ਮੌੜ ਮੰਡੀ 28 ਅਗਸਤ ਹਰਮਿੰਦਰ ਸਿੰਘ ਅਵਿਨਾਸ਼ ਸੰਜੀਵ ਕੁਮਾਰ ਨੌਟੀ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਨਾਤਨ ਧਰਮਸ਼ਾਲਾ ਪ੍ਰਬੰਧਕ ਕਮੇਟੀ ਮੌੜ ਮੰਡੀ ਵੱਲੋਂ ਧਰਮਸ਼ਾਲਾ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਨਗਰ ਕੌਂਸਲ ਦੇ ਪ੍ਰਧਾਨ ਕਰਨੈਲ ਸਿੰਘ ਵੱਲੋਂ ਜੋਤੀ ਪ੍ਰਚੰਡ ਕਰਕੇ ਕ੍ਰਿਸ਼ਨ ਭਗਵਾਨ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਕ੍ਰਿਸ਼ਨ ਦੇ ਜੀਵਨ ਅਤੇ ਲੀਲਾਵਾਂ ’ਤੇ ਆਧਾਰਿਤ ਕਵਿਤਾ ਮੁਕਾਬਲੇ ਕਰਵਾਏ ਗਏ ਅਤੇ ਮਹਾਰਾਜਾ ਅਗਰ ਸੈਨ ਹਾਈ ਸਕੂਲ ਮੌੜ ਦੇ ਬੱਚਿਆਂ ਵੱਲੋਂ ਸ਼੍ਰੀ ਰਾਧਾ ਕ੍ਰਿਸ਼ਨ ਜੀ ਦੇ ਜੀਵਨ ਦੇ ਆਧਾਰਿਤ ਕੋਰੀਓਗ੍ਰਾਫੀ ਪੇਸ਼ ਕੀਤੀ ਗਈ। ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿੱਚ ਮੰਦਰ ਨੂੰ ਸੁੰਦਰ ਰੰਗ ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਸੀ, ਜੋ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਇਸ ਤੋਂ ਇਲਾਵਾ ਜਿਵੇਂ-ਜਿਵੇਂ ਸ਼ਾਮ ਢਲਦੀ ਗਈ ਤਾਂ ਮੰਦਰ ’ਚ ਸ਼ਰਧਾਲੂਆਂ ਦੀ ਭੀੜ ਇਕੱਠੀ ਹੋਣ ਲੱਗੀ। ਇਸ ਮੌਕੇ ਕਲਾਕਾਰ ਆਰਤੀ ਖੰਨਾ ਵੱਲੋਂ ਕ੍ਰਿਸ਼ਨ ਭਗਵਾਨ ਦੇ ਭਜਨਾਂ ਦਾ ਗੁਣ ਗਾਣ ਕੀਤਾ । ਇਸ ਮੌਕੇ ਭਗਤਾਂ ਵਲੋਂ ਕ੍ਰਿਸ਼ਨ ਭਗਵਾਨ ਜੀ ਦੇ ਜਨਮ ਮੌਕੇ ਕੇਕ ਕੱਟ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਡੀਐਸਪੀ ਮੌੜ ਰਾਹੁਲ ਭਾਰਦਵਾਜ, ਮੰਦਰ ਦੇ ਪੁਜਾਰੀ ਸੰਜੇ ਸ਼ਰਮਾ, ਹਿਮਾਂਸ਼ੂ ਸ਼ਰਮਾ, ਪ੍ਰਧਾਨ ਧਰਮਸ਼ਾਲਾ ਕਮੇਟੀ ਵਰਿੰਦਰ ਕੁਮਾਰ ਬੋਗਾ, ਕੈਸ਼ੀਅਰ ਭਾਰਤ ਭੂਸ਼ਣ ਗਰਗ, ਕਮੇਟੀ ਮੈਂਬਰ ਤਰਸੇਮ ਚੰਦ ਗੋਇਲ,ਪਵਨ ਕੁਮਾਰ, ਸੈਕਟਰੀ ਸਟੇਜ ਸੈਕਟਰੀ ਭੁਪੇਸ਼ ਕੁਮਾਰ ਗਰਗ, ਸੁੰਦਰ ਕਾਂਡ ਕਮੇਟੀ ਮਹਿਲਾ ਮੌੜ ਮੰਡਲੀ, ਸਕੂਲ ਪਿ੍ਰੰਸੀਪਲ ਮੈਡਮ ਕ੍ਰਿਸ਼ਨਾ ਜੀ ਤੇ ਸਕੂਲ ਸਟਾਫ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ ।