ਮਲੋਟ,28 ਅਗਸਤ (ਪ੍ਰਤਾਪ ਸੰਦੂ)
ਡਾ.ਪਵਨ ਕੁਮਾਰ ਮਿੱਤਲ ਸੀਨੀਅਰ ਮੈਡੀਕਲ ਅਫਸਰ ਸੀਐਚਸੀ ਆਲਮਵਾਲਾ ਨੇ ਗੁਰੂ ਨਾਨਕ ਮਿਸ਼ਨ ਸਮਾਜ ਸੇਵੀ ਸੰਸਥਾ ਦੇ ਮੁਖੀ ਡਾਕਟਰ ਸੁਖਦੇਵ ਸਿੰਘ ਗਿੱਲ ਅਤੇ ਉਹਨਾਂ ਦੀ ਸੰਸਥਾ ਦੇ ਸਾਥੀਆ ਦੇ ਸਹਿਯੋਗ ਨਾਲ ਆਮ ਆਦਮੀ ਕਲੀਨਿਕ ਪਿੰਡ ਕਬਰਵਾਲਾ ਵਿੱਚ ਪੌਦੇ ਲਗਾਉਣ ਮੌਕੇ ਸੰਸਥਾ ਦੇ ਇਸ ਉਪਰਾਲੇ ਦੀ ਸਲਾਘਾ ਕਰਦੇ ਹੋਏ ਦੱਸਿਆ ਕਿ ਮੌਸਮ ਵਿਚ ਆ ਰਹੀਆਂ ਤਬਦੀਲੀਆਂ ਅਤੇ ਮਨੁੱਖਾ ਨੂੰ ਲੱਗ ਰਹੀਆ ਬੀਮਾਰੀਆਂ ਦਾ ਵੱਡਾ ਕਾਰਨ ਵਾਤਾਵਰਣ ਦਾ ਗੰਧਲਾ ਹੋਣਾ ਹੈ। ਵਾਤਾਵਰਣ ਨੂੰ ਸਾਫ ਸੁਥਰਾ ਰੱਖਣਾ ਜਿੰਨ੍ਹਾ ਮਨੁੱਖੀ ਜੀਵਨ ਲਈ ਜਰੂਰੀ ਹੈ, ਉਨਾ ਹੀ ਪਸ਼ੂ ਪੰਛੀਆਂ, ਫਸਲਾ ਅਤੇ ਮੌਸਮ ਵਿੱਚ ਹੋ ਰਹੀਆਂ ਬੇਲੋੜੀਆਂ ਤਬਦੀਲੀਆਂ ਨੂੰ ਰੋਕਣ ਲਈ ਵੀ ਜਰੂਰੀ ਹੈ। ਇਹ ਸਭ ਤਾ ਹੀ ਸੰਭਵ ਹੋਵੇਗਾ ਜੇਕਰ ਹਰੇਕ ਵਿਅਕਤੀ ਵੱਧ ਤੋ ਵੱਧ ਪੌਦੇ ਲਗਾਏਗਾ। ਵਾਤਾਵਰਣ ਪ੍ਰੇਮੀਆਂ ਵੱਲੋ ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋ ਵੱਧ ਪੌਦੇ ਲਗਾਉਣ ਲਈ ਲੋਕਾ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜਿੰਨੇ ਜ਼ਿਆਦਾ ਪੌਦੇ ਲਗਾਏ ਜਾਣਗੇ ਵਾਤਾਵਰਣ ਉਹਨਾ ਹੀ ਸਾਫ ਸੁੱਥਰਾ ਰਹੇਗਾ। ਇਸ ਦੌਰਾਨ ਗੁਰੂ ਨਾਨਕ ਮਿਸ਼ਨ ਸਮਾਜ ਸੇਵੀ ਸੰਸਥਾ ਵੱਲੋ ਵੱਡੀ ਗਿਣਤੀ ਵਿੱਚ ਪੌਦੇ ਲਗਾਉਣ ਮੌਕੇ ਡਾ.ਇਕਬਾਲ ਸਿੰਘ, ਡਾ.ਸਾਇਰਸ, ਸਮੂਹ ਸਟਾਫ ਆਮ ਆਦਮੀ ਕਲੀਨਿਕ, ਸੰਸਥਾ ਦੇ ਮੈਂਬਰ ਅਤੇ ਪਿੰਡ ਵਾਸੀ ਮੌਜੂਦ ਸਨ।