ਹਰਜਿੰਦਰ ਸਿੰਘ ਗੋਲਣ
ਭਿਖੀਵਿੰਡ 29 ਅਗਸਤ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਰਕਾਰ ਵੱਲੋਂ ਨਰੋਏ ਪੰਜਾਬ ਦੀ ਸਿਰਜਣਾ ਕਰਨ ਲਈ ਸਿੱਖਿਆ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਿੱਚ ਸੈਕਰਡ ਸੋਲਜ਼ ਕੋਨਵੈਂਟ ਸਕੂਲ ਕਾਲੇ ਵਿਦਿਆਰਥੀ ਪਹਿਲਾਂ ਜੋਨ ਸੁਰਸਿੰਘ ਵਿੱਚੋਂ ਪੁਜੀਸ਼ਨਾਂ ਹਾਸਿਲ ਕਰਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ। ਦੱਸਣਯੋਗ ਹੈ ਜ਼ਿਲਾ ਪੱਧਰ ਖੇਡਾਂ ਤਰਨਤਾਰਨ ਵਿੱਚੋ ਲੜਕਿਆਂ 17 ਵਰਗ ਦੀ ਟੀਮ ਨੇ ਵਾਲੀਬਾਲ ਦੀ ਖੇਡ ਵਿੱਚੋਂ ਤੀਸਰਾ ਸਥਾਨ ਹਾਸਿਲ ਕਰਕੇ ਸਟੇਟ ਵਾਸਤੇ ਜਗ੍ਹਾ ਬਣਾਈ, ਉਪਰੰਤ ਲੜਕਿਆਂ ਦੀ ਟੀਮ ਵਰਗ 19 ਵਿਦਿਆਰਥੀ ਫੁਟਬਾਲ ਖੇਡ ਵਿੱਚ ਤੀਸਰਾ ਸਥਾਨ ਹਾਸਿਲ ਕਰਕੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ। ਵਰਨਰਯੋਗ ਹੈ ਮੈਚ ਦੌਰਾਨ ਵੱਖ ਵੱਖ ਸਕੂਲ ਜੋਨ ਮੁਕਾਬਲੇ ਦੌਰਾਨ ਫਸਵੇਂ ਨੰਬਰਾਂ ਦੇ ਨਾਲ ਪੁਜੀਸ਼ਨਾਂ ਹਾਸਿਲ ਕੀਤੀਆਂ। ਸੈਕਰਡਜ ਸੋਲਜ਼ ਕੋਨਵੈਂਟ ਸਕੂਲ ਕਾਲੇ ਲੜਕੀਆਂ ਦੀ ਟੀਮ ਵਰਗ 19 ਦੀਆਂ ਫੁੱਟਬਾਲ ਦੀ ਟੀਮ ਦੀਆਂ ਲੜਕੀਆਂ ਨੇ ਤੀਸਰਾ ਸਥਾਨ ਹਾਸਿਲ ਕਰਕੇ ਸਟੇਟ ਖੇਡਾਂ ਵਿੱਚ ਆਪਣੀ ਜਗ੍ਹਾ ਬਣਾਈ ਹੈ। ਜ਼ਿਲਾ ਪੱਧਰੀ ਖੇਡ ਮੁਕਾਬਲਿਆਂ ਦੌਰਾਨ ਮੱਲਾਂ ਮਾਰਨ ਵਾਲੀਆਂ ਲੜਕੀਆਂ ਕਮਲ ਨੂਰ ਕੌਰ, ਮਹਿਕਪ੍ਰੀਤ ਕੌਰ, ਰੇਸ਼ਮਾ, ਹੁਸਨਪ੍ਰੀਤ ਕੌਰ, ਰਾਜਵਿੰਦਰ ਕੌਰ, ਖੁਸ਼ਬੂ ਵੋਹਰਾ ਅਤੇ ਸਿਮਰਨ ਵੋਹਰਾ ਲੜਕੀਆਂ ਨੂੰ ਸਕੂਲ ਪਹੁੰਚਣ ਤੇ ਚੇਅਰਮੈਨ ਕੰਧਾਲ ਸਿੰਘ ਬਾਠ, ਪਿ੍ਰੰਸੀਪਲ ਲਖਬੀਰ ਕੌਰ ਸਮੇਤ ਸਮੂਹ ਸਟਾਫ ਕੋਚ ਦਵਿੰਦਰ ਸਿੰਘ, ਗੁਰਜੰਟ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਸੁਰਜੀਤ ਕੌਰ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਸਤਿੰਦਰ ਕੌਰ, ਨਵਨੀਤ ਕੌਰ, ਪਲਵਿੰਦਰ ਕੌਰ, ਬਲਵਿੰਦਰ ਕੌਰ, ਪਰਵਿੰਦਰਜੀਤ, ਮੁਸਕਾਨ ਕੌਰ, ਜਸਬੀਰ ਕੌਰ, ਬਿਕਰਮ ਸਿੰਘ, ਰਾਜਪ੍ਰੀਤ ਕੌਰ, ਹਰਪ੍ਰੀਤ ਕੌਰ, ਕਵਲਜੀਤ ਕੌਰ, ਜਸਪ੍ਰੀਤ ਕੌਰ, ਰਮਨਦੀਪ ਕੌਰ, ਅਰਸ਼ਦੀਪ ਕੌਰ, ਅਮਨਦੀਪ ਕੌਰ, ਰਮਨਦੀਪ ਕੌਰ, ਮਨਜਿੰਦਰ ਕੌਰ ਨਿਰਮਲ ਕੌਰ ਆਦਿ ਨੇ ਜੀ ਆਇਆ ਆਖਦਿਆਂ ਵਧਾਈ ਦਿੱਤੀ ਅਤੇ ਆਖਿਆ ਸਕੂਲ ਵਿਦਿਆਰਥੀ ਲੜਕੇ ਲੜਕੀਆਂ ਜੋ ਪੜ੍ਹਾਈ ਵਿੱਚ ਮਿਹਨਤ ਕਰਦੇ ਚੰਗੇ ਨੰਬਰਾਂ ਦੇ ਨਾਲ ਪਾਸ ਹੁੰਦੇ ਅਤੇ ਖੇਡਾਂ ਵਿੱਚ ਭਾਗ ਲੈ ਕੇ ਆਪਣਾ ਯੋਗਦਾਨ ਪਾਉਂਦੇ ਹਨ ਉਹ ਚੰਗੇ ਖਿਡਾਰੀ ਬਣ ਕੇ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਹਨ।