ਤਪਾ ਮੰਡੀ 28 ਅਗਸਤ(ਯਾਦਵਿੰਦਰ ਸਿੰਘ ਤਪਾ)
ਫੈਡਰੇਸ਼ਨ ਆਫ ਆੜ੍ਹਤੀਆਂ ਐਸੋ.ਦੇ ਸੱਦੇ ‘ਤੇ ਸੂਬਾ ਪੱਧਰੀ ਰੈਲੀ ‘ਚ ਆੜ੍ਹਤੀਆਂ ਐਸੋਸੀਏਸ਼ਨ ਤਪਾ ਦਾ ਲਗਭਗ 70 ਮੈਂਬਰੀ ਜੱਥਾ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ ਦੀ ਅਗਵਾਈ ‘ਚ ਬੱਸ ਰਾਹੀਂ ਰਵਾਨਾ ਹੋਇਆ। ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ ਨੇ ਕੇਂਦਰ ਸਰਕਾਰ ‘ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਆੜ੍ਹਤੀਆਂ ਲਈ 2.50 ਪ੍ਰਤੀਸ਼ਤ ਦਾਮੀ ਨੂੰ ਯਕੀਨੀ ਬਣਾਉਣ ਲਈ ਸੂਬਾ ਪੱਧਰੀ ਮੀਟਿੰਗ ਹੋ ਰਹੀ ਹੈ ਕਿਉਂਕਿ ਫਸਲਾਂ ਦੇ ਭਾਅ ਅਨੁਸਾਰ ਉਨ੍ਹਾਂ ਨੂੰ ਦਾਮੀ ਲਗਭਗ 10 ਰੁਪਏ ਘੱਟ ਮਿਲਦੀ ਹੈ,ਸਰਕਾਰ ਵੱਲੋਂ ਆੜ੍ਹਤੀਆਂ ਨੂੰ 45 ਰੁਪਏ ਪ੍ਰਤੀ ਕੁਇੰਟਲ ਹੀ ਦਾਮੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਫਸਲ ਦੀ ਖਰੀਦ ਤੋਂ ਤੁਰੰਤ ਬਾਅਦ ਲਿਫਟਿੰਗ ਕੀਤੀ ਜਾਵੇ,ਕਈ-ਕਈ ਦਿਨ ਲਿਫਟਿੰਗ ਨਾ ਹੋਣ ਕਾਰਨ ਵਜਨ ‘ਚ ਕਟੌਤੀ ਆ ਜਾਂਦੀ ਹੈ ਜੋ ਕਿ ਆੜ੍ਹਤੀਆਂ ਦੇ ਸਿਰ ਮੜ੍ਹ ਦਿੱਤੀ ਜਾਂਦੀ ਹੈ ਅਤੇ ਖਰੀਦ ਏਜੰਸੀਆਂ ਧੱਕੇ ਨਾਲ ਕਟੌਤੀ ਕੱਟਦੇ ਹਨ,ਜਿਸ ਕਾਰਨ ਉਨ੍ਹਾਂ ਨੂੰ ਹਰਜਾਨਾ ਭੁਗਤਨਾ ਪੈਂਦਾ ਹੈ। ਆੜ੍ਹਤੀਆਂ ਨੇ ਨਾਅਰਾ ਦਿੱਤਾ ਕਿ ਹਰ ਆੜ੍ਹਤੀਆਂ ਇਹੋ ਪੁਕਾਰੇ,ਘੱਟ ਦਾਮੀ ਨਾਲ ਗੁਜਾਰੇ। ਇਸ ਮੌਕੇ ਅਸ਼ੋਕ ਕੁਮਾਰ ਮੌੜ,ਮਨੋਜ ਸਿੰਗਲਾ,ਮੁਨੀਸ਼ ਮਿੱਤਲ,ਚਮਕੌਰ ਸਿੰਘ ਦਰਾਜ,ਐਸਲੇ ਬਾਂਸਲ,ਸੰਦੀਪ ਬਾਂਸਲ,ਸੱਤ ਪਾਲ ਮੌੜ,ਮੁਨੀਸ਼ ਕੁਮਾਰ ਢਿਲਵਾਂ,ਬੁੱਧ ਰਾਮ ਢਿਲਵਾਂ,ਬਸੰਤ ਲਾਲ ਭੋਲਾ,ਰਾਜ ਕੁਤਰ ਪੂਹਲੀ,ਅਸ਼ੋਕ ਕੁਮਾਰ ਮਿੱਤਲ,ਰਾਜਿੰਦਰ ਕੁਮਾਰ ਭੂਟੋ,ਪੰਡਿਤ ਕੇਵਲਕ੍ਰਿਸ਼ਨ ਸ਼ਰਮਾ,ਦਰਸ਼ਨ ਧੌਲਾ,ਬੂਟਾ ਰਾਮ ਕਾਹਨੇਕੇ ਵਾਲਾ,ਮਦਨ ਲਾਲ ਘੁੜੈਲਾ,ਨਰੇਸ਼ ਕੁਮਾਰ ਬੌਬੀ ਤਾਜੋਕੇ,ਤਰਸੇਮ ਚੰਦ ਮਹਿਤਾ,ਪਵਨ ਕੁਮਾਰ ਪੱਖੋ,ਬੱਬੂ ਮਲੋਟ ਵਾਲਾ,ਵਕੀਲ ਬਦਰਾ,ਮਨੋਹਰ ਲਾਲ ਮੋਹਰੀ,ਰਿਚੀ ਬਾਂਸਲ ਆਦਿ ਵੱਡੀ ਗਿਣਤੀ ‘ਚ ਆੜ੍ਹਤੀਏ ਹਾਜਰ ਸਨ।