ਰੂਪਨਗਰ, 30 ਅਗਸਤ: (ਰਾਜਨ ਵੋਹਰਾ)
ਰੂਪਨਗਰ ਪੁਲਸ ਵਲੋਂ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ 2 ਦੋਸ਼ੀਆਂ ਨੂੰ 21,500 ਰੁਪਏ ਦੀ 500 ਰੁਪਏ ਦੇ ਨੋਟਾਂ ਦੀ ਨਕਲੀ ਕਰੰਸੀ ਸਮੇਤ ਗਿ੍ਰਫ਼ਤਾਰ ਕੀਤਾ ਹੈ।ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦੇ ਹੋਏ ਐੱਸ.ਪੀ. ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਅੰਦਰ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਜਾਅਲੀ ਕਰੰਸੀ ਛਾਪਣ ਅਤੇ ਚਲਾਉਣ ਵਾਲੇ ਵਿਅਕਤੀਆਂ ਦਾ ਪਰਦਾਫਾਸ਼ ਕਰਦੇ ਹੋਏ ਦੋਸ਼ੀ ਕੁਲਵੰਤ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਗਿ੍ਰਫਤਾਰ ਕੀਤਾ।
ਉਨ੍ਹਾਂ ਦੱਸਿਆ ਕਿ 27 ਅਗਸਤ 2024 ਨੂੰ ਇੱਕ ਵਿਅਕਤੀ ਆਪਣੇ ਸਾਥੀਆਂ ਨਾਲ ਸਵੀਫਟ ਡਜਾਇਰ ਕਾਰ ਵਿੱਚ ਸਵਾਰ ਹੋ ਕੇ ਲੁਠੇੜੀ ਵਿਖੇ ਆਏ ਸਨ। ਜਿਹਨਾਂ ਵਿੱਚੋ ਇੱਕ ਵਿਅਕਤੀ ਲੁਠੇੜੀ ਵਿਖੇ ਹਲਵਾਈ ਦੀ ਦੁਕਾਨ ਤੇ 500/- ਰੁਪਏ ਭਾਰਤੀ ਕਰੰਸੀ ਦਾ ਜਾਅਲੀ ਨੋਟ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਜੋ ਮਾਰਕੀਟ ਵਿੱਚ ਰੌਲਾ ਪੈਣ ਤੇ ਆਪਣੇ ਸਾਥੀਆਂ ਨਾਲ ਉੱਥੇ ਭੱਜ ਗਿਆ।
ਐੱਸ.ਪੀ. ਰੁਪਿੰਦਰ ਕੌਰ ਨੇ ਦੱਸਿਆ ਕਿ ਅੱਜ ਦੋਸ਼ੀ ਜਸਵਿੰਦਰ ਸਿੰਘ ਪਾਸੋਂ ਫਰਦ ਬਿਆਨ ਇੰਕਸ਼ਾਫ ਧ 23(2) 2S1 ਤਹਿਤ ਪਿੰਡ ਦੋਦਰ ਸਰਕੀ ਥਾਣਾ ਬੱਧਨੀ ਕਲਾ ਜਿਲ੍ਹਾ ਮੋਗਾ ਵਿਖੇ ਉਸਦੀ ਮੋਬਾਈਲ ਰਿਪੇਅਰ ਦੀ ਦੁਕਾਨ ਤੇ 500/- ਰੁ: ਦੇ 40 ਨਕਲੀ ਭਾਰਤੀ ਕਰੰਸੀ ਨੋਟ (ਕੁੱਲ 20,000/- ਰੁ:) ਇਕ ਕਟਰ ਅਤੇ ਨੋਟ ਬਣਾਉਣ ਲਈ ਵਰਤੇ ਜਾਣ ਵਾਲੇ 120 ਕਾਗਜਾ ਦਾ 01 ਬੰਡਲ ਏ 4 ਸਾਈਜ਼, 20 ਖੁੱਲੇ ਕਾਗਜ ਅਤੇ ਰੈਪਰ ਰੰਗ ਹਰਾ ਜੋ ਨੋਟ ਤੇ ਲਗਾਏ ਜਾਂਦੇ ਹਨ, ਬਰਾਮਦ ਕੀਤੇ ਗਏ।
ਉਨ੍ਹਾਂ ਕਿਹਾ ਕਿ ਜੋ ਇਨ੍ਹਾਂ ਦੇ ਸਾਥੀ ਦੋਸ਼ੀਆਂ ਦੀ ਭਾਲ ਲਗਾਤਾਰ ਜਾਰੀ ਹੈ ਜਿਹਨਾ ਨੂੰ ਜਲਦ ਹੀ ਗਿ੍ਰਫਤਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੋਨੇ ਦੋਸ਼ੀਆਂ ਦਾ ਹੋਰ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਜਿਹਨਾ ਪਾਸੋਂ ਹੋਰ ਵੱਡੇ ਖੁਲਾਸੇ ਹੋਣ ਅਤੇ ਹੋਰ ਨਕਲੀ ਕਰੰਸੀ ਨੋਟਾਂ ਦੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ।