ਮੁੱਲਾਂਪੁਰ ਦਾਖਾ, 28 ਅਗਸਤ ਸਤਿਨਾਮ ਬੜੈਚ
ਪੰਜਾਬ ਸਰਕਾਰ ਵੱਲੋਂ ਨਗਰ ਕੋਂਸਲ ਮੁੱਲਾਂਪੁਰ ਦਾਖਾ ਨੂੰ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਦਿੱਤੀਆਂ ਜਾ ਚੁੱਕੀਆਂ ਹਨ , ਜਿਸ ਨਾਲ ਸ਼ਹਿਰ ਅੰਦਰ ਵਿਕਾਸ ਕਾਰਜ ਨਿਰਵਿਘਨ ਜਾਰੀ ਹਨ। ਉਪਰੋਕਤ ਸ਼ਬਦਾ ਦਾ ਪ੍ਰਗਟਾਵਾ ਹਲਕਾ ਦਾਖਾ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾ. ਕੇ.ਐਨ.ਐਸ. ਕੰਗ ਨੇ ਨਗਰ ਕੌਂਸਲ ਵੱਲੋਂ ਲਿਆਂਦੀ ਗਈ ਸੀਵਰੇਜ ਸਾਫ ਕਰਨ ਵਾਲੀ ਜੈੱਟ ਮਸ਼ੀਨ ਵਾਲੀ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ । ਡਾ. ਕੰਗ ਨੇ ਕਿਹਾ ਕਿ ਇਸ ਮਸ਼ੀਨ ਦਾ ਲਾਭ ਮੁੱਲਾਂਪੁਰ ਸ਼ਹਿਰ ਤੋਂ ਇਲਾਵਾ ਨਾਲ ਲੱਗਦੇ ਪਿੰਡਾਂ ਅੰਦਰ ਦੇ ਬੰਦ ਸੀਵਰੇਜ ਖੋਲਣ ਲਈ ਵੀ ਲਿਆ ਜਾ ਸਕਦਾ ਹੈ। ਉਹਨਾਂ ਨਗਰ ਕੌਂਸਲ ਦੇ ਸਮੂਹ ਸਟਾਫ ਨੂੰ ਪ੍ਰਸ਼ੰਸਾ ਪੱਤਰ ਵੀ ਵੰਡਣ ਉਪਰੰਤ ਬੱਸ ਸਟੈਂਡ ਵਿਖੇ ਬੂਟੇ ਵੀ ਲਗਾਏ। ਪ੍ਰਧਾਨ ਅਮਨ ਮੁੱਲਾਂਪੁਰ ਨੇ ਕਿਹਾ ਕਿ ਇਹ ਜੈੱਟ ਮਸ਼ੀਨ ਸ਼ਹਿਰ ਵਾਸੀਆਂ ਦੀ ਮੰਗ ਅਤੇ ਸੀਵਰੇਜ ਦੇ ਪਾਣੀ ਦੇ ਹੱਲ ਲਈ ਛੇ ਮਹੀਨਿਆਂ ਦੀ ਮਿਹਨਤ ਅਤੇ ਡਾ. ਕੰਗ ਦੀ ਰਹਿਨੁਮਾਈ ਸਦਕਾ ਲਿਆਂਦੀ ਗਈ ਹੈ, ਜਿਸਦੀ ਕੀਮਤ 61 ਲੱਖ ਰੁਪਏ ਦੇ ਕਰੀਬ ਹੈ।
ਇਸ ਮੌਕੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ, ਜੇ.ਈ ਅਸ਼ੋਕ ਕੁਮਾਰ, ਐੱਮ.ਈ. ਅਵਤਾਰ ਸਿੰਘ ਨੱਤ, ਵਰਿੰਦਰ ਸਿੰਘ ਸੇਖੋਂ, ਸੁਖਦੇਵ ਸਿੰਘ ਧਾਲੀਵਾਲ, ਤਪਿੰਦਰ ਸਿੰਘ , ਪ੍ਰਮਿੰਦਰ ਸਿੰਘ, ਵਿਜੇ ਬੈਕਟਰ, ਜਸ਼ਨਦੀਪ ਸਿੰਘ , ਸੱਜਣ ਗੋਇਲ, ਮੁਕੇਸ਼ ਬਾਂਸਲ, ਰਾਕੇਸ਼ ਗਰਗ , ਗੁਰਦੀਪ ਸਿੰਘ , ਪਰਮਿੰਦਰ ਸਿੰਘ, ਹਰਬੰਸ ਸਿੰਘ , ਜਗਦੇਵ ਸਿੰਘ ਬੇਅੰਤ ਸਿੰਘ, ਬੂਟਾ ਸਿੰਘ , ਸੁਖਵੀਰ ਸਿੰਘ , ਜੈ ਕਿਸ਼ਨ ਭੂਸ਼ਣ , ਦਵਿੰਦਰ ਸਿੰਘ ਅਤੇ ਮੰਨੂ ਸ਼ਰਮਾ ਤੋਂ ਇਲਾਵਾ ਨਗਰ ਕੌਂਸਲ ਕਰਮਚਾਰੀ ਲਖਵਿੰਦਰ ਸਿੰਘ ਲੱਕੀ, ਚਮਕੌਰ ਸਿੰਘ ਜੌਹਲ, ਗਗਨ ਜੌਹਲ, ਰਿੰਕੂ, ਸੂਬਾ ਸਿੰਘ, ਰਮਨਦੀਪ ਸਿੰਘ, ਕਿਰਨਦੀਪ ਕੌਰ ਅਤੇ ਕੀਰਤੀ ਗੋਇਲ ਆਦਿ ਹਾਜਰ ਸਨ।