Wednesday, November 27, 2024  

ਪੰਜਾਬ

ਪਿੰਡ ਓਇੰਦ ਦੇ ਕੁਸ਼ਤੀ ਦੰਗਲ ਵਿੱਚਗੁਰਸੇਵਕ ਮਲਿਕਪੁਰ ਨੇ ਜਿੱਤੀ ਝੰਡੀ ਦੀ ਕੁਸ਼ਤੀ-

August 29, 2024

ਮੋਰਿੰਡਾ, 29 ਅਗਸਤ (ਲਖਵੀਰ ਸਿੰਘ)

ਯੂਥ ਵੈਲਫੇਅਰ ਕਲੱਬ ਓਇੰਦ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁੱਗਾ ਜਾਹਰ ਵੀਰ ਦੀ ਯਾਦ ਨੂੰ ਸਮਰਪਿਤ ਕਰਵਾਏ ਸਾਲਾਨਾ ਕਬੱਡੀ ਕੱਪ ਅਤੇ ਕੁਸ਼ਤੀ ਦੰਗਲ ਸ਼ਾਨਦਾਰ ਢੰਗ ਨਾਲ ਸਮਾਪਤ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਓਇੰਦ ਅਤੇ ਨੰਬਰਦਾਰ ਬਹਾਦਰ ਸਿੰਘ ਨੇ ਦੱਸਿਆ ਕਿ ਕਬੱਡੀ ਕੱਪ ਦਾ ਉਦਘਾਟਨ ਮੁੱਖ ਮਹਿਮਾਨ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਅਤੇ ਕੁਸ਼ਤੀ ਦੰਗਲ ਦਾ ਉਦਘਾਟਨ ਭਾਈ ਸੁਖਵੀਰ ਸਿੰਘ ਕੰਧੋਲੇ ਵਾਲਿਆਂ ਵਲੋਂ ਕੀਤਾ ਗਿਆ। ਉਹਨਾਂ ਦੱਸਿਆ ਕਿ ਪਹਿਲਵਾਨ ਗੁਰਸੇਵਕ ਮਲਿਕਪੁਰ ਨੇ ਲਾਲੀ ਫਗਵਾੜਾ ਨੂੰ ਹਰਾ ਕੇ ਝੰਡੀ ਦੀ ਕੁਸ਼ਤੀ ਦਾ ਪਹਿਲਾ ਇਨਾਮ ਇੱਕ ਲੱਖ ਰੁਪਏ ਪ੍ਰਾਪਤ ਕੀਤਾ। ਦੂਜੀ ਝੰਡੀ ਦੀ ਕੁਸ਼ਤੀ ਵਿੱਚ ਗਾਮਾ ਸ੍ਰੀ ਚਮਕੌਰ ਸਾਹਿਬ ਨੇ ਗਗਨ ਉੱਚਾ ਪਿੰਡ ਨੂੰ, ਖੁਸ਼ੀ ਬਹਿਰਾਮਪੁਰ ਨੇ ਹਨੀ ਮਗਰੋੜ ਨੂੰ, ਮੁੰਨਾ ਡੂਮਛੇੜੀ ਨੇ ਗੁਰਸੇਵਕ ਮੁਸਕਾਬਾਦ ਨੂੰ, ਘੱਗੀ ਮੁਸਕਾਬਾਦ ਨੇ ਸੰਤ ਉੱਚਾ ਪਿੰਡ ਨੂੰ ਅਤੇ ਕਾਲੂ ਉੱਚਾ ਪਿੰਡ ਨੇ ਅਜਮ ਫਿਰੋਜ਼ਪੁਰ ਨੂੰ ਹਰਾ ਕੇ 11-11 ਹਜਾਰ ਦੇ ਨਕਦ ਇਨਾਮ ਪ੍ਰਾਪਤ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਔਲਖ ਡੀ.ਐੱਸ.ਪੀ. ਸ੍ਰੀ ਚਮਕੌਰ ਸਾਹਿਬ, ਭਾਨੂੰ ਪ੍ਰਤਾਪ ਰਾਣਾ, ਮਾਨਵ ਬਾਂਸਲ, ਨਵਜੋਤ ਸੰਘ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਲੁਠੇੜੀ, ਗੁਲਾਬ ਸਿੰਘ, ਸੰਜੇ ਕੁਮਾਰ, ਵਿਸ਼ਵਦੀਪ ਸਿੰਘ, ਵਿੱਕੀ ਬਦੇਸ਼ਾਂ, ਕੇਸਰ ਸਿੰਘ ਸਮਾਣਾ ਕਲਾਂ, ਕੁਲਦੀਪ ਸਿੰਘ ਪਪਰਾਲੀ, ਸੱਜਣ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ, ਯਾਦਵਿੰਦਰ ਸਿੰਘ ਯਾਦੀ, ਰਤਨ ਸਿੰਘ ਫੌਜੀ, ਹਰਜਿੰਦਰ ਸਿੰਘ, ਸੰਗਤ ਸਿੰਘ, ਅਮਨਪ੍ਰੀਤ ਸਿੰਘ, ਓਪਿੰਦਰ ਸਿੰਘ, ਸਿਕੰਦਰ ਸਿੰਘ ਭਗਤ, ਨਿਰਮਲ ਸਿੰਘ ਨੱਤ, ਜਸਕਰਨ ਸਿੰਘ ਨਕਸ਼ਾ ਨਵੀਸ, ਪਿ੍ਰਤਪਾਲ ਸਿੰਘ ਸੂਬੇਦਾਰ, ਕਰਨਪ੍ਰੀਤ ਸਿੰਘ, ਲੱਖੀ ਪਵਾਰ, ਸਤਨਾਮ ਸਿੰਘ, ਨੰਬਰਦਾਰ ਦਲਬੀਰ ਸਿੰਘ ਵਿੰਟਾ, ਮਲਕੀਤ ਸਿੰਘ, ਦੀਪਾ ਖਾਬੜਾਂ, ਜਸਵਿੰਦਰ ਰੌਲੂਮਾਜਰਾ, ਕੁਮੈਂਟੇਟਰ ਸਤਨਾਮ ਯੈਂਗੋ, ਕੁਲਵੀਰ ਸਮਰੌਲੀ, ਰਾਜੇਸ਼ ਧੀਮਾਨ ਤੇ ਜੱਸਾ ਘਰਖਣਾ ਮੌਜੂਦ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਜਾਬ ਪੁਲਿਸ ਨੇ ਇੱਕ ਹੋਰ ਚੋਟੀ ਦੇ ਨਸ਼ਾ ਤਸਕਰ ਨੂੰ ਰੋਕਥਾਮ ਲਈ ਹਿਰਾਸਤ ਵਿੱਚ ਲਿਆ ਹੈ

