ਸ੍ਰੀ ਫ਼ਤਹਿਗੜ੍ਹ ਸਾਹਿਬ/30 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਕੇਂਦਰ ਦੀ ਭਾਜਪਾ ਸਰਕਾਰ ਆਪਣੀ ਹਾਰ ਨੂੰ ਦੇਖਦਿਆਂ ਹੋਇਆਂ ਪੰਜਾਬ ਦੇ ਚਾਰ ਬਾਈ ਇਲੈਕਸ਼ਨਾਂ ਦੀਆਂ ਤਰੀਕਾਂ ਤਰੀਕਾਂ ਜਨਤਕ ਕਰਨ ਤੋਂ ਭੱਜ ਰਹੀ ਹੈ, ਕਿਉਂਕਿ ਬੀਜੇਪੀ ਲੰਘੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਭਰ ਵਿੱਚ ਆਪਣਾ ਖਾਤਾ ਨਹੀਂ ਖੋਲ ਸਕੀ, ਜਿਸ ਤੋਂ ਘਬਰਾ ਕੇ ਜਿਮਨੀ ਚੋਣਾਂ ਲਟਕਾਈਆਂ ਜਾ ਰਹੀਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਬੁਲਾਰੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਤੇ ਬੱਬੀ ਬਾਦਲ ਨੂੰ ਆਮ ਆਦਮੀ ਪਾਰਟੀ ਵੱਲੋਂ ਬੁਲਾਰਾ ਨਿਯੁਕਤ ਕਰਨ ਤੇ ਪਰਮਿੰਦਰ ਸਿੰਘ ਸਿੱਧੂ ਵੱਲੋਂ ਮੂਹ ਮਿੱਠਾ ਕਰਵਾ ਕੇ ਸਵਾਗਤ ਵੀ ਕੀਤਾ ਗਿਆ। ਬੱਬੀ ਬਾਦਲ ਨੇ ਦਾਅਵਾ ਕਰਦਿਆ ਕਿਹਾ ਕਿ ਪੰਜਾਬ ਵਿੱਚ ਹੋਣ ਜਾ ਰਹੀਆਂ ਚਾਰ ਬਾਏ-ਇਲੈਕਸ਼ਨ ਗਿੱਦੜਬਾਹਾ, ਡੱਬੇਵਾਲ, ਡੇਰਾ ਬਾਬਾ ਨਾਨਕ ਅਤੇ ਬਰਨਾਲਾ ਵਿਚ ਹਾਰ ਦੇ ਡਰ ਤੋਂ ਭਾਜਪਾ ਚੋਣ ਕਮਿਸ਼ਨ ਤੇ ਦਬਾਅ ਬਣਾ ਰਹੀ ਹੈ ਕਿ ਇਹਨਾਂ ਚੋਣਾਂ ਦੀਆਂ ਮਿਤੀਆਂ ਹਰਿਆਣਾ ਚੋਣਾਂ ਤੋਂ ਪਹਿਲਾਂ ਜਨਤਕ ਨਾ ਕੀਤੀਆਂ ਜਾਣ, ਜਦੋ ਕਿ ਕਨੂੰਨ ਦੇ ਮੁਤਾਬਕ ਛੇ ਮਹੀਨੇ ਦੇ ਅੰਦਰ ਅੰਦਰ ਵਿਧਾਨ ਸਭਾ ਦਾ ਨਵਾਂ ਮੈਂਬਰ ਚੁਣਨਾ ਜਰੂਰੀ ਹੁੰਦਾ ਹੈ । ਉਹਨਾਂ ਕਿਹਾ ਕਿ ਪੰਜਾਬੀਆਂ ਨੇ ਭਾਜਪਾ ਦੀ ਨਫਰਤ ਦੀ ਦੁਕਾਨ ਪਹਿਲਾਂ ਕਦੇ ਨਾ ਖੁੱਲਣ ਦਿੱਤੀ ਹੈ ਅਤੇ ਨਾ ਹੀ ਖੁੱਲਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਸਭ ਦੇ ਨਾਲ ਹੀ ਮੰਡੀ ਤੋਂ ਸੰਸਦ ਮੈਂਬਰ ਚੁਣੇ ਗਏ ਕੰਗਨਾ ਰਨੌਤ ਅਤੇ ਕੇਂਦਰ ਵਿੱਚ ਬਣਾਏ ਗਏ ਰਾਜ ਮੰਤਰੀ ਰਵਨੀਤ ਬਿੱਟੂ ਨੇ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਜੋ ਅਪੱਤੀ ਜਨਕ ਟਿੱਪਣੀਆਂ ਕੀਤੀਆਂ ਹਨ ਉਸ ਨਾਲ ਪੰਜਾਬ ਦੇ ਹਰ ਨਾਗਰਿਕ ਦੇ ਮਨ ਤੋਂ ਭਾਜਪਾ ਉਤਰ ਚੁੱਕੀ ਹੈ।ਬੱਬੀ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਵਿਚਲੀ ਸਰਕਾਰ ਚੰਗੇ ਫੈਸਲੇ ਦੇ ਕੇ ਪੰਜਾਬ ਦੀ ਜਨਤਾ ਨੂੰ ਸਹੂਲਤਾਂ ਪ੍ਰਦਾਨ ਕਰ ਰਹੀ। ਉਹਨਾਂ ਕਿਹਾ ਕਿ ਸਾਡੇ ਵਿੱਚ ਤਜਰਬੇ ਦੀ ਕਮੀ ਹੋ ਸਕਦੀ ਪਰ ਨੀਅਤ ਸਾਫ ਨਾਲ ਕੰਮ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਜੋ ਪੁਰਾਣੇ ਵਲੰਟੀਅਰ ਹਨ, ਉਹਨਾਂ ਨਾਲ ਮਿਲਣੀ ਮੀਟਿੰਗ ਕਰਕੇ ਪਾਰਟੀ ਬਾਰੇ ਰਾਏ ਸਬੰਧੀ ਫੀਡਬੈਕ ਲਈ ਜਾਵੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਿੰਦਰ ਸਿੰਘ ਸਿੱਧੂ, ਰਣਜੀਤ ਸਿੰਘ ਬਰਾੜ, ਰਾਜੇਸ਼ ਸ਼ਰਮਾ, ਹਰਵਿੰਦਰ ਕੁਮਾਰ ਅਤੇ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।