Wednesday, November 27, 2024  

ਪੰਜਾਬ

ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ਼ ਸੰਪੰਨ

August 28, 2024

ਸੰਗਰੂਰ 28 ਅਗਸਤ (ਹਰਜਿੰਦਰ ਦੁੱਗਾਂ)

ਪੰਜਾਬ ਗਤਕਾ ਐਸੋਸੀਏਸ਼ਨ ਵੱਲੋਂ ਅਕਾਲ ਕਾਲਜ ਕੌਂਸਲ ਦੇ ਸਹਿਯੋਗ ਨਾਲ਼ ਕਰਵਾਈ ਜਾ ਰਹੀ ਅੱਠਵੀਂ ਚਾਰ ਰੋਜ਼ਾ ਨੈਸ਼ਨਲ ਚੈਂਪੀਅਨਸ਼ਿਪ ਅੱਜ ਪੂਰੇ ਸ਼ਾਨੋ-ਸ਼ੌਕਤ ਨਾਲ਼ ਸੰਪੰਨ ਹੋ ਗਈ ਹੈ। ਵੱਖ-ਵੱਖ ਵਰਗਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਨੇ ਓਵਰਆਲ ਟਰਾਫੀ ਜਿੱਤ ਕੇ ਸੂਬੇ ਦਾ ਨਾਂ ਚਮਕਾਇਆ। ਓਵਰਆਲ ਪ੍ਰਾਪਤੀਆਂ ਵਿੱਚ ਦਿੱਲੀ ਦੇ ਖਿਡਾਰੀਆਂ ਨੇ ਦੂਜਾ ਅਤੇ ਚੰਡੀਗੜ੍ਹ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਚੈਂਪੀਅਨਸ਼ਿਪ ਵਿੱਚ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲ਼ੇ ਖਿਡਾਰੀਆਂ ਨੂੰ ਇਨਾਮਾਂ ਦੀ ਰਸਮ ਸ੍ਰ. ਹਰਚਰਨ ਸਿੰਘ ਭੁੱਲਰ ਡੀਆਈਜੀ ਅਤੇ ਸ੍ਰ. ਸਰਤਾਜ ਸਿੰਘ ਚਹਿਲ, ਐਸਐਸਪੀ ਸੰਗਰੂਰ ਵੱਲੋਂ ਸਾਂਝੇ ਤੌਰ ਤੇ ਨਿਭਾਈ ਗਈ। ਸ੍ਰ. ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕੌਲਜ ਕੌਂਸਲ ਵੱਲੋਂ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਲ਼ੇ ਸਮੂਹ ਖਿਡਾਰੀਆਂ, ਕੋਚਿਜ਼, ਗਤਕਾ ਫੈਡਰੇਸ਼ਨ ਦੇ ਆਹੁਦੇਦਾਰਾਂ ਅਤੇ ਇਸ ਚੈਂਪੀਅਨਸ਼ਿਪ ਨੂੰ ਸਫਲਤਾ ਪੂਰਵਕ ਕਰਵਾਉਣ ਲਈ ਆਪਣੀਆਂ ਸੇਵਾਵਾਂ ਦੇਣ ਵਾਲ਼ੇ ਅਕਾਲ ਕਾਲਜ ਕੌਂਸਲ ਦੇ ਸਮੂਹ ਮੁਲਾਜਮਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਗਤਕਾ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਡਾ. ਰਜਿੰਦਰ ਸਿੰਘ ਸੋਹਲ ਸਾਬਕਾ ਏਆਈਜੀ, ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ, ਅਕਾਲ ਕਾਲਜ ਕੌਂਸਲ ਦੇ ਸਕੱਤਰ ਸ੍ਰ. ਜਸਵੰਤ ਸਿੰਘ ਖਹਿਰਾ, ਕੋਆਰਡੀਨੇਟਰ ਬਲਦੇਵ ਸਿੰਘ ਭੰਮਾਵੱਦੀ, ਗੁਰਜੰਟ ਸਿੰਘ ਦੁੱਗਾਂ, ਸ੍ਰ. ਭੁਪਿੰਦਰ ਸਿੰਘ ਗਰੇਵਾਲ, ਸ੍ਰ. ਸਿਆਸਤ ਸਿੰਘ ਦੁੱਗਾਂ, ਮਨਜੀਤ ਸਿੰਘ ਬਾਲੀਆਂ, ਡਾ. ਗੀਤਾ ਠਾਕੁਰ, ਡਾ. ਗੁਰਵੀਰ ਸਿੰਘ ਸੋਹੀ, ਡਾ. ਸੁਖਦੀਪ ਕੌਰ ਅਤੇ ਡਾ. ਜਸਪਾਲ ਸਿੰਘ ਮੌਜੂਦ ਸਨ। ਅੱਜ ਦੇ ਮੁਕਾਬਲਿਆਂ ਵਿੱਚ ਲੜਕਿਆਂ ਦੇ ”-11 ਦੇ ਟੀਮ ਪ੍ਰਦਰਸ਼ਨ ਵਿੱਚ ਪੰਜਾਬ ਦੀ ਟੀਮ ਨੇ ਪਹਿਲਾ ਅਤੇ ਹਰਿਆਣਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-11 ਵਿਅਕਤੀਗਤ ਪ੍ਰਦਰਸ਼ਨ ਵਿੱਚ ਪੰਜਾਬ ਪਹਿਲੇ, ਤਾਮਿਲਨਾਡੂ ਦੂਜੇ, ਮੱਧ-ਪ੍ਰਦੇਸ਼ ਤੀਜੇ; ਅੰਡਰ-25 ਟੀਮ ਫਰੀ ਸੋਟੀ ਵਿੱਚ ਪੰਜਾਬ ਪਹਿਲੇ, ਮੱਧ-ਪ੍ਰਦੇਸ਼ ਦੂਜੇ, ਹਰਿਆਣਾ ਅਤੇ ਤਾਮਿਲਨਾਢੂ ਤੀਜੇ; ਅੰਡਰ- ਟੀਮ ਫਰੀ ਸੋਟੀ ਵਿੱਚ ਪੰਜਾਬ ਪਹਿਲੇ, ਦਿੱਲੀ ਦੂਜੇ, ਹਰਿਆਣਾ ਅਤੇ ਝਾਰਖੰਡ ਤੀਜੇ; ਅੰਡਰ-17 ਟੀਮ ਪ੍ਰਦਰਸ਼ਨ ਪੰਜਾਬ ਪਹਿਲੇ, ਮੱਧ-ਪ੍ਰਦੇਸ਼ ਦੂਜੇ, ਮਹਾਂਰਾਸ਼ਟਰਾ ਤੀਜੇ; ਅੰਡਰ-19 ਟੀਮ ਇਕਹਿਰੀ ਸੋਟੀ ਪੰਜਾਬ ਪਹਿਲੇ, ਦਿੱਲੀ ਦੂਜੇ, ਝਾਰਖੰਡ ਅਤੇ ਛੱਤੀਸ਼ਗੜ੍ਹ ਤੀਜੇ: ਅੰਡਰ-30 ਵਿਅਕਤੀਗਤ ਇਕਹਿਰੀ ਸੋਟੀ ਵਿੱਚ ਦਿੱਲੀ ਪਹਿਲੇ, ਮਹਾਂਰਾਸ਼ਟਰਾ ਦੂਜੇ, ਪੰਜਾਬ ਅਤੇ ਛੱਤੀਸ਼ਗੜ੍ਹ ਤੀਜੇ ਸਥਾਨ ਤੇ ਰਹੇ। ਲੜਕੀਆਂ ਦੇ ਮੁਕਾਬਲਿਆ ਵਿੱਚ ਅੰਡਰ-11 ਟੀਮ ਪ੍ਰਦਰਸ਼ਨ ਵਿੱਚ ਪੰਜਾਬ ਪਹਿਲੇ, ਹਰਿਆਣਾ ਦੂਜੇ; ਅੰਡਰ 17 ਟੀਮ ਫਰੀ ਸੋਟੀ ਪੰਜਾਬ ਪਹਿਲੇ, ਮਹਾਂਰਾਸ਼ਟਰਾ ਦੂਜੇ, ਉੱਤਰ-ਪ੍ਰਦੇਸ਼ ਅਤੇ ਦਿੱਲੀ ਤੀਜੇ; ਅੰਡਰ-17 ਟੀਮ ਪ੍ਰਦਰਸ਼ਨ ਵਿੱਚ ਪੰਜਾਬ ਪਹਿਲੇ, ਮੱਧ-ਪ੍ਰਦੇਸ਼ ਦੂਜੇ, ਮਹਾਂਰਾਸ਼ਟਰਾ ਤੀਜੇ; ਅੰਡਰ-19 ਵਿਅਕਤੀਗਤ ਫਰੀ ਸੋਟੀ ਵਿੱਚ ਹਰਿਆਣਾ ਪਹਿਲੇ, ਮੱਧ-ਪ੍ਰਦੇਸ਼ ਦੂਜੇ, ਅਸਾਮ ਅਤੇ ਦਿੱਲੀ ਤੀਜੇ; ਅੰਡਰ-25 ਟੀਮ ਇਕਹਿਰੀ ਸੋਟੀ ਵਿੱਚ ਪੰਜਾਬ ਪਹਿਲੇ, ਚੰਡੀਗੜ੍ਹ ਦੂਜੇ, ਉੱਤਰ-ਪ੍ਰਦੇਸ਼ ਅਤੇ ਮਹਾਂਰਾਸ਼ਟਰਾ ਤੀਜੇ; ਅੰਡਰ-30 ਵਿਅਕਤੀਗਤ ਇਕਹਿਰੀ ਸੋਟੀ ਵਿੱਚ ਦਿੱਲੀ ਪਹਿਲੇ, ਮਹਾਂਰਾਸ਼ਟਰਾ ਦੂਜੇ, ਪੰਜਾਬ ਅਤੇ ਛੱਤੀਸ਼ਗੜ੍ਹ ਤੀਜੇ ਸਥਾਨ ਤੇ ਰਹੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਜਾਬ ਪੁਲਿਸ ਨੇ ਇੱਕ ਹੋਰ ਚੋਟੀ ਦੇ ਨਸ਼ਾ ਤਸਕਰ ਨੂੰ ਰੋਕਥਾਮ ਲਈ ਹਿਰਾਸਤ ਵਿੱਚ ਲਿਆ ਹੈ

