ਰੂਪਨਗਰ 30ਅਗਸਤ(ਰਾਜਨ ਵੋਹਰਾ)-
ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਵਿਖੇ ਚੱਲ ਰਹੀਆਂ 68 ਵੀਆਂ ਅੰਤਰ ਸਕੂਲ ਖੇਡਾਂ (ਸ਼ੂਟਿੰਗ) ਦੇ ਇਨਾਮਾਂ ਦੀ ਵੰਡ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਨੇ ਕੀਤੀ। ਇਸ ਸਮੇਂ ਸਕੂਲ ਦੇ ਪਿ੍ਰੰਸੀਪਲ ਅਤੇ ਖੇਡ ਕਨਵੀਨਰ ਸ੍ਰੀ ਰਾਜਨ ਚੋਪੜਾ ਨੇ ਆਏ ਹੋਏ ਮਹਿਮਾਨ, ਖਿਡਾਰੀਆਂ ਅਤੇ ਮਾਪਿਆਂ ਨੂੰ ਜੀ ਆਇਆਂ ਆਖਿਆ ਅਤੇ ਇਸ ਖੇਡ ਮੁਕਾਬਲਿਆਂ ਦੇ ਨਤੀਜਿਆਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਡਰ 14 ਲੜਕਿਆਂ (ਓਪਨ ਸਾਈਟ) ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਅੰਸ਼ਦੀਪ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ, ਦੂਜਾ ਸਥਾਨ ਇਸ਼ਟਵਰਦੀਪ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਅਤੇ ਤੀਜਾ ਸਥਾਨ ਪਵਨਦੀਪ ਸਿੰਘ, ਹੋਲੀ ਫੈਮਲੀ ਸਕੂਲ ਰੂਪਨਗਰ ਨੇ ਪ੍ਰਾਪਤ ਕੀਤਾ। ਅੰਡਰ 14 ਲੜਕੀਆਂ (ਓਪਨ ਸਾਈਟ) ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਮਹਿਕਦੀਪ ਕੌਰ, ਸ.ਸ.ਸ.ਸ ਝੱਲੀਆਂ ਕੱਲਾਂ, ਦੂਜਾ ਸਥਾਨ ਜਪਜੋਤ ਕੌਰ, ਤੀਜਾ ਸਥਾਨ ਕਿਰਨਦੀਪ ਕੌਰ, ਸ.ਸ.ਸ.ਸ ਝੱਲੀਆਂ ਕੱਲਾਂ ਨੇ ਪ੍ਰਾਪਤ ਕੀਤਾ। ਅੰਡਰ 17 ਲੜਕੀਆਂ (ਏਅਰ ਪਿਸਟਲ)ਦੇ ਖੇਡ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਕੁਨੀਸ਼ਕਾ ਮੋਦਗਿੱਲ, ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ, ਦੂਜਾ ਸਥਾਨ ਮਿਸ਼ਟੀ ਗਰਗ, ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ, ਰੂਪਨਗਰ ਤੀਸਰਾ ਸਥਾਨ ਹਰਸਿਮਰਤ ਕੌਰ, ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਨੇ ਪ੍ਰਾਪਤ ਕੀਤਾ। ਅੰਡਰ 17 ਲੜਕੇ (ਏਅਰ ਪਿਸਟਲ) ਦੇ ਖੇਡ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਨਵਤੇਜ ਸਿੰਘ ਗਿੱਲ, ਸ. ਸ. ਸ. ਸ. ਝੱਲੀਆਂ ਕੱਲਾਂ, ਦੂਜਾ ਸਥਾਨ ਅਰਨਵ ਕ੍ਰਿਸ਼ਨਾ ਚੱਡਾ, ਮਧੂਵਨ ਵਾਟੀਕਾ ਸਕੂਲ ਅਤੇ ਤੀਸਰਾ ਸਥਾਨ ਲਵੀਸ਼, ਦਸ਼ਮੇਸ਼ ਅਕੈਡਮੀ ਸ਼੍ਰੀ ਅਨੰਦਪੁਰ ਸਾਹਿਬ ਨੇ ਪ੍ਰਾਪਤ ਕੀਤਾ। ਇਸ ਪ੍ਰਕਾਰ ਅੰਡਰ 17 (ਪੀਪ ਸਾਈਟ) ਲੜਕੀਆਂ ਦੇ ਖੇਡ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਰਲੀਨ ਕੌਰ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ, ਦੂਜਾ ਸਥਾਨ ਅਨਮੋਲ ਕੌਰ ਹੋਲੀ ਫੈਮਲੀ ਸਕੂਲ ਰੂਪਨਗਰ ਤੀਜਾ ਸਥਾਨ ਜੈਸਮੀਨ ਕੌਰ ਸੈਣੀ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਨੇ ਪ੍ਰਾਪਤ ਕੀਤਾ।
ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਨੇ ਇਨਾਮਾਂ ਦੀ ਵੰਡ ਕਰਨ ਉਪਰੰਤ ਇਸ ਖੇਡ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਤੇ ਆਏ ਹੋਏ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਆਖਿਆ ਕਿ ਤੁਸੀਂ ਹੋਰ ਮਿਹਨਤ ਕਰਕੇ ਸਟੇਟ ਅਤੇ ਨੈਸ਼ਨਲ ਖੇਡਾਂ ਵਿੱਚ ਵੀ ਇਸੇ ਤਰ੍ਹਾਂ ਮੈਡਲ ਪ੍ਰਾਪਤ ਕਰਕੇ ਆਪਣੇ ਜ਼ਿਲ੍ਹੇ ਅਤੇ ਮਾਪਿਆਂ ਦਾ ਨਾਂ ਰੌਸ਼ਨ ਕਰ ਸਕਦੇ ਹੋ। ਇਸ ਸਮੇਂ (ਉਪ ਕਨਵੀਨਰ) ਨਰਿੰਦਰ ਸਿੰਘ ਬੰਗਾ, ਐੱਚ. ਓ. ਡੀ. ਸਪੋਰਟਸ ਦੀਪਕ ਕੁਮਾਰ ਰਾਣਾ, ਐਡਮਿਨ ਅਫ਼ਸਰ ਗੁਰਦਿਆਲ ਸਿੰਘ, ਧਰਮਦੇਵ ਰਾਠੌਰ, ਅੰਮ੍ਰਿਤਪਾਲ ਸਿੰਘ, ਅਰਸ਼ਦੀਪ ਬੰਗਾ, ਸ਼ੂਟਿੰਗ ਕੋਚ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਅੰਤਰਪ੍ਰੀਤ ਸਿੰਘ, ਖੁਸ਼ੀ ਸੈਣੀ ਅਤੇ ਖਿਡਾਰੀਆਂ ਦੇ ਮਾਪੇ ਹਾਜਰ ਸਨ।