ਆਦਮਪੁਰ, 29 ਅਗਸਤ (ਕਰਮਵੀਰ ਸਿੰਘ)
ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਵਿਖੇ ਅੱਜ ਪਿ੍ਰੰਸੀਪਲ ਡਾ. ਹਰਪ੍ਰੀਤ ਕੌਰ ਦੀ ਅਗਵਾ ਈ ਹੇਠ ਕਾਲਜ ਦੇ ਐੱਨ.ਐੱਸ.ਐੱਸ ਇਕਾਈ ਵੱਲੋਂ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ। ਕਾਲਜ ਦੇ ਐੱਨ.ਐੱਨ.ਐੱਸ ਇਕਾਈ ਦੇ ਪ੍ਰੋਗਰਾਮ ਅਫ਼ਸਰ ਡਾ. ਬਲਵਿੰਦਰ ਸਿੰਘ ਥਿੰਦ (ਲੜਕੇ) ਅਤੇ ਡਾ. ਰਵਿੰਦਰ ਕੌਰ (ਲੜਕੀਆਂ) ਨੇ ਐੱਨ.ਐੱਸ.ਐੱਸ ਵਲੰਟਰੀਅਰਜ਼ ਨੂੰ ਸੰਬੋਧਨ ਕਰਦਿਆਂ ਇਸ ਦਿਨ ਦੀ ਮਹੱਤਤਾ ਅਤੇ ਇਤਿਹਾਸ ਤੋਂ ਜਾਣੂ ਕਰਵਾਇਆ।ਉਨ੍ਹਾਂ ਕਿਹਾ ਕਿ ਭਾਰਤ ਵਿਚ ‘ਰਾਸ਼ਟਰੀ ਖੇਡ ਦਿਵਸ’ 29 ਅਗਸਤ ਨੂੰ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਹੋ ਕੇ ਮਨਾਇਆ ਜਾਂਦਾ ਹੈ। ਮੇਜਰ ਧਿਆਨ ਚੰਦ ਨੇ ਸਾਲ 1928, 1932 ਅਤੇ 1936 ਵਿਚ ਭਾਰਤ ਲਈ ਓਲੰਪਿਕ ਵਿਚ ਸੋਨ ਤਗਮੇ ਜਿੱਤੇ ਸਨ। ਮੇਜਰ ਧਿਆਨ ਚੰਦ ਦੀ ਸਵੈਜੀਵਨੀ ਮੁਤਾਬਿਕ ਉਸ ਨੇ ਆਪਣੇ ਕੈਰੀਅਰ ਵਿਚ 1926 ਤੋਂ 1949 ਤੱਕ 570 ਗੋਲ ਕੀਤੇ ਸਨ।ਭਾਰਤ ਵਿਚ ਖੇਡਾਂ ਅਤੇ ਖੇਡਾਂ ਵਿਚ ਜੀਵਨ ਭਰ ਦੀ ਪ੍ਰਾਪਤੀ ਲਈ ਸਭ ਤੋਂ ਵੱਡਾ ਪੁਰਸਕਾਰ ‘ਮੇਜਰ ਧਿਆਨ ਚੰਦ ਅਵਾਰਡ’ ਹੈ। ਇਸ ਮੌਕੇ ਪਿ੍ਰੰਸੀਪਲ ਡਾ. ਹਰਪ੍ਰੀਤ ਕੌਰ ਨੇ ਵਲੰਟਰੀਅਰਜ਼ ਨੂੰ ਖੇਡਾਂ ਤੋਂ ਜੀਵਨ ਜਾਚ ਅਤੇ ਅਨੁਸ਼ਾਸਨ ਸਿੱਖਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਜੀਵਨ ਨੂੰ ਨਿਰੋਗ ਰੱਖਣ ਦੇ ਨਾਲ ਅਨੁਸ਼ਾਸਿਤ ਜੀਵਨ ਸਿਖਾਉਂਦੀਆਂ ਹਨ। ਇਸ ਮੌਕੇ ਵਲੰਟਰੀਅਰਜ਼ ਨੇ ਕੌਮੀ ਸਦਭਾਵਨਾ ਤਹਿਤ ਸਹੁੰ ਚੁੱਕਣ ਦੀ ਰਸਮ ਅਦਾ ਕੀਤੀ।ਇਸ ਮੌਕੇ ਕਾਲਜ ਸਟਾਫ ਵੀ ਹਾਜ਼ਰਰਿਹਾ।