ਬਲਵੀਰ ਲਹਿਰਾ
ਮੱਖੂ/29 ਅਗਸਤ :
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਮੱਖੂ ਦੀਆਂ ਵੱਖ ਵੱਖ ਇਕਾਈਆਂ ਦੇ ਆਗੂਆਂ ਦੀ ਮੀਟਿੰਗ ਜੋਨ ਪ੍ਰਧਾਨ ਵੀਰ ਸਿੰਘ ਨਿਜ਼ਾਮਦੀਨ ਵਾਲਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਗੁਰੂ ਅਮਰਦਾਸ ਮੱਖੂ ਵਿਖੇ ਹੋਈ। ਇਸ ਮੌਕੇ ਜਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਵਿਸ਼ੇਸ਼ ਤੋਰ 'ਤੇ ਹਾਜ਼ਰ ਹੋਏ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਜੋਨ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਦੱਸਿਆ ਕਿ ਚੱਲ ਰਹੇ ਕਿਸਾਨੀ ਮੰਗਾਂ ਦੇ ਅੰਦੋਲਨ ਦੇ 200 ਦਿਨ ਪੂਰੇ ਹੋਣ 'ਤੇ ਜੋਨ ਮੱਖੂ ਦੀਆਂ ਇਕਾਈਆਂ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਤੇ ਬੀਬੀਆਂ ਖਨੌਰੀ ਬਾਰਡਰ 'ਤੇ ਪੂਰੀ ਚੜਦੀ ਕਲਾ ਤੇ ਜੈਕਾਰਿਆਂ ਦੀ ਗੂੰਜ ਵਿੱਚ ਸ਼ਾਮਿਲ ਹੋ ਕੇ ਮੋਦੀ ਸਰਕਾਰ ਨੂੰ ਕਿਸਾਨੀ ਮੰਗਾਂ 'ਤੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਯਾਦ ਕਰਵਾਉਣ ਤੇ ਲਾਗੂ ਕਰਨ ਦੀ ਜ਼ੋਰਦਾਰ ਮੰਗ ਕਰਨਗੇ। ਕਿਸਾਨ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਪਿੰਡਾਂ ਵਿੱਚ ਸਮਾਰਟ ਚਿਪ ਵਾਲੇ ਮੀਟਰ ਜਬਰੀ ਲਗਾ ਰਹੀ ਹੈ, ਉਹ ਕਿਸੇ ਵੀ ਕੀਮਤ 'ਤੇ ਨਹੀਂ ਲਗਾਉਣ ਦਿੱਤੇ ਜਾਣਗੇ ਤੇ ਬਿਜਲੀ ਬੋਰਡ ਨੂੰ ਪਹਿਲੇ ਸਰੂਪ ਵਿੱਚ ਬਹਾਲ ਕਰਨ ਤੇ ਘਰੇਲੂ ਬਿਜਲੀ ਇਕ ਰੁਪਾਇਆ ਯੂਨਿਟ ਦੀ ਮੰਗ ਜੋ ਜਥੇਬੰਦੀ ਵੱਲੋਂ ਕੀਤੀ ਜਾਂਦੀ ਹੈ। ਉਸ ਨੂੰ ਲਾਗੂ ਕੀਤਾ ਜਾਵੇ ਤੇ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰੇ 'ਤੇ ਜੋ ਕਿਸਾਨਾਂ ਦੀਆਂ ਜਮੀਨਾਂ 'ਤੇਜਬਰੀ ਕਬਜ਼ੇ ਲੈ ਕੇ ਭਾਰਤ ਮਾਲਾ ਪ੍ਰੋਜੈਕਟ ਨੈਸ਼ਨਲ ਹਾਈਵੇ ਕੱਢੇ ਜਾ ਰਹੇ ਹਨ, ਉਹ ਕਿਸੇ ਵੀ ਕੀਮਤ 'ਤੇ ਨਹੀਂ ਬਣਨ ਦਿੱਤੇ ਜਾਣਗੇ, ਜਿੰਨਾਂ ਚਿਰ ਉਨ੍ਹਾਂ ਕਿਸਾਨਾਂ ਦੀ ਪੂਰਤੀ ਨਹੀਂ ਕੀਤੀ ਜਾਦੀ। ਜੇਕਰ ਜਥੇਬੰਦੀ ਵੱਲੋਂ ਕੋਈ ਸੰਘਰਸ਼ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਇਸ ਦੀ ਜਿੰਮੇਵਾਰੀ ਕੇਂਦਰ ਦੀ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਦੀ ਹੋਵੇਗੀ। ਇਸ ਮੌਕੇ ਲਖਵਿੰਦਰ ਸਿੰਘ ਵਸਤੀ ਨਾਮਦੇਵ, ਕਮਲਜੀਤ ਸਿੰਘ ਮਰਹਾਣਾ, ਜਸਬੀਰ ਸਿੰਘ, ਗੁਰਿੰਦਰ ਸਿੰਘ ਸੱਦਰਵਾਲਾ, ਸਾਹਿਬ ਸਿੰਘ, ਇੰਦਰਜੀਤ ਸਿੰਘ ਤਲਵੰਡੀ, ਸੁਖਚੈਨ ਸਿੰਘ ਅਰਾਈਆਂਵਾਲਾ, ਭਜਨ ਸਿੰਘ ਜੋਗੇਵਾਲਾ, ਸਾਹਿਬ ਸਿੰਘ ਜੱਲੇਵਾਲਾ, ਜਰਨੈਲ ਸਿੰਘ ਵਾਰਸ ਵਾਲਾ, ਪਿੱਪਲ ਸਿੰਘ ਮਾਹਲੇ ਵਾਲਾ, ਗੁਰਮੀਤ ਸਿੰਘ ਮੱਖੂ, ਜਗਰੂਪ ਸਿੰਘ, ਸਤਨਾਮ ਸਿੰਘ ਟਿੱਬੀ, ਸੁਖਚੈਨ ਸਿੰਘ, ਗੋਰਾ ਸਿੰਘ ਕਿੱਲੀ ਬੋਦਲਾਂ, ਸੁਖਚੈਨ ਸਿੰਘ ਲੱਲੇ, ਲਖਵਿੰਦਰ ਸਿੰਘ ਬੁਹ, ਪਿੱਪਲ ਸਿੰਘ ਮਹਾਲੇ ਵਾਲਾ, ਸਵਰਨ ਸਿੰਘ ਸ਼ਰਫੀਲੀ ਸ਼ਾਹ, ਗੁਰਮੀਤ ਸਿੰਘ ਬੂਹ, ਜਸਮੇਰ ਸਿੰਘ ਬਾਹਰਵਾਲੀ ਆਦਿ ਆਗੂ ਹਾਜਰ ਸਨ।
ਫੋਟੋ ਕੈਪਸਨ : ਮੀਟਿੰਗ ਦੌਰਾਨ ਹਾਜ਼ਰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