ਅਮਰਦੀਪ ਕੌਰ
ਖਰੜ, 29/ਅਗਸਤ
ਬਹੁਜਨ ਸਮਾਜ ਪਾਰਟੀ, ਪੰਜਾਬ ਦੇ ਜਰਨਲ ਸਕੱਤਰ ਸ੍ਰੀ ਭਜਨ ਸਿੰਘ ਬਜਹੇੜੀ ਦੁਆਰਾ ਜ਼ਿਲ੍ਹਾ ਮੋਹਾਲੀ ਦੀ ਜ਼ਿਲ੍ਹਾ ਇਕਾਈ ਦਾ ਗਠਨ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਜਸਪਾਲ ਸਿੰਘ ਜੱਸਲ ਸੈਦਪੁਰ ਨੂੰ ਵਿਧਾਨ ਸਭਾ ਹਲਕਾ ਮੋਹਾਲੀ ਦਾ ਸਰਬ ਸੰਮਤੀ ਨਾਲ ਪ੍ਰਧਾਨ ਨਿਯੁਕਤ ਕੀਤਾ ਗਿਆ ਉਪਰੋਕਤ ਜਾਣਕਾਰੀ ਦਿੰਦਿਆਂ ਬਜਹੇੜੀ ਸਾਹਿਬ ਨੇ ਕਿਹਾ ਕਿ ਜੱਸਲ ਸੈਦਪੁਰ ਕਾਫ਼ੀ ਸਮੇਂ ਤੋਂ ਪਾਰਟੀ ਵਿਚ ਆਪਣਾ ਯੋਗਦਾਨ ਬੜੀ ਇਮਾਨਦਾਰੀ ਨਾਲ ਪਾ ਰਹੇ ਹਨ। ਪਾਰਟੀ ਦੀ ਵਿਚਾਰਧਾਰਾ ਤੋਂ ਜਾਣੂ ਹਨ। ਜਦੋਂ ਪਾਰਟੀ ਦੇ ਵਰਕਰਾਂ ਉਤੇ ਸਮੇਂ ਦੀਆਂ ਸਰਕਾਰਾਂ ਨੇ ਬਹੁਤ ਅਤਿਆਚਾਰ ਕੀਤੇ ਉਸ ਵਕਤ ਵੀ ਜੱਸਲ ਨਿਧੜਕ ਹੋ ਕੇ ਪਾਰਟੀ ਨਾਲ ਖੜਾ ਰਿਹਾ ਤੇ ਹੁਣ ਵੀ ਉਮੀਦ ਕਰਦੇ ਹਾਂ ਕਿ ਇਸ ਅਹੁਦੇ ਤੇ ਰਹਿ ਕੇ ਪਾਰਟੀ ਦੀ ਮਜਬੂਤੀ ਦਿਨ ਰਾਤ ਕੰਮ ਕਰਨਗੇ । ਜਸਪਾਲ ਜੱਸਲ ਨੇ ਸਾਰੇ ਪਾਰਟੀ ਆਗੂਆਂ ਅਤੇ ਵਰਕਰਾਂ ਦਾ ਦਿਲੋਂ ਧੰਨਵਾਦ ਕੀਤਾ ਤੇ ਵਿਸ਼ਵਾਸ਼ ਦੁਆਇਆ ਕੇ ਉਹ ਪਾਰਟੀ ਲਈ ਦਿਨ ਰਾਤ ਇੱਕ ਕਰ ਦੇਣਗੇ ।