ਪੰਜਾਬ ਪੁਲਿਸ ਨੇ ਇੱਕ ਹੋਰ ਚੋਟੀ ਦੇ ਨਸ਼ਾ ਤਸਕਰ ਨੂੰ ਰੋਕਥਾਮ ਲਈ ਹਿਰਾਸਤ ਵਿੱਚ ਲਿਆ ਹੈ

ਸੜਕ ਸੁਰੱਖਿਆ ਮੁਲਾਜ਼ਮਾਂ ਕੋਲੋਂ ਸ਼ਹਿਰੀ ਟਰੈਫਿਕ ਡਿਊਟੀ ਲਈ ਜਾਵੇ:- ਲੋਕ ਸੇਵਾ ਸਿਟੀ ਕਲੱਬ ਭਿੱਖੀਵਿੰਡ

ਸੜਕ ਸੁਰੱਖਿਆ ਮੁਲਾਜ਼ਮਾਂ ਕੋਲੋਂ ਸ਼ਹਿਰੀ ਟਰੈਫਿਕ ਡਿਊਟੀ ਲਈ ਜਾਵੇ:- ਲੋਕ ਸੇਵਾ ਸਿਟੀ ਕਲੱਬ ਭਿੱਖੀਵਿੰਡ

ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 13 ਲੱਖ ਰੁਪਏ ਠੱਗੇ: ਮਾਮਲਾ ਦਰਜ

ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 13 ਲੱਖ ਰੁਪਏ ਠੱਗੇ: ਮਾਮਲਾ ਦਰਜ

ਮਾਤਾ ਗੁਜਰੀ ਕਾਲਜ ਦੇ ਰਾਜਨੀਤੀ ਵਿਗਿਆਨ ਵਿਭਾਗ ਨੇ ਮਨਾਇਆ 75ਵਾਂ ਸੰਵਿਧਾਨ ਦਿਵਸ 

ਮਾਤਾ ਗੁਜਰੀ ਕਾਲਜ ਦੇ ਰਾਜਨੀਤੀ ਵਿਗਿਆਨ ਵਿਭਾਗ ਨੇ ਮਨਾਇਆ 75ਵਾਂ ਸੰਵਿਧਾਨ ਦਿਵਸ 

ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਭਾਰਤੀ ਸੰਵਿਧਾਨ ‘ਤੇ ਵਿਸ਼ੇਸ਼ ਲੈਕਚਰ

ਆਮ ਆਦਮੀ ਪਾਰਟੀ ਦੀ ਸ਼ੁਕਰਾਨਾ ਯਾਤਰਾ ਲੋਕਾਂ ਦੇ ਵਿਸ਼ਵਾਸ ਅਤੇ ਜਿੱਤ ਦਾ ਜਸ਼ਨ

ਆਮ ਆਦਮੀ ਪਾਰਟੀ ਦੀ ਸ਼ੁਕਰਾਨਾ ਯਾਤਰਾ ਲੋਕਾਂ ਦੇ ਵਿਸ਼ਵਾਸ ਅਤੇ ਜਿੱਤ ਦਾ ਜਸ਼ਨ

ਨਸ਼ੇ ਵਾਲੀਆਂ ਗੋਲੀਆਂ ਰੱਖਣ ਦੇ ਮਾਮਲੇ 'ਚ ਤਿੰਨ ਔਰਤਾਂ ਸਣੇ ਚਾਰ ਜਣਿਆਂ ਨੂੰ ਕੈਦ ਤੇ ਜੁਰਮਾਨਾ

ਨਸ਼ੇ ਵਾਲੀਆਂ ਗੋਲੀਆਂ ਰੱਖਣ ਦੇ ਮਾਮਲੇ 'ਚ ਤਿੰਨ ਔਰਤਾਂ ਸਣੇ ਚਾਰ ਜਣਿਆਂ ਨੂੰ ਕੈਦ ਤੇ ਜੁਰਮਾਨਾ

ਪੰਜਾਬ 'ਬਾਲ ਵਿਆਹ ਮੁਕਤ ਭਾਰਤ' ਮੁਹਿੰਮ ਦੀ ਮੇਜ਼ਬਾਨੀ ਕਰੇਗਾ

ਪੰਜਾਬ 'ਬਾਲ ਵਿਆਹ ਮੁਕਤ ਭਾਰਤ' ਮੁਹਿੰਮ ਦੀ ਮੇਜ਼ਬਾਨੀ ਕਰੇਗਾ

ਦੇਸ਼ ਭਗਤ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਸੰਵਿਧਾਨ ਦਿਵਸ 

ਦੇਸ਼ ਭਗਤ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਸੰਵਿਧਾਨ ਦਿਵਸ