ਮੌੜ ਮੰਡੀ, 29 ਅਗਸਤ (ਰਾਧੇ ਸ਼ਾਮ ਜੈਨ )
ਇਸ ਸੈਸ਼ਨ ਦੀਆਂ ਸੈਂਟਰ ਚਨਾਰਥਲ ਦੀਆਂ ਖੇਡਾਂ ਗਹਿਰੀ ਬਾਰਾ ਸਿੰਘ ਦੇ ਖੇਡ ਗਰਾਊਂਡ ਵਿੱਚ ਸੈਂਟਰ ਹੈਡ ਟੀਚਰ ਗੁਰਜਿੰਦਰ ਕੁਮਾਰ ਦੀ ਅਗਵਾਈ ਹੇਠ ਹੋਈਆਂ। ਇਹਨਾਂ ਖੇਡਾਂ ਵਿੱਚ ਅੱਠ ਸਰਕਾਰੀ ਅਤੇ ਦੋ ਪ੍ਰਾਈਵੇਟ ਸਕੂਲਾਂ ਸਮੇਤ ਕੁੱਲ ਦਸ ਸਕੂਲਾਂ ਨੇ ਭਾਗ ਲਿਆ । ਸਕੂਲ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਹਰਸ਼ਰਨ ਕੌਰ ਨੇ ਆਪਣੇ ਸਕੂਲ ਦੇ ਵਿੱਚ ਖੇਡਾਂ ਅਤੇ ਬੱਚਿਆਂ ਦੇ ਸਮੁੱਚੇ ਪ੍ਰਬੰਧਾਂ ਨੂੰ ਬਾਖੂਬੀ ਨਿਭਾਇਆ । ਖੇਡਾਂ ਦੇ ਪਹਿਲੇ ਦਿਨ ਬਾਬਾ ਸ੍ਰੀ ਰਾਗਵਾ ਨੰਦ ਜੀ ਭੋਰੇ ਵਾਲਿਆਂ ਨੇ ਰੀਬਨ ਕੱਟ ਕੇ ਅਤੇ ਪੌਦਾ ਲਗਾ ਕੇ ਇਹਨਾਂ ਖੇਡਾਂ ਦਾ ਅਗਾਜ ਕੀਤਾ । ਇਸ ਦਿਨ ਇਸ ਤੋਂ ਬਾਅਦ ਕਬੱਡੀ' ਖੋ-ਖੋ ਸਤਰੰਜ,ਯੋਗਾ ਜੀ ਮੈਚ ਕਰਵਾਏ ਗਏ।ਫੁੱਟਬਾਲ, ਬੈਡਮਿੰਟਨ, ਯੋਗਾ ਆਦਿ ਮੁਕਾਬਲੇ ਕਰਵਾਏ ਗਏ, ਜੇਤੂ ਬੱਚਿਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ ਦੋ ਦਿਨ ਚੱਲੀਆ ਖੇਡਾਂ ਵਿੱਚ ਐਥਲੈਟਿਕਸ 100 ਮੀਟਰ ਲੜਕੇ ਦਿਲਖੁਸ਼ਪ੍ਰੀਤ ਸਿੰਘ ਤੇ ਲੜਕੀਆਂ ਵਿੱਚ ਲਵਦੀਪ ਕੌਰ ਨੇ ਪਹਿਲਾ ਸਥਾਨ, 200 ਮੀਟਰ ਲੜਕਿਆਂ ਵਿੱਚ ਮਨਦੀਪ ਸਿੰਘ ਅਤੇ ਲੜਕੀਆਂ ਵਿੱਚ ਹਰਮਨਦੀਪ ਕੌਰ 400 ਮੀਟਰ ਲੜਕਿਆਂ ਵਿੱਚ ਚੁਸਪਿੰਦਰ ਸਿੰਘ ਅਤੇ ਲੜਕੀਆਂ ਵਿੱਚ ਖੁਸ਼ਦੀਪ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ,600 ਮੀਟਰ ਵਿੱਚ ਪਲਵਿੰਦਰ ਸਿੰਘ ਅਤੇ ਸੰਦੀਪ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ,ਲੰਬੀ ਛਾਲ ਭਵਨਦੀਪ ਸਿੰਘ ਅਤੇ ਅਮਰਜੀਤ ਕੌਰ ਨੇ ਪਹਿਲਾ ਸਥਾਨ ਰੱਸਾ ਕਸ਼ੀ ਰੱਸੀ ਟੱਪਣਾ ਸਮੇਤ ਹੋਰ ਖੇਡਾਂ ਕਰਵਾਈਆਂ ਗਈਆਂ। ਜਿ੍ਹਨਾਂ ਵਿੱਚ ਖੋ -ਖੋ ਮੁੰਡੇ ਮਾਈਸਰਖਾਨਾ ਅਤੇ ਚਨਾਰਥਲ ਸਾਂਝੇ ਰੂਪ ਵਿੱਚ ਜੇਤੂ, ਖੋ -ਖੋ ਲੜਕੀਆਂ ਮਾਈਸਰਖਾਨਾ ਜੇਤੂ,ਕਬੱਡੀ ਨੈਸ਼ਨਲ ਸਨਰਾਇਜ ਪਬਲਕ ਸਕੂਲ ਜੇਤੂ,ਬੈਡਮਿੰਟਨ ਲੜਕੇ ਚਨਾਰਥਲ ਬਸਤੀ ਜੇਤੂ,, ਯੋਗਾ ਕੁੜੀਆਂ ਮੈਸਰਖਾਨਾ, ਯੋਗਾ ਮੁੰਡੇ ਮਾਇਸਰਖਾਨਾ ਜੇਤੂ, ਕਬੱਡੀ ਸਰਕਲ ਚਨਾਰਥਲ ਬਸਤੀ ਜੇਤੂ ਰਹੇ।