ ਅੱਖਾਂ ਦਾਨ ਮੁਹਿੰਮ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ! ਤਾਂ ਜੋ ਕੋਰਨੀਆ ਦੀ ਉਡੀਕ ਕਰ ਰਹੇ ਹਜ਼ਾਰਾਂ ਲੋੜਵੰਦਾਂ ਦਾ ਇੰਤਜ਼ਾਰ ਖਤਮ ਹੋ ਸਕੇ ਅਤੇ ਉਹ ਵੀ ਸਾਡੇ ਸਾਰਿਆਂ ਵਾਂਗ ਇਸ ਦੁਨੀਆ ਨੂੰ ਦੇਖ ਸਕਣ। ਉਨ੍ਹਾਂ ਅੱਜ ਇਸ ਜ਼ਿਲ੍ਹੇ ਨੂੰ ਕੋਰਨੀਆ ਦੀ ਬਿਮਾਰੀ ਤੋਂ ਮੁਕਤ ਕਰਨ ਲਈ ਸੰਸਥਾ ਵੱਲੋਂ ਵੱਡਮੁੱਲਾ ਸਹਿਯੋਗ ਦੇਣ ਲਈ ਪ੍ਰੰਸਸਾ ਕੀਤੀ ।ਨੇਤਰਦਾਨ ਸੰਸਥਾ ਨਵਾਂਸ਼ਹਿਰ ਦੇ ਮੁਖੀ ਡਾ.ਜੇ.ਡੀ ਵਰਮਾ, ਜਨਰਲ ਸਕੱਤਰ ਰਤਨ ਕੁਮਾਰ ਜੈਨ, ਖਜ਼ਾਨਚੀ ਮਾਸਟਰ ਹੁਸਨ ਲਾਲ, ਹਰਵਿੰਦਰ ਸਿੰਘ ਹਾਫ਼ਿਜ਼ਾਬਾਦੀ, ਅਸ਼ੋਕ ਸ਼ਰਮਾ ਡੀ.ਐਸ.ਪੀ. ਰਾਜਕੁਮਾਰ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਗੁਲਦਸਤਾ ਦੇ ਕੇ ਨਵਾਂਸ਼ਹਿਰ ਵਾਪਸ ਆਉਣ 'ਤੇ ਜੀ ਆਇਆਂ ਕਿਹਾ। ਨੇਤਰਦਾਨ ਸੰਸਥਾ ਨਵਾਂਸ਼ਹਿਰ ਦੀਆਂ ਗਤੀਵਿਧੀਆਂ ਬਾਰੇ ਦੱਸਿਆ! ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਅੱਖਾਂ ਦਾਨ ਕਰਨ ਵਾਲੀ ਸੰਸਥਾ ਨਵਾਂਸ਼ਹਿਰ ਵੱਲੋਂ ਪੁਨਰਜੋਤ ਆਈ ਬੈਂਕ ਲੁਧਿਆਣਾ ਦੇ ਸਹਿਯੋਗ ਨਾਲ 555 ਵਿਅਕਤੀਆਂ ਦੀਆਂ ਅੱਖਾਂ ਮਰਨ ਉਪਰੰਤ ਪ੍ਰਾਪਤ ਕੀਤੀਆਂ ਗਈਆਂ ਹਨ। ਅਤੇ 6000 ਤੋਂ ਵੱਧ ਲੋਕ ਅੱਖਾਂ ਦਾਨ ਦੇ ਫਾਰਮ ਭਰ ਚੁੱਕੇ ਹਨ! ਉਨ੍ਹਾਂ ਦੱਸਿਆ ਕਿ ਅੱਖਾਂ ਦਾ ਦਾਨ ਮੌਤ ਤੋਂ ਬਾਅਦ 6 ਤੋਂ 8 ਘੰਟੇ ਦੇ ਅੰਦਰ-ਅੰਦਰ ਕਰ ਦੇਣਾ ਚਾਹੀਦਾ ਹੈ। ਇਸ ਮੌਕੇ ਨੇਤਰਦਾਨ ਸੰਸਥਾ ਦੇ ਮੁਖੀ ਡਾ.ਜੇ.ਡੀ.ਵਰਮਾ ਅਤੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਕਿਹਾ ਕਿ ਜੇਕਰ ਇਸ ਜ਼ਿਲ੍ਹੇ ਵਿੱਚ ਕੋਈ ਵੀ ਵਿਅਕਤੀ ਕੋਰਨੀਆ ਦੇ ਅੰਨ੍ਹੇਪਣ ਤੋਂ ਪੀੜਤ ਹੈ ਤਾਂ ਉਹ ਸੰਸਥਾ ਨਾਲ ਸੰਪਰਕ ਕਰੇ ਤਾਂ ਜੋ ਉਸ ਦੇ ਕੌਰਨੀਆ ਟਰਾਂਸਪਲਾਂਟ ਦਾ ਆਪ੍ਰੇਸ਼ਨ ਕਰਵਾਇਆ ਜਾ ਸਕੇ। ਰਤਨ ਕੁਮਾਰ ਜੈਨ ਨੇ ਦੱਸਿਆ ਕਿ ਇਸ ਪੰਦਰਵਾੜੇ ਵਿੱਚ ਵੱਖ-ਵੱਖ ਸੰਸਥਾਵਾਂ ਵਿੱਚ ਜਾ ਕੇ ਅੱਖਾਂ ਦਾਨ ਕਰਨ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।