Wednesday, November 27, 2024  

ਪੰਜਾਬ

ਪਿੰਡ ਸੇਖਾ ਵਾਸੀਆਂ ਨੇ ਵੱਖ-ਵੱਖ ਸਮੱਸਿਆਵਾਂ ਸਬੰਧੀ ਦਿੱਤਾ ਡੀ.ਸੀ ਨੂੰ ਮੰਗ ਪੱਤਰ

August 30, 2024

ਬਰਨਾਲਾ 30 ਅਗਸਤ ਧਰਮਪਾਲ ਸਿੰਘ ਬਲਜੀਤ ਕੌਰ:

ਪਿੰਡ ਸੇਖਾ ਵਿਖੇ ਸੜਕ ਤੇ ਪਾਏ ਖੱਡੇ ਅਤੇ ਪਾਣੀ ਦੀ ਨਿਕਾਸੀ ਦੀ ਸਮੱਸਿਆਂ ਨੂੰ ਲੈ ਕੇ ਸਮੂਹ ਨਗਰ ਨਿਵਾਸੀਆਂ ਦੀ ਭਰਵੀਂ ਇਕੱਤਰਤਾ ਹੋਈ, ਜਿਸ ਵਿੱਚ ਪਿੰਡ ਵਾਸੀਆਂ ਨੂੰ ਆ ਰਹੀਆਂ ਸਮੱਸਿਆ ਸਬੰਧੀ ਵਿਚਾਰ ਵਟਾਂਦਰਾ ਕਰਨ ਉਪਰੰਤ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਆਗੂ ਮਹਿੰਦਰ ਸਿੰਘ ਵੜੈਚ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਿਲਾ ਆਗੂ ਬਲਦੇਵ ਸਿੰਘ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਦੀਪ ਕੌਰ ਨੂੰ ਮੰਗ ਪੱਤਰ ਦਿੱਤਾ ਗਿਆ । ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਰਨਾਲਾ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਰਣਧੀਰ ਸਿੰਘ ਰਹਿਲ ਸੇਖਾ, ਕੁਲਵਿੰਦਰ ਸਿੰਘ, ਗੁਰਜੰਟ ਸਿੰਘ, ਜਸਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਯੋਜਨਾ ਅਧੀਨ ਜੋ ਸੜਕ ਬਣੀ ਸੀ ਉਹ ਮੀਂਹ ਪੈਣ ਕਾਰਨ ਅਤੇ ਰੇਲਵੇ ਸਟੇਸਨ ਤੇ ਪਲੇਟੀ ਤੇ ਸੈਲੋ ' ਚ ਜਾਣ ਵਾਲੇ ਢੋਆ ਢੁਆਈ ਵਾਲੀ ਟਰੱਕਾਂ ਕਰਕੇ ਸੜਕ ਵਿੱਚ ਖੱਡੇ ਪੈ ਗਏ, ਜਿਸ ਕਾਰਨ ਪਿੰਡ ਵਾਸੀਆਂ ਤੇ ਦੂਸਰੇ ਪਿੰਡਾਂ ਨੂੰ ਲੰਘਣ ਸਮੇਂ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਤੋਂ ਇਲਾਵਾ ਜਿਸ ਦਿਨ ਸਪੈਸ਼ਲ ਲੱਗੀ ਹੁੰਦੀ ਹੈ ਉਸ ਦਿਨ ਟਰੱਕ ਵੱਡੀ ਗਿਣਤੀ ਵਿੱਚ ਗੁਜ਼ਰਦੇ ਹਨ ਜਿਸ ਕਾਰਨ ਸੜਕ ਤੇ ਪਾਣੀ ਖੜਨ ਕਰਕੇ ਚਰਗਲ ਬਣ ਗਈ ਹੈ ਜਿਸ ਕਾਰਨ ਕਿਸੇ ਸਮੇਂ ਵੀ ਕੋਈ ਹਾਦਸਾ ਹੋ ਸਕਦਾ ਹੈ ਉਹਨਾਂ ਦੱਸਿਆ ਕਿ ਇਹ ਰਾਸਤਾ 33 ਫੁੱਟ ਚੌੜਾ ਹੈ ਤੇ ਸਿਰਫ ਸੜਕ 9 ਫੁੱਟ ਹੀ ਸੜਕ ਚੌੜੀ ਹੈ ਸੈਲੋ ਅਤੇ ਪਲੇਟੀ ਨੂੰ ਜਾਣ ਵਾਲੇ ਟਰੱਕਾਂ ਨੇ ਇਹ ਰਸਤਾ ਖਰਾਬ ਕਰ ਦਿੱਤਾ ਹੈ ਅਤੇ ਪਾਣੀ ਵਿੱਚ ਟਰੱਕਾਂ ਵਿੱਚੋਂ ਅਨਾਜ਼ ਡਿੱਗਣ ਕਾਰਨ ਬਦਬੂ ਵੀ ਮਾਰਦੀ ਰਹਿੰਦੀ ਹੈ ਉਹਨਾਂ ਮੰਗ ਕੀਤੀ ਕਿ ਪਿੰਡ ਸਿੱਖਾਂ ਵਿਖੇ ਸੜਕ ਵਿੱਚ ਬਣੇ ਖੱਡੇ ਅਤੇ ਖੜਦੇ ਪਾਣੀ ਦੀ ਨਿਕਾਸੀ ਦਾ ਤੁਰੰਤ ਹੱਲ ਕੀਤਾ ਤਾਂ ਜੋ ਪਿੰਡ ਵਾਸੀਆਂ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਰਾਹਤ ਮਿਲ ਸਕੇ। ਆਗੂਆਂ ਕਿਹਾ ਕਿ ਉਹ ਪਿੰਡ ਦੀਆਂ ਸੜਕਾਂ ਤੇ ਹੋਰ ਜਾਇਜ਼ ਮੰਗਾਂ ਸਬੰਧੀ ਪਹਿਲਾਂ ਵੀ ਕਈ ਵਾਰ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਚੁੱਕੇ ਹਨ। ਪਰ ਸਮੱਸਿਆਵਾਂ ਦਾ ਅਜੇ ਤੱਕ ਹੱਲ ਨਹੀਂ ਹੋਇਆ ਜਿਸ ਕਾਰਨ ਪਿੰਡ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਜਲਦ ਹੀ ਪਿੰਡ ਵਿੱਚ ਕੰਮ ਸ਼ੁਰੂ ਨਾ ਕਰਵਾਇਆ ਗਿਆ ਤਾਂ ਪਿੰਡ ਵਾਸੀ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ । ਇਸ ਮੌਕੇ ਗੁਰਦਿਆਲ ਸਿੰਘ ਝੱਲੀ, ਬੂਟਾ ਸਿੰਘ, ਮਿਸਤਰੀ ਧੀਰ ਸਿੰਘ, ਮੈਂਬਰ ਕੁਲਦੀਪ ਸਿੰਘ, ਮੈਂਬਰ ਨਿਰੰਜਨ ਸਿੰਘ, ਜੱਗਾ ਸਿੰਘ ਮਾਨ, ਅੱਛਰਾ ਸਿੰਘ ਸੰਧੂ, ਗੁਰਮੇਲ ਸਿੰਘ ਸੰਧੂ, ਰਾਮ ਸਿੰਘ, ਬਲਦੇਵ ਮਹੰਤ ਆਦਿ ਤੋਂ ਇਲਾਵਾ ਹੋਰ ਵੀ ਪਿੰਡ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਜਾਬ ਪੁਲਿਸ ਨੇ ਇੱਕ ਹੋਰ ਚੋਟੀ ਦੇ ਨਸ਼ਾ ਤਸਕਰ ਨੂੰ ਰੋਕਥਾਮ ਲਈ ਹਿਰਾਸਤ ਵਿੱਚ ਲਿਆ ਹੈ

ਪੰਜਾਬ ਪੁਲਿਸ ਨੇ ਇੱਕ ਹੋਰ ਚੋਟੀ ਦੇ ਨਸ਼ਾ ਤਸਕਰ ਨੂੰ ਰੋਕਥਾਮ ਲਈ ਹਿਰਾਸਤ ਵਿੱਚ ਲਿਆ ਹੈ

ਸੜਕ ਸੁਰੱਖਿਆ ਮੁਲਾਜ਼ਮਾਂ ਕੋਲੋਂ ਸ਼ਹਿਰੀ ਟਰੈਫਿਕ ਡਿਊਟੀ ਲਈ ਜਾਵੇ:- ਲੋਕ ਸੇਵਾ ਸਿਟੀ ਕਲੱਬ ਭਿੱਖੀਵਿੰਡ

ਸੜਕ ਸੁਰੱਖਿਆ ਮੁਲਾਜ਼ਮਾਂ ਕੋਲੋਂ ਸ਼ਹਿਰੀ ਟਰੈਫਿਕ ਡਿਊਟੀ ਲਈ ਜਾਵੇ:- ਲੋਕ ਸੇਵਾ ਸਿਟੀ ਕਲੱਬ ਭਿੱਖੀਵਿੰਡ

ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 13 ਲੱਖ ਰੁਪਏ ਠੱਗੇ: ਮਾਮਲਾ ਦਰਜ

ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 13 ਲੱਖ ਰੁਪਏ ਠੱਗੇ: ਮਾਮਲਾ ਦਰਜ

ਮਾਤਾ ਗੁਜਰੀ ਕਾਲਜ ਦੇ ਰਾਜਨੀਤੀ ਵਿਗਿਆਨ ਵਿਭਾਗ ਨੇ ਮਨਾਇਆ 75ਵਾਂ ਸੰਵਿਧਾਨ ਦਿਵਸ 

ਮਾਤਾ ਗੁਜਰੀ ਕਾਲਜ ਦੇ ਰਾਜਨੀਤੀ ਵਿਗਿਆਨ ਵਿਭਾਗ ਨੇ ਮਨਾਇਆ 75ਵਾਂ ਸੰਵਿਧਾਨ ਦਿਵਸ 

ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਭਾਰਤੀ ਸੰਵਿਧਾਨ ‘ਤੇ ਵਿਸ਼ੇਸ਼ ਲੈਕਚਰ

ਆਮ ਆਦਮੀ ਪਾਰਟੀ ਦੀ ਸ਼ੁਕਰਾਨਾ ਯਾਤਰਾ ਲੋਕਾਂ ਦੇ ਵਿਸ਼ਵਾਸ ਅਤੇ ਜਿੱਤ ਦਾ ਜਸ਼ਨ

ਆਮ ਆਦਮੀ ਪਾਰਟੀ ਦੀ ਸ਼ੁਕਰਾਨਾ ਯਾਤਰਾ ਲੋਕਾਂ ਦੇ ਵਿਸ਼ਵਾਸ ਅਤੇ ਜਿੱਤ ਦਾ ਜਸ਼ਨ

ਨਸ਼ੇ ਵਾਲੀਆਂ ਗੋਲੀਆਂ ਰੱਖਣ ਦੇ ਮਾਮਲੇ 'ਚ ਤਿੰਨ ਔਰਤਾਂ ਸਣੇ ਚਾਰ ਜਣਿਆਂ ਨੂੰ ਕੈਦ ਤੇ ਜੁਰਮਾਨਾ

ਨਸ਼ੇ ਵਾਲੀਆਂ ਗੋਲੀਆਂ ਰੱਖਣ ਦੇ ਮਾਮਲੇ 'ਚ ਤਿੰਨ ਔਰਤਾਂ ਸਣੇ ਚਾਰ ਜਣਿਆਂ ਨੂੰ ਕੈਦ ਤੇ ਜੁਰਮਾਨਾ

ਪੰਜਾਬ 'ਬਾਲ ਵਿਆਹ ਮੁਕਤ ਭਾਰਤ' ਮੁਹਿੰਮ ਦੀ ਮੇਜ਼ਬਾਨੀ ਕਰੇਗਾ

ਪੰਜਾਬ 'ਬਾਲ ਵਿਆਹ ਮੁਕਤ ਭਾਰਤ' ਮੁਹਿੰਮ ਦੀ ਮੇਜ਼ਬਾਨੀ ਕਰੇਗਾ

ਦੇਸ਼ ਭਗਤ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਸੰਵਿਧਾਨ ਦਿਵਸ 

ਦੇਸ਼ ਭਗਤ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਸੰਵਿਧਾਨ ਦਿਵਸ