ਰਾਜਪੁਰਾ 28 ਅਗਸਤ (ਡਾ ਗੁਰਵਿੰਦਰ ਅਮਨ)
ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ ਵਿਖੇ ਕਾਲਜ ਪ੍ਰਬੰਧਕੀ ਮੈਂਬਰ ਵਿਜੇ ਗੁਪਤਾ ਦੀ ਪ੍ਰਧਾਨਗੀ ਹੇਠ ਐੱਨ.ਐੱਸ.ਐਸ, ਰੈੱਡ ਕਰਾਸ, ਖੇਡ ਵਿਭਾਗ ਅਤੇ ਰੈੱਡ ਰਿਬਨ ਕਲੱਬ ਵੱਲੋਂ ਰੌਟਰੈਕਟ ਕਲੱਬ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਰਜਿੰਦਰਾ ਹਸਪਤਾਲ ਪਟਿਆਲਾ ਵੱਲੋਂ ਆਈ ਡਕਟਰਾਂ ਦੀ ਟੀਮ ਨੇ 70 ਯੂਨਿਟ ਤੰਦਰੁਸਤ ਖੂਨ ਇਕੱਤਰ ਕੀਤਾ। ਕੈਂਪ ਦਾ ਉਦਘਾਟਨ ਅਜੇ ਮਿਤਲ ਵਿਧਾਇਕਾ ਨੀਨਾ ਮਿੱਤਲ ਦੇ ਪਤੀ , ਕਾਲਜ ਦੀ ਪ੍ਰਬੰਧਕ ਕਮੇਟੀ, ਪਿ੍ਰੰਸੀਪਲ ਚੰਦਰ ਪ੍ਰਕਾਸ਼ ਗਾਂਧੀ ਤੇ ਡਾਇਰੈਕਟਰ ਪੀ.ਆਈ.ਐਮ.ਟੀ ਵੱਲੋਂ ਕੀਤਾ ਗਿਆ। ਵਿਦਿਆਰਥੀਆਂ ਦਾ ਹੌਸਲਾ ਅਫਜਾਈ ਕਰਦੇ ਹੋਏ ਅਜੇ ਮਿਤਲ ਸਮਾਜ ਸੇਵੀ ਨੇ ਕਿਹਾ ਕਿ ਖੂਨ ਦਾਨ ਸੰਸਾਰ ਵਿਚ ਮਹਾਦਾਨ ਹੀ ਹੈ ਵੱਖ-ਵੱਖ ਬਿਮਾਰੀਆਂ ਵਾਲੇ ਲੋੜਵੰਦ ਮਰੀਜਾਂ ਦੀ ਮਦਦ ਲਈ ਪਟੇਲ ਕਾਲਜ ਦੇ ਵਿਦਿਆਰਥੀਆਂ ਅਤੇ ਰਾਜਪੁਰਾ ਨਿਵਾਸੀਆਂ ਵੱਲੋਂ ਖੂਨਦਾਨ ਕਰਨ ਦਾ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਉਦਮ ਹੈ। ਖੂਨਦਾਨ ਕਰਨਾ ਕਿਸੇ ਲੋੜ੍ਹਵੰਦ ਵਿਅਕਤੀ ਨੂੰ ਜਿੰਦਗੀ ਦੇਣਾ ਹੈ ਅਤੇ 18 ਸਾਲ ਤੋਂ ਉਪਰ ਦੇ ਹਰ ਵਿਅਕਤੀ ਨੂੰ ਇਸ ਵਡਮੁੱਲੇ ਕਾਰਜ ਲਈ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਮੌਜੂਦ ਪ੍ਰਬੰਧਕੀ ਮੈਂਬਰਾਂ ਵਿਚ ਰਮਨ ਜੈਨ, ਰਾਜੇਸ਼ ਆਨੰਦ, ਡਾ. ਸਰਬਜੀਤ ਸਿੰਘ, ਕਮਲ ਟੰਡਨ ਵੱਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਰੌਟਰੈਕਟ ਕਲੱਬ ਵੱਲੋਂ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ। ਰੌਟਰੈਕਟ ਕਲੱਬ ਵੱਲੋਂ ਆਏ ਰਾਜੀਵ ਪ੍ਰੇਮੀ ਅਤੇ ਯੋਗੇਸ਼ ਚਾਵਲਾ ਨੇ ਖੂਨਦਾਨ ਕੈਂਪ ਵਿਚ ਸ਼ਿਰਕਤ ਕਰਦੇ ਹੋਏ ਖੂਨਦਾਨੀਆਂ ਨੂੰ ਭਵਿਖ ਵਿਚ ਵੀ ਅਜਿਹੀ ਵਡਮੁੱਲੀ ਸੇਵਾ ਲਈ ਤਿਆਰ ਰਹਿਣ ਲਈ ਪ੍ਰੇਰਿਆ ਅਤੇ ਉਨਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਪ੍ਰੋਗਰਾਮ ਅਫਸਰ ਡਾ. ਵੰਦਨਾ ਗੁਪਤਾ, ਡਾ. ਮਨਦੀਪ ਸਿੰਘ, ਸਰੀਰਕ ਸਿਖਿਆ ਵਿਭਾਗ ਤੋਂ ਡਾ. ਮਨਦੀਪ ਕੌਰ, ਰੈੱਡ ਕਰਾਸ ਵਿਭਾਗ ਤੋਂ ਡਾ. ਗੁਰਜਿੰਦਰ ਸਿੰਘ, ਪ੍ਰੋ. ਅਵਤਾਰ ਸਿੰਘ, ਡਾ. ਅਰੁਣ ਜੈਨ, ਹਰਪ੍ਰੀਤ ਸਿੰਘ ਕੋਚ, ਪ੍ਰੋ. ਗਗਨਦੀਪ ਕੌਰ, ਪ੍ਰੋ ਪੂਰਨਿਮਾ ਸੋਨਕਰ, ਪ੍ਰੋ. ਦਲਜੀਤ ਸਿੰਘ, ਪ੍ਰੋ. ਸਤਵੀਰ ਕੌਰ, ਪ੍ਰੋ ਅਮਨਪ੍ਰੀਤ ਕੌਰ, ਪ੍ਰੋ ਅੰਮ੍ਰਿਤਪਾਲ ਕੌਰ, ਪ੍ਰੋ ਨੰਦਿਤਾ ਅਤੇ ਹੋਰ ਸਟਾਫ ਮੈਂਬਰ ਮੌਜੂਦ ਸਨ। ਕੈਂਪ ਦੌਰਾਨ ਐੱਨ.ਐੱਸ.ਐੱਸ ਅਤੇ ਰੈੱਡ ਕਰਾਸ ਵਲੰਟੀਅਰਾਂ ਵੱਲੋਂ ਪ੍ਰਸੰਸਾਯੋਗ ਭੂਮਿਕਾ ਨਿਭਾਈ ਗਈ।