ਸੰਗਰੂਰ, 27 ਅਗਸਤ (ਰਾਜ ਖੁਰਮੀ)
ਮਾਲਵੇ ਦੀ ਸਿਰਕੱਢ ਸਿੱਖਿਆ ਸੰਸਥਾ ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਸ਼ਨਜ਼ ਵੱਲੋਂ ਉੱਚ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਤੇ ਸਵੈ ਰੁਜ਼ਗਾਰ ਵੱਲ ਬਹੁਤ ਜੋਰ ਦਿੱਤਾ ਜਾ ਰਿਹਾ । ਇਸਦੇ ਮੱਦੇਨਜ਼ਰ ਕਾਲਜ ਦੇ ਸੂਖਮ ਮੈਮੋਰੀਅਲ ਸੈਂਟਰਲ ਲਾਇਬ੍ਰੇਰੀ ਹਾਲ ਵਿੱਚ ਪੰਜਾਬ ਸਰਕਾਰ ਦੇ ਇੰਡਸਟਰੀਜ਼ ਅਤੇ ਕਾਮਰਸ ਵਿਭਾਗ ਦੁਆਰਾ ਸੰਚਾਲਿਤ 'ਸਟਾਰਟ ਅੱਪ ਪੰਜਾਬ' ਦੇ ਸਹਿਯੋਗ ਨਾਲ 'ਹੈਂਡ ਹੋਲਡਿੰਗ ਸਟਾਰਟ ਅੱਪਸ ਥਰੂ ਫੰਡਿੰਗ ਐਂਡ ਸ਼ੋਅ ਕੇਸ' ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧ ਵਿੱਚ ਆਯੋਜਿਤ ਪ੍ਰਭਾਵਸ਼ਾਲੀ ਸੈਮੀਨਾਰ ਦਾ ਆਗਾਜ਼ ਡਾ. ਤਨੂਜਾ ਸ੍ਰੀਵਾਸਤਵਾ, ਕੈਂਪਸ ਡਾਇਰੈਕਟਰ, ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਸ਼ਨਜ਼ ਅਤੇ ਪਹੁੰਚੇ ਮਹਿਮਾਨਾਂ ਵੱਲੋਂ ਸ਼ਮਾਂ ਰੌਸ਼ਨ ਕਰਕੇ ਕੀਤਾ ਗਿਆ। ਸੈਮੀਨਾਰ ਦੀ ਸ਼ੁਰੂਆਤ 'ਚ 'ਸਟਾਰਟ ਅੱਪ ਪੰਜਾਬ' ਪ੍ਰੋਗਰਾਮ ਦੇ ਜੁਆਇੰਟ ਮੈਨੇਜਰ ਸ਼ਿਆਮ ਸੁੰਦਰ ਅਤੇ ਅੰਮ੍ਰਿਤਪਾਲ ਸਿੰਘ ਵਾਲੀਆ ਵੱਲੋਂ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੇ ਇਸ ਉਪਰਾਲੇ ਬਾਰੇ ਵਿਸਤਿ੍ਰਤ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਹ ਉੱਤਰ ਭਾਰਤ ’ਚ ਨਿਵੇਕਲਾ ਅਤੇ ਪਹਿਲਾ ਪ੍ਰੋਗਰਾਮ ਹੈ। ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਸ਼ਨਜ਼ ਦੁਆਰਾ ਇਸ ਦੇ ਸਫਲ ਆਯੋਜਨ ਤੇ ਉਨ੍ਹਾਂ ਨੇ ਸੰਸਥਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸੰਸਥਾ ਆਪਣੇ ਵਿਦਿਆਰਥੀਆਂ ਦੇ ਭਵਿੱਖ ਪ੍ਰਤੀ ਬਹੁਤ ਹੀ ਸੁਹਿਰਦ ਹੈ। ਇਸ ਤੋਂ ਇਲਾਵਾ ਵੱਖ-ਵੱਖ ਵਿਸ਼ਾ ਮਾਹਿਰਾਂ ਵੱਲੋਂ 'ਹੈਂਡ ਹੋਲਡਿੰਗ ਸਟਾਰਟ ਅੱਪਸ ਥਰੂ ਫੰਡਿੰਗ ਐਂਡ ਸ਼ੋਅ ਕੇਸ' ਵਿਸ਼ੇ ਤੇ ਆਪਣੇ ਵਿਚਾਰ ਰੱਖੇ ਗਏ। ਸ਼ੋਮੇਨ ਮਿੱਤਰਾ ਨੇ ਰਿਸੋਰਸ ਪਰਸਨ ਦੇ ਤੌਰ ਤੇ ਆਪਣੇ ਵਿਚਾਰ ਰੱਖਦਿਆਂ ਆਏ ਹੋਏ ਨਿਵੇਸ਼ਕਾਂ ਨੂੰ ਸਹਿਯੋਗ ਦੇਕੇ ਵਿਦਿਆਰਥੀਆਂ ਨੂੰ ਸਫਲ ਉੱਦਮੀ ਬਣਾਉਣ ਵੱਲ ਕਦਮ ਵਧਾਉਣ ਲਈ ਪ੍ਰੇਰਿਤ ਕੀਤਾ । ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਨਵੇਂ ਪ੍ਰੋਜੈਕਟਾਂ ਤੋਂ ਨਿਵੇਸ਼ਕ ਬਹੁਤ ਪ੍ਰਭਾਵਿਤ ਹੋਏ ਤੇ ਨਿਵੇਸ਼ ਦੀ ਰੁਚੀ ਵੀ ਦਿਖਾਈ ।
ਇਸ ਮੌਕੇ ਇਕ ਮਿਲਣੀ ਦੌਰਾਨ ਡਾ. ਗੁਨਿੰਦਰਜੀਤ ਸਿੰਘ ਜਵੰਧਾ, ਚੇਅਰਮੈਨ ਭਾਈ ਗੁਰਦਾਸ ਗਰੁੱਪ ਨੇ ਦੱਸਿਆ ਕਿ ਉੱਚ ਤੇ ਮਿਆਰੀ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਲਈ ਯੋਗ ਰੋਜ਼ਗਾਰ ਦਾ ਪ੍ਰਬੰਧਨ ਤੇ ਸਵੈ ਕੀਤੇ ਵੱਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਇਹ ਸੈਮੀਨਾਰ ਇਨ੍ਹਾਂ ਯਤਨਾਂ ਦਾ ਹੀ ਹਿੱਸਾ ਹੈ। ਉਨ੍ਹਾ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੇ ਇੰਡਸਟਰੀਜ਼ ਅਤੇ ਕਾਮਰਸ ਵਿਭਾਗ ਦੇ 'ਸਟਾਰਟ ਅੱਪ ਪੰਜਾਬ' ਦੀ ਸ਼ੁਰੂਆਤ ਲਈ ਸਾਡੀ ਸੰਸਥਾ ਨੂੰ ਚੁਣਨਾ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ । ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਪ੍ਰੋਜੈਕਟਾਂ ਵਿੱਚ ਆਏ ਹੋਏ ਇਨਵੈਸਟਰਜ਼ ਦਾ ਰੁਚੀ ਲੈਣਾ ਸਾਡੀ ਮਿਆਰੀ ਸਿੱਖਿਆ ਅਤੇ ਵਿਦਿਆਰਥੀਆਂ ਦੇ ਰੋਜ਼ਗਾਰ ਪ੍ਰਤੀ ਕੀਤੇ ਜਾਂਦੇ ਯਤਨਾਂ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾ ਇਸ ਮੌਕੇ ਤੇ ਵਿਭਾਗ ਦੇ ਨੁਮਾਇੰਦਿਆਂ ਅਤੇ ਆਯੋਜਕਾਂ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਅਜਿਹੇ ਆਯੋਜਨਾਂ ਲਈ ਸ਼ੁਭਕਾਮਨਾਵਾਂ ਵੀ ਭੇਂਟ ਕੀਤੀਆਂ। ਡਾ. ਤਨੂਜਾ ਸ੍ਰੀਵਾਸਤਵਾ, ਕੈਂਪਸ ਡਾਇਰੈਕਟਰ, ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਸ਼ਨਜ਼ ਨੇ ਕਿਹਾ ਕਿ ਸਾਡੇ ਕਾਲਜ ਵੱਲੋਂ ਵਿਦਿਆਰਥੀਆਂ ਦੇ ਰੋਜ਼ਗਾਰ ਲਈ ਪੂਰਾ ਸਾਲ ਲਗਾਤਾਰ ਅਜਿਹੇ ਆਯੋਜਨ ਕੀਤੇ ਜਾਂਦੇ ਹਨ। ਇਸ ਮੌਕੇ ਮੈਡਮ ਬਲਜਿੰਦਰ ਕੌਰ ਜਵੰਧਾ, ਸੈਕਟਰੀ ਭਾਈ ਗੁਰਦਾਸ ਗਰੁੱਪ ਅਤੇ ਡਾ. ਸੁਵਰੀਤ ਕੌਰ ਜਵੰਧਾ, ਐਮ.ਡੀ., ਭਾਈ ਗੁਰਦਾਸ ਗਰੁੱਪ ਨੇ ਵੀ ਆਯੋਜਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।