ਪੰਜਾਬ ਪੁਲਿਸ ਨੇ ਇੱਕ ਹੋਰ ਚੋਟੀ ਦੇ ਨਸ਼ਾ ਤਸਕਰ ਨੂੰ ਰੋਕਥਾਮ ਲਈ ਹਿਰਾਸਤ ਵਿੱਚ ਲਿਆ ਹੈ

ਸੜਕ ਸੁਰੱਖਿਆ ਮੁਲਾਜ਼ਮਾਂ ਕੋਲੋਂ ਸ਼ਹਿਰੀ ਟਰੈਫਿਕ ਡਿਊਟੀ ਲਈ ਜਾਵੇ:- ਲੋਕ ਸੇਵਾ ਸਿਟੀ ਕਲੱਬ ਭਿੱਖੀਵਿੰਡ

ਸੜਕ ਸੁਰੱਖਿਆ ਮੁਲਾਜ਼ਮਾਂ ਕੋਲੋਂ ਸ਼ਹਿਰੀ ਟਰੈਫਿਕ ਡਿਊਟੀ ਲਈ ਜਾਵੇ:- ਲੋਕ ਸੇਵਾ ਸਿਟੀ ਕਲੱਬ ਭਿੱਖੀਵਿੰਡ

ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 13 ਲੱਖ ਰੁਪਏ ਠੱਗੇ: ਮਾਮਲਾ ਦਰਜ

ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 13 ਲੱਖ ਰੁਪਏ ਠੱਗੇ: ਮਾਮਲਾ ਦਰਜ

ਮਾਤਾ ਗੁਜਰੀ ਕਾਲਜ ਦੇ ਰਾਜਨੀਤੀ ਵਿਗਿਆਨ ਵਿਭਾਗ ਨੇ ਮਨਾਇਆ 75ਵਾਂ ਸੰਵਿਧਾਨ ਦਿਵਸ 

ਮਾਤਾ ਗੁਜਰੀ ਕਾਲਜ ਦੇ ਰਾਜਨੀਤੀ ਵਿਗਿਆਨ ਵਿਭਾਗ ਨੇ ਮਨਾਇਆ 75ਵਾਂ ਸੰਵਿਧਾਨ ਦਿਵਸ 

ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਭਾਰਤੀ ਸੰਵਿਧਾਨ ‘ਤੇ ਵਿਸ਼ੇਸ਼ ਲੈਕਚਰ

ਆਮ ਆਦਮੀ ਪਾਰਟੀ ਦੀ ਸ਼ੁਕਰਾਨਾ ਯਾਤਰਾ ਲੋਕਾਂ ਦੇ ਵਿਸ਼ਵਾਸ ਅਤੇ ਜਿੱਤ ਦਾ ਜਸ਼ਨ

ਆਮ ਆਦਮੀ ਪਾਰਟੀ ਦੀ ਸ਼ੁਕਰਾਨਾ ਯਾਤਰਾ ਲੋਕਾਂ ਦੇ ਵਿਸ਼ਵਾਸ ਅਤੇ ਜਿੱਤ ਦਾ ਜਸ਼ਨ

ਨਸ਼ੇ ਵਾਲੀਆਂ ਗੋਲੀਆਂ ਰੱਖਣ ਦੇ ਮਾਮਲੇ 'ਚ ਤਿੰਨ ਔਰਤਾਂ ਸਣੇ ਚਾਰ ਜਣਿਆਂ ਨੂੰ ਕੈਦ ਤੇ ਜੁਰਮਾਨਾ

ਨਸ਼ੇ ਵਾਲੀਆਂ ਗੋਲੀਆਂ ਰੱਖਣ ਦੇ ਮਾਮਲੇ 'ਚ ਤਿੰਨ ਔਰਤਾਂ ਸਣੇ ਚਾਰ ਜਣਿਆਂ ਨੂੰ ਕੈਦ ਤੇ ਜੁਰਮਾਨਾ

ਪੰਜਾਬ 'ਬਾਲ ਵਿਆਹ ਮੁਕਤ ਭਾਰਤ' ਮੁਹਿੰਮ ਦੀ ਮੇਜ਼ਬਾਨੀ ਕਰੇਗਾ

ਪੰਜਾਬ 'ਬਾਲ ਵਿਆਹ ਮੁਕਤ ਭਾਰਤ' ਮੁਹਿੰਮ ਦੀ ਮੇਜ਼ਬਾਨੀ ਕਰੇਗਾ

ਦੇਸ਼ ਭਗਤ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਸੰਵਿਧਾਨ ਦਿਵਸ 

ਦੇਸ਼ ਭਗਤ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਸੰਵਿਧਾਨ ਦਿਵਸ