ਸੰਗਤ ਮੰਡੀ 29 ਅਗਸਤ (ਦੀਪਕ ਸ਼ਰਮਾ)
ਸੰਗਤ ਮੰਡੀ ਅਧੀਨ ਪੈਂਦੇ ਪਿੰਡ ਗੁਰਥੜੀ ਦੇ ਲੋਕ ਇਕੱਠੇ ਹੋ ਕੇ ਥਾਣਾ ਸੰਗਤ ਵਿਖੇ ਪਹੁੰਚੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਿੰਡ ਗੁਰਥੜੀ ਦੇ ਸੁਖਪਾਲ ਸਿੰਘ, ਪਰਮਜੀਤ ਸਿੰਘ, ਸੁਖਮੰਦਰ ਸਿੰਘ, ਕੁਲਦੀਪ ਸਿੰਘ ਨੇ ਦੱਸਿਆ ਹੈ ਕਿ ਸਾਡੇ ਪਿੰਡ ਵਿੱਚੋਂ ਖੇਤਾਂ ਵਿੱਚ ਲੱਗੀਆਂ ਟਰਾਂਸਫਾਰਮ ਦੀਆਂ ਮੋਟਰਾਂ ਅਤੇ ਸਟਾਟਰ ਚੋਰੀ ਹੋ ਰਹੇ ਹਨ ਜਿਸ ਕਾਰਨ ਸਾਡੇ ਵੱਲੋਂ ਥਾਣਾ ਸੰਗਤ ਦੀ ਪੁਲਿਸ ਨੂੰ ਚੋਰਾਂ ਖਿਲਾਫ਼ ਕਾਰਵਾਈ ਕਰਨ ਲਈ ਦਰਖ਼ਾਸਤ ਵੀ ਦਿੱਤੀ ਗਈ ਸੀ ਲੇਕਿਨ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਤੇ ਅੱਜ ਸਾਨੂੰ ਮਜਬੂਰੀ ਵੱਸ ਇੱਥੇ ਥਾਣਾ ਸੰਗਤ ਵਿਖੇ ਪੈ ਰਹੇ ਮੀਂਹ ਵਿੱਚ ਇਕੱਠੇ ਹੋਣਾ ਪੈ ਰਿਹਾ ਹੈ ਇਹਨਾਂ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਜਿਸ ਚੋਰ ਦੇ ਖ਼ਿਲਾਫ਼ ਸਾਡੇ ਵੱਲੋਂ ਦਰਖ਼ਾਸਤ ਦਿੱਤੀ ਗਈ ਹੈ ਉਹ ਸਾਡੇ ਹੀ ਪਿੰਡ ਦਾ ਚੋਰ ਹੈ ਲੇਕਿਨ ਪੁਲਿਸ ਵੱਲੋਂ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਹਨਾਂ ਪਿੰਡ ਵਾਸੀਆਂ ਨੇ ਥਾਣਾ ਸੰਗਤ ਦੀ ਪੁਲਿਸ ਤੋਂ ਉਕਤ ਚੋਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਇਸ ਬਾਰੇ ਜਦੋਂ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਹੈ ਕਿ ਇਹਨਾਂ ਪਿੰਡ ਵਾਸੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਕਾਨੂੰਨ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