ਆਦਮਪੁਰ 30 ਅਗਸਤ (ਕਰਮਵੀਰ ਸਿੰਘ)
ਫੋਰਟਿਸ ਹਸਪਤਾਲ ਮੋਹਾਲੀ ਵੱਲੋਂ ਸੰਤ ਵਤਨ ਸਿੰਘ ਲੰਬੜਦਾਰ ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟਰੱਸਟ ਅਤੇ ਆਸਰਾ ਤੇਰਾ ਦੇ ਸਹਿਯੋਗ ਨਾਲ ਦਿਲ, ਕਿਡਨੀ ਅਤੇ ਪਿਸ਼ਾਬ ਰੋਗਾਂ ਦਾ ਮੁਫ਼ਤ ਮੈਡੀਕਲ ਕੈਂਪ ਗੁਰੂਦੁਆਰਾ ਰਾਮਗੜ੍ਹੀਆ ਨਜਦੀਕ ਘੰਟਾ ਘਰ ਆਦਮਪੁਰ ਵਿਖੇ ਸਵੇਰੇ 10 ਤੋਂ 1 ਵਜੇ ਤੱਕ ਲਗਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਫੋਰਟਿਸ ਹਸਪਤਾਲ ਵੱਲੋਂ ਰਾਹੁਲ ਸ਼ਰਮਾ,ਸੰਤ ਵਤਨ ਸਿੰਘ ਲੰਬੜਦਾਰ ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟਰੱਸਟ ਦੇ ਮੈਨੇਜਰ ਅਕਸ਼ੇਦੀਪ ਸ਼ਰਮਾ,ਸਮਾਜ ਸੇਵੀ ਸੰਸਥਾ ਆਸਰਾ ਤੇਰਾ ਦੇ ਪ੍ਰਧਾਨ ਬਲਬੀਰ ਕੁਮਾਰ,ਜੈਮਿਨੀ ਜੱਗੀ,ਕੁਲਵਿੰਦਰ ਕੁਮਾਰ,ਰਮੇਸ਼ ਚੰਦਰ ਅਲਾਵਲਪੁਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਕੈਂਪ ਅੰਦਰ ਮਾਹਰ ਡਾਕਟਰਾਂ ਵਿੱਚ ਡਾਕਟਰ ਰਜਤ ਸ਼ਰਮਾ ਦਿਲ ਦੀਆਂ ਬਿਮਾਰੀਆਂ ਖਾਸਤੌਰ ਤੇ ਧੜਕਣ ਦੇ ਵਧਣ ਘਟਣ, ਸਾਹ ਚੜਨਾ, ਪੇਸਮੇਕਰ ਸਬੰਧੀ ਜਾਂਚ ਕਰਨਗੇ ਅਤੇ ਡਾਕਟਰ ਧਰਮਿੰਦਰ ਅੱਗਰਵਾਲ ਕਿਡਨੀ ਦੇ ਰੋਗਾਂ ਅਤੇ ਪਿਸ਼ਾਬ ਰੋਗਾਂ ਸਬੰਧੀ ਜਾਂਚ ਕਰ ਸਲਾਹ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਜਰੂਰਤ ਮੰਦ ਮਰੀਜਾਂ ਦੇ ਈਸੀਜੀ, ਯੂਰਿਕ ਐਸਿਡ, ਕਲੈਸਟਰੋਲ, ਸ਼ੂਗਰ ਅਤੇ ਪਿਸ਼ਾਬ ਰੋਗ ਸੰਬੰਧੀ ਸਾਰੇ ਟੈਸਟ ਮੁਫ਼ਤ ਕੀਤੇ ਜਾਣਗੇ।ਉਨ੍ਹਾਂ ਸਭਨਾਂ ਨੂੰ ਕੈਂਪ ਦਾ ਲਾਹਾ ਲੈਂਦਿਆਂ ਸੇਵਾ ਦਾ ਮੌਕਾ ਦੇਣ ਦੀ ਅਪੀਲ ਵੀ ਕੀਤੀ।